ਮੁੰਬਈ - ਅਡਾਨੀ ਸਮੂਹ ਦੇ ਸ਼ੇਅਰਾਂ ਵਿੱਚ ਦੋ ਹਫ਼ਤਿਆਂ ਤੋਂ ਭਾਰੀ ਉਤਰਾਅ-ਚੜ੍ਹਾਅ ਨੂੰ ਲੈ ਕੇ ਉੱਠ ਰਹੇ ਸਵਾਲਾਂ ਦੇ ਵਿਚਕਾਰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤੀ ਰੈਗੂਲੇਟਰ ਬਹੁਤ ਤਜਰਬੇਕਾਰ ਅਤੇ ਸਥਿਤੀ ਨੂੰ ਕੰਟਰੋਲ ਕਰਨ ਦੇ ਸਮਰੱਥ ਹਨ। ਸੀਤਾਰਮਨ ਨੇ ਅਡਾਨੀ ਮਾਮਲੇ 'ਚ ਕਿਹਾ ਕਿ ਭਾਰਤ ਦੇ ਰੈਗੂਲੇਟਰ ਆਪਣੇ ਖੇਤਰ 'ਚ ਤਜਰਬੇਕਾਰ ਹੋਣ ਦੇ ਨਾਲ-ਨਾਲ ਮਾਹਿਰ ਵੀ ਹਨ। ਉਨ੍ਹਾਂ ਨੇ ਕਿਹਾ "ਰੈਗੂਲੇਟਰ ਇਸ ਮਾਮਲੇ ਨੂੰ ਦੇਖ ਰਹੇ ਹਨ ਅਤੇ ਉਹ ਸਿਰਫ਼ ਹੁਣ ਨਹੀਂ ਹਮੇਸ਼ਾ ਹੀ ਚੌਕਸ ਰਹਿੰਦੇ ਹਨ ।
ਇਹ ਵੀ ਪੜ੍ਹੋ : AirAsia ਨੂੰ ਲੱਗਾ ਵੱਡਾ ਝਟਕਾ, DGCA ਨੇ ਲਗਾਇਆ 20 ਲੱਖ ਦਾ ਜੁਰਮਾਨਾ
ਵਿੱਤ ਮੰਤਰੀ ਨੂੰ ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਨਕਲੀ ਢੰਗ ਨਾਲ ਗਿਰਾਵਟ ਦੀ ਜਾਂਚ ਕਰਨ ਦੀ ਮੰਗ ਕਰਨ ਵਾਲੀ ਜਨਹਿਤ ਪਟੀਸ਼ਨ 'ਤੇ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਬਾਰੇ ਪੁੱਛਿਆ ਗਿਆ ਸੀ। ਉਸ ਨੇ ਕਿਹਾ, "ਮੈਂ ਇੱਥੇ ਇਹ ਨਹੀਂ ਦੱਸਾਂਗੀ ਕਿ ਸਰਕਾਰ ਅਦਾਲਤ ਵਿੱਚ ਕੀ ਕਹਿਣ ਜਾ ਰਹੀ ਹੈ। ਭਾਰਤ ਦੇ ਜੱਜ ਬਹੁਤ ਤਜਰਬੇਕਾਰ ਹਨ ਅਤੇ ਉਹ ਆਪਣੇ ਖੇਤਰ ਵਿੱਚ ਮਾਹਿਰ ਹਨ।" ਪਿਛਲੇ ਦੋ ਹਫਤਿਆਂ 'ਚ ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਆਈ ਭਾਰੀ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ ਕਾਫੀ ਨੁਕਸਾਨ ਹੋਇਆ ਹੈ।
ਹਿਡਨਬਰਗ ਰਿਸਰਚ ਦੀ ਇਕ ਰਿਪੋਰਟ ਵਿਚ ਸ਼ੇਅਰਾਂ ਦੇ ਭਾਅ ਵਧਾਉਣ ਲਈ ਗਲਤ ਢੰਗ ਅਪਣਾਉਣ ਦਾ ਅਡਾਨੀ ਗਰੁੱਪ 'ਤੇ ਦੋਸ਼ ਲਗਾਏ ਜਾਣ ਤੋਂ ਬਾਅਦ ਇਹ ਗਿਰਾਵਟ ਆਈ ਹੈ। ਹਾਲਾਂਕਿ ਸਮੂਹ ਨੇ ਇਨ੍ਹਾਂ ਦੋਸ਼ਾਂ ਨੂੰ ਗਲਤ ਦੱਸਦੇ ਹੋਏ ਦੋਸ਼ਾਂ ਨੂੰ ਖ਼ਾਰਜ ਕੀਤਾ ਹੈ। ਇਸ ਨੂੰ ਲੈ ਕੇ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ। ਸ਼ੁੱਕਰਵਾਰ ਨੂੰ ਸਿਖ਼ਰ ਅਦਾਲਤ ਨੇ ਆਪਣੀ ਟਿੱਪਣੀ ਵਿਚ ਕਿਹਾ ਸੀ ਕਿ ਉਹ ਨਿਵੇਸ਼ਕਾਂ ਦੇ ਹਿੱਤਾ ਨੂੰ ਸੁਰੱਖ਼ਿਅਤ ਰੱਖਣ ਲਈ ਇਕ ਮਜ਼ਬੂਤ ਵਿਵਸਥਾ ਬਣਾਉਣ ਦੇ ਪੱਖ ਵਿਚ ਹੈ। ਇਸ ਬਾਰੇ ਉਸਨੇ ਬਾਜ਼ਾਰ ਰੈਗੂਲੇਟਰ ਸੇਬੀ ਅਤੇ ਕੇਂਦਰ ਸਰਕਾਰ ਨੂੰ ਪੱਖ ਰੱਖਣ ਲਈ ਕਿਹਾ ਹੈ।
ਇਹ ਵੀ ਪੜ੍ਹੋ : ਟੈਕਸ ਵਸੂਲੀ ਦਾ ਬਣਿਆ ਨਵਾਂ ਰਿਕਾਰਡ, ਸਰਕਾਰ ਦੀ ਜੇਬ 'ਚ ਆਏ 15 ਲੱਖ ਕਰੋੜ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਲਿਖੋ।
ਇੰਡੀਆਬੁਲਸ ਰੀਅਲ ਅਸਟੇਟ ਦਾ ਘਾਟਾ ਵਧ ਕੇ 236.77 ਕਰੋੜ ਰੁਪਏ ਹੋਇਆ
NEXT STORY