ਨਵੀਂ ਦਿੱਲੀ - ਕੇਂਦਰ ਨੇ ਪਿਛਲੇ ਤਿੰਨ ਵਿੱਤੀ ਸਾਲਾਂ ਦੌਰਾਨ ਪੈਟਰੋਲ ਅਤੇ ਡੀਜ਼ਲ 'ਤੇ ਟੈਕਸਾਂ ਤੋਂ ਲਗਭਗ 8.02 ਲੱਖ ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ ਸੰਸਦ ਨੂੰ ਇਹ ਜਾਣਕਾਰੀ ਦਿੱਤੀ। ਇਸ ਵਿਚੋਂ ਇਕੱਲੇ ਵਿੱਤੀ ਸਾਲ 2020-21 ਵਿਚ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ 'ਤੇ ਟੈਕਸਾਂ ਤੋਂ 3.71 ਲੱਖ ਕਰੋੜ ਰੁਪਏ ਤੋਂ ਵੱਧ ਇਕੱਠੇ ਕੀਤੇ ਹਨ। ਵਿੱਤ ਮੰਤਰੀ ਨੇ ਪਿਛਲੇ ਤਿੰਨ ਸਾਲਾਂ ਦੌਰਾਨ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ 'ਚ ਕੀਤੇ ਵਾਧੇ ਅਤੇ ਇਨ੍ਹਾਂ ਈਂਧਨ 'ਤੇ ਵੱਖ-ਵੱਖ ਟੈਕਸਾਂ ਰਾਹੀਂ ਹੋਣ ਵਾਲੇ ਮਾਲੀਏ ਦੇ ਵੇਰਵਿਆਂ ਦੇ ਜਵਾਬ ਦਿੱਤੇ।
ਇਹ ਵੀ ਪੜ੍ਹੋ : ਬੈਂਕਾਂ ਨੂੰ 13 ਕੰਪਨੀਆਂ ਦੇ ਬੈਡ ਲੋਨ ਕਾਰਨ 2.85 ਲੱਖ ਕਰੋੜ ਦਾ ਨੁਕਸਾਨ, ਦੋ ਦਿਨਾਂ ਹੜਤਾਲ ਦਾ ਸੱਦਾ
ਸੀਤਾਰਮਨ ਨੇ ਰਾਜ ਸਭਾ 'ਚ ਇਕ ਸਵਾਲ ਦੇ ਲਿਖਤੀ ਜਵਾਬ 'ਚ ਕਿਹਾ ਕਿ ਪੈਟਰੋਲ 'ਤੇ ਐਕਸਾਈਜ਼ ਡਿਊਟੀ 5 ਅਕਤੂਬਰ 2018 ਨੂੰ 19.48 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 4 ਨਵੰਬਰ, 2021 ਨੂੰ 27.90 ਰੁਪਏ ਪ੍ਰਤੀ ਲੀਟਰ ਹੋ ਗਈ। ਇਸ ਦੌਰਾਨ ਡੀਜ਼ਲ 'ਤੇ ਡਿਊਟੀ 15.33 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 21.80 ਰੁਪਏ ਹੋ ਗਈ। ਇਸ ਮਿਆਦ ਦੇ ਅੰਦਰ ਪੈਟਰੋਲ 'ਤੇ ਐਕਸਾਈਜ਼ ਡਿਊਟੀ 5 ਅਕਤੂਬਰ, 2018 ਦੇ 19.48 ਰੁਪਏ ਪ੍ਰਤੀ ਲੀਟਰ ਤੋਂ ਘਟ ਕੇ 6 ਜੁਲਾਈ, 2019 ਨੂੰ 17.98 ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ ਇਸ ਸਮੇਂ ਦੌਰਾਨ ਡੀਜ਼ਲ 'ਤੇ ਐਕਸਾਈਜ਼ ਡਿਊਟੀ 15.33 ਰੁਪਏ ਤੋਂ ਘੱਟ ਕੇ 13.83 ਰੁਪਏ 'ਤੇ ਆ ਗਈ।
ਇਹ ਵੀ ਪੜ੍ਹੋ : ਸੈਮਸੰਗ ਨੂੰ ਪਛਾੜ ਦੂਜੇ ਸਥਾਨ 'ਤੇ ਪਹੁੰਚੀ ਰੀਅਲਮੀ, ਜਾਣੋ ਕਿਸ ਕੰਪਨੀ ਦੇ ਸਭ ਤੋਂ ਜ਼ਿਆਦਾ ਵਿਕੇ ਸਮਾਰਟ ਫ਼ੋਨ
ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ 2 ਫਰਵਰੀ, 2021 ਤੱਕ ਕ੍ਰਮਵਾਰ 32.98 ਰੁਪਏ ਅਤੇ 31.83 ਰੁਪਏ ਤੱਕ ਵਧਾ ਦਿੱਤੀ ਗਈ ਸੀ, ਅਤੇ ਫਿਰ 4 ਨਵੰਬਰ, 2021 ਨੂੰ 27.90 ਰੁਪਏ ਪ੍ਰਤੀ ਲੀਟਰ (ਪੈਟਰੋਲ) ਅਤੇ 21.80 ਰੁਪਏ (ਡੀਜ਼ਲ) 'ਤੇ ਆ ਗਈ। ਸੀਤਾਰਮਨ ਨੇ ਕਿਹਾ, “ਪਿਛਲੇ ਤਿੰਨ ਸਾਲਾਂ ਦੌਰਾਨ ਪੈਟਰੋਲ ਅਤੇ ਡੀਜ਼ਲ ਤੋਂ ਇਕੱਠੇ ਕੀਤੇ ਸੈੱਸ ਸਮੇਤ ਕੇਂਦਰੀ ਆਬਕਾਰੀ ਡਿਊਟੀ ਇਸ ਤਰ੍ਹਾਂ ਹਨ: ਸਾਲ 2018-19 ਵਿੱਚ 2,10,282 ਕਰੋੜ ਰੁਪਏ, ਸਾਲ 2019-20 ਵਿਚ 2,19,750 ਕਰੋੜ ਰੁਪਏ ਅਤੇ ਸਾਲ 2020 -21 ਵਿਚ 3,71,908 ਕਰੋੜ ਰੁਪਏ। ਇਸ ਤੋਂ ਬਾਅਦ ਕਈ ਰਾਜਾਂ ਨੇ ਇਨ੍ਹਾਂ ਦੋਵਾਂ ਈਂਧਨਾਂ 'ਤੇ ਵੈਲਿਊ ਐਡਿਡ ਟੈਕਸ (ਵੈਟ) ਨੂੰ ਘਟਾ ਦਿੱਤਾ ਹੈ। ਇਸ ਸਾਲ 4 ਨਵੰਬਰ ਨੂੰ, ਦੀਵਾਲੀ ਤੋਂ ਠੀਕ ਪਹਿਲਾਂ, ਸਰਕਾਰ ਨੇ ਪੈਟਰੋਲ ਅਤੇ ਡੀਜ਼ਲ 'ਤੇ ਕ੍ਰਮਵਾਰ 5 ਰੁਪਏ ਅਤੇ 10 ਰੁਪਏ ਪ੍ਰਤੀ ਲੀਟਰ ਐਕਸਾਈਜ਼ ਡਿਊਟੀ ਘਟਾ ਦਿੱਤੀ ਸੀ। ਇਸ ਤੋਂ ਬਾਅਦ ਕਈ ਰਾਜਾਂ ਨੇ ਇਨ੍ਹਾਂ ਦੋਵਾਂ ਈਂਧਨਾਂ 'ਤੇ ਵੈਲਿਊ ਐਡਿਡ ਟੈਕਸ (ਵੈਟ) ਨੂੰ ਘਟਾ ਦਿੱਤਾ ਹੈ।
ਇਹ ਵੀ ਪੜ੍ਹੋ : PM ਮੋਦੀ ਨੇ ਕਿਸਾਨਾਂ ਨੂੰ ਜ਼ੀਰੋ ਬਜਟ ਖੇਤੀ ਅਪਣਾਉਣ ਦੀ ਕੀਤੀ ਅਪੀਲ, ਜਾਣੋ ਕੁਦਰਤੀ ਖੇਤੀ ਦੇ ਸਿਧਾਂਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
99,999 ਰੁਪਏ 'ਚ ਵਿਕੀ ਅਸਾਮ ਦੀ ਇਕ ਕਿਲੋ ਚਾਹ, ਤੋੜੇ ਰਿਕਾਰਡ
NEXT STORY