ਨਵੀਂ ਦਿੱਲੀ - ਭਾਰਤੀ ਬਾਜ਼ਾਰ ਨੇ ਅਪ੍ਰੈਲ 'ਚ ਦੁਨੀਆ ਦੇ ਹੋਰ ਬਾਜ਼ਾਰਾਂ ਦੇ ਮੁਕਾਬਲੇ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਹੈ, ਜਿਸ ਸਦਕਾ 1.13 ਅਰਬ ਡਾਲਰ ਦਾ ਨਿਵੇਸ਼ ਹੋਇਆ ਹੈ। ਅਪ੍ਰੈਲ ਵਿੱਚ ਸੈਂਸੈਕਸ 3.60% ਵਾਧਾ ਹੋਇਆ ਅਤੇ ਨਿਫਟੀ ਵਿੱਚ 4.06% ਦੀ ਤੇਜ਼ੀ ਆਈ ਹੈ। ਦੱਸ ਦੇਈਏ ਕਿ ਅਮਰੀਕਾ, ਯੂਰਪ, ਚੀਨ ਅਤੇ ਜਾਪਾਨ ਸਮੇਤ ਦੁਨੀਆ ਦੇ ਕਿਸੇ ਵੀ ਵੱਡੇ ਸ਼ੇਅਰ ਬਾਜ਼ਾਰ ਵਿੱਚ ਪਿਛਲੇ ਮਹੀਨੇ ਇੰਨਾ ਵਾਧਾ ਨਹੀਂ ਹੋਇਆ ਹੈ। ਇਸ ਹਿਸਾਬ ਨਾਲ ਭਾਰਤੀ ਬਾਜ਼ਾਰ ਦਾ ਪ੍ਰਦਰਸ਼ਨ ਪੂਰੀ ਦੁਨੀਆ 'ਚ ਸਭ ਤੋਂ ਵਧੀਆ ਰਿਹਾ ਹੈ।
ਬੀਤੇ ਮਹੀਨੇ ਬ੍ਰਿਟੇਨ ਦਾ ਬਰੈਂਚਮਾਰਕ ਇੰਡੈਕਸ FTSE 3.13% ਦੇ ਵਾਧੇ ਨਾਲ ਦੂਜੇ ਸਥਾਨ 'ਤੇ ਰਿਹਾ। ਜਾਪਾਨ ਦਾ ਨਿੱਕੇਈ 2.91% ਦੇ ਵਾਧੇ ਦੇ ਨਾਲ ਤੀਜਾ ਬਿਹਤਰ ਪ੍ਰਦਰਸ਼ਨ ਕਰਨ ਵਾਲਾ ਸਟਾਕ ਸੂਚਕਾਂਕ ਰਿਹਾ ਹੈ। ਦੱਸ ਦੇਈਏ ਕਿ ਦੂਜੇ ਪਾਸੇ ਤਾਈਵਾਨ ਅਤੇ ਹਾਂਗਕਾਂਗ ਦੇ ਬਾਜ਼ਾਰਾਂ ਵਿੱਚ 2.50% ਤੱਕ ਦੀ ਗਿਰਾਵਟ ਆਈ ਹੈ। ਪਿਛਲੇ ਮਹੀਨੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬਾਜ਼ਾਰ 'ਚ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ ਸੀ, ਜਿਸ ਦੇ ਬਾਵਜੂਦ ਸ਼ੇਅਰਾਂ 'ਚ ਵਾਧਾ ਹੋਇਆ। ਵਿਦੇਸ਼ੀ ਨਿਵੇਸ਼ਕਾਂ ਨੇ ਅਪ੍ਰੈਲ ਦੇ ਮਹੀਨੇ ਭਾਰਤੀ ਬਾਜ਼ਾਰ 'ਚ 9,245 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਕੀਤਾ। ਇਸ ਦੇ ਉਲਟ ਵਿਦੇਸ਼ੀ ਨਿਵੇਸ਼ਕਾਂ ਨੇ ਫਰਵਰੀ 'ਚ ਕਰੀਬ 35,000 ਕਰੋੜ ਰੁਪਏ ਦੀ ਵਿਕਰੀ ਕੀਤੀ ਸੀ।
OLA ਦੇ ਗਾਹਕਾਂ ਲਈ ਖ਼ੁਸ਼ਖਬਰੀ! ਜਲਦੀ ਵਾਪਸ ਕਰ ਦਿੱਤੇ ਜਾਣਗੇ ਚਾਰਜਰ ਦੇ ਪੈਸੇ
NEXT STORY