ਨਵੀਂ ਦਿੱਲੀ - ਸਰੀਏ ’ਚ ਫਾਸਫੋਰਸ ਤੇ ਸਲਫਰ ਦੀ ਮਾਤਰਾ ਜ਼ਿਆਦਾ ਹੋਣਾ ਖਤਰਨਾਕ ਹੁੰਦਾ ਹੈ ਕਿਉਂਕਿ ਇਸ ਤਰ੍ਹਾਂ ਦਾ ਸਰੀਆ ਜੰਗ ਲੱਗਣ ਨਾਲ ਹੀ ਅੱਗ ਲੱਗਣ ਦੀ ਸਥਿਤੀ ’ਚ ਜਲਦ ਪਿਘਲ ਸਕਦਾ ਹੈ।
ਇਸਪਾਤ ਉਦਯੋਗ ’ਤੇ ਕੰਮ ਕਰਨ ਵਾਲੀ ਸੰਸਥਾ ਈ. ਪੀ. ਸੀ. ਵਰਲਡ ਵੱਲੋਂ ਪ੍ਰੀਖਣ, ਸੋਧ ਤੇ ਵਿਕਾਸ ਸੈਂਟਰ ਸਨਬੀਮ ਆਟੋ ਪ੍ਰਾਈਵੇਟ ਲਿਮਟਿਡ ਰਾਹੀਂ ਕਰਵਾਏ ਗਏ ਇਕ ਪ੍ਰੀਖਣ ਰਿਪੋਰਟ ’ਚ ਇਹ ਦਾਅਵਾ ਕੀਤਾ ਗਿਆ ਹੈ। ਪ੍ਰੀਖਣ ਰਿਪੋਰਟ ਅਨੁਸਾਰ ਇਸਪਾਤ ਦੇ 2 ਤਰ੍ਹਾਂ ਦੇ ਪ੍ਰਾਇਮਰੀ ਤੇ ਦੂਜੇ ਉਤਪਾਦਕ ਹਨ। ਭਾਰਤੀ ਮਾਪਦੰਡ ਬਿਊਰੋ ਨੇ ਪੈਮਾਨੇ ਤੈਅ ਕੀਤੇ ਹੋਏ ਹਨ ਅਤੇ ਮਾਪਦੰਡ ਤੋਂ ਜ਼ਿਆਦਾ ਫਾਸਫੋਰਸ ਅਤੇ ਸਲਫਰ ਵਾਲਾ ਇਸਪਾਤ ਉਤਪਾਦ ਬਹੁਤ ਹੀ ਖਤਰਨਾਕ ਹੈ। ਇਨ੍ਹਾਂ ਦੋਵਾਂ ’ਚੋਂ ਇਕ ਵੀ ਪਦਾਰਥ ਮਾਪਦੰਡ ਤੋਂ ਜ਼ਿਆਦਾ ਹੈ ਤਾਂ ਵੀ ਉਹ ਖਤਰਨਾਕ ਹੈ।
ਈ. ਪੀ. ਸੀ. ਵਰਲਡ ਨੇ ਸਨਬੀਮ ਆਟੋ ਦੇ ਸਹਿਯੋਗ ਨਾਲ ਦੇਸ਼ ਭਰ ਤੋਂ 8 ਐੱਮ. ਐੱਮ. ਅਤੇ 16 ਐੱਮ. ਐੱਮ. ਦੇ ਸਰੀਏ ਦੇ 44 ਨਮੂਨੇ ਇਕੱਠੇ ਕਰ ਕੇ ਜਾਂਚ ਕਰਵਾਈ ਤਾਂ ਉਸ ਤੋਂ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆਏ ਹਨ। ਉਸ ਨੇ ਅਕਤੂਬਰ ’ਚ ਇਹ ਨਮੂਨੇ ਇਕੱਠੇ ਕਰ ਕੇ ਸਨਬੀਮ ਆਟੋ ਪ੍ਰਾਈਵੇਟ ਲਿਮਟਿਡ ਦੀ ਪ੍ਰਯੋਗਸ਼ਾਲਾ ’ਚ ਜਾਂਚ ਕਰਵਾਈ, ਜਿਨ੍ਹਾਂ ’ਚ ਜ਼ਿਆਦਾਤਰ ਦੂਜੇ ਉਤਪਾਦਕਾਂ ਦੇ ਸਰੀਏ ਭਾਰਤੀ ਮਾਪਦੰਡ ਬਿਊਰੋ ਵੱਲੋਂ ਤੈਅ ਮਾਪਦੰਡਾਂ ’ਤੇ ਖਰੇ ਨਹੀਂ ਉਤਰੇ। ਇਨ੍ਹਾਂ ਨਮੂਨਿਅਾਂ ’ਚ ਪ੍ਰਾਇਮਰੀ ਅਤੇ ਦੂਜੇ ਦੋਵੇਂ ਤਰ੍ਹਾਂ ਦੇ ਸਰੀਏ ਸ਼ਾਮਲ ਕੀਤੇ ਗਏ ਸਨ।
ਬਿਊਰੋ ਨੇ ਤੈਅ ਕੀਤਾ ਮਾਪਦੰਡ
ਬਿਊਰੋ ਨੇ ਐੱਫ. ਈ. 500 ਗ੍ਰੇਡ ਲਈ ਕਾਰਬਨ ਦੀ ਮਾਤਰਾ 0.30 ਫੀਸਦੀ, ਸਲਫਰ ਤੇ ਫਾਸਫੋਰਸ ਵੱਖ-ਵੱਖ 0.055-0.055 ਫੀਸਦੀ ਅਤੇ ਸਲਫਰ-ਫਾਸਫੋਰਸ ਮਿਕਸ 0.105 ਫੀਸਦੀ ਦਾ ਮਾਪਦੰਡ ਤੈਅ ਕੀਤਾ ਹੋਇਆ ਹੈ। ਇਸੇ ਤਰ੍ਹਾਂ ਐੱਫ. ਈ. 500 ਡੀ ਲਈ ਕਾਰਬਨ ਦੀ ਮਾਤਰਾ 0.25 ਫੀਸਦੀ, ਸਲਫਰ ਤੇ ਫਾਸਫੋਰਸ ਵੱਖ-ਵੱਖ 0.040-0.040 ਫੀਸਦੀ ਅਤੇ ਸਲਫਰ-ਫਾਸਫੋਰਸ ਮਿਕਸ 0.075 ਫੀਸਦੀ ਦਾ ਮਾਪਦੰਡ ਹੈ। ਇਨ੍ਹਾਂ ਮਾਪਦੰਡਾਂ ਦੇ ਆਧਾਰ ’ਤੇ ਹੀ ਉਪਰੋਕਤ ਗ੍ਰੇਡ ਦੇ ਸਰੀਏ ਦੀ ਸਮਰੱਥਾ ਵੀ ਨਿਰਧਾਰਤ ਕੀਤੀ ਗਈ ਹੈ, ਜਿਸ ਨਾਲ ਭੁਚਾਲ, ਤੂਫਾਨ, ਸੁਨਾਮੀ ਵਰਗੀਅਾਂ ਅਾਫਤਾਂ ’ਚ ਵੀ ਮਕਾਨ ਆਦਿ ਇਨਫ੍ਰਾਸਟਰੱਕਚਰ ਸੁਰੱਖਿਅਤ ਰਹਿ ਸਕੇ।
ਇੰਡੀਗੋ, SpiceJet ਦਾ ਵੱਡਾ ਫੈਸਲਾ, ਹੁਣ ਮੁਫਤ ਨਹੀਂ ਮਿਲੇਗੀ ਇਹ ਸਰਵਿਸ
NEXT STORY