ਬਿਜ਼ਨੈੱਸ ਡੈਸਕ : ਵਿਦੇਸ਼ੀ ਨਿਵੇਸ਼ਕਾਂ ਨੇ ਅਗਸਤ 'ਚ ਭਾਰਤੀ ਸ਼ੇਅਰ ਬਾਜ਼ਾਰਾਂ 'ਚ 51,200 ਕਰੋੜ ਰੁਪਏ ਤੋਂ ਜ਼ਿਆਦਾ ਦਾ ਨਿਵੇਸ਼ ਕੀਤਾ ਹੈ। ਡਿਪਾਜ਼ਟਰੀ ਡੇਟਾ ਮੁਤਾਬਕ ਇਹ ਨਿਵੇਸ਼ ਪਿਛਲੇ 20 ਮਹੀਨਿਆਂ ਵਿੱਚ ਸਭ ਤੋਂ ਵੱਧ ਹੈ। ਤੇਲ ਦੀਆਂ ਕੀਮਤਾਂ ਵਿੱਚ ਸਥਿਰਤਾ ਅਤੇ ਘਾਟੇ ਦੀ ਪ੍ਰਵਾਹ ਨਾ ਕਰਨ ਕਾਰਨ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਦਾ ਰੁਝਾਨ ਭਾਰਤ ਵੱਲ ਵਧਿਆ ਹੈ। ਇਸ ਤੋਂ ਪਹਿਲਾਂ ਜੁਲਾਈ ਵਿੱਚ ਐੱਫ਼.ਪੀ.ਆਈ. ਨੇ ਲਗਭਗ 5,000 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਕੀਤਾ ਸੀ।
ਐੱਫ਼.ਪੀ.ਆਈ. ਲਗਾਤਾਰ ਨੌਂ ਮਹੀਨਿਆਂ ਤੱਕ ਭਾਰੀ ਸ਼ੁੱਧ ਵਿਕਰੀ ਕਰਨ ਤੋਂ ਬਾਅਦ ਜੁਲਾਈ ਵਿਚ ਪਹਿਲੀ ਵਾਰ ਸ਼ੁੱਧ ਖਰੀਦਦਾਰੀ ਕੀਤੀ ਸੀ। ਐੱਫ਼.ਪੀ.ਆਈ. ਨੇ ਅਕਤੂਬਰ 2021 ਤੋਂ ਜੂਨ 2022 ਦਰਮਿਆਨ ਭਾਰਤੀ ਇਕਉਟੀ ਬਾਜ਼ਾਰਾਂ ਤੋਂ 2.46 ਲੱਖ ਕਰੋੜ ਰੁਪਏ ਕਮਾਏ ਸੈਂਕਟਮ ਵੈਲਥ ਦੇ ਉਤਪਾਦ ਅਤੇ ਹੱਲ ਦੇ ਸਹਿ-ਮੁਖੀ ਮਨੀਸ਼ ਜੇਲੋਕਾ ਨੇ ਕਿਹਾ ਕਿ ਭਾਰਤ ਇਸ ਮਹੀਨੇ ਵੀ ਐਫ.ਪੀ.ਆਈ. ਪ੍ਰਵਾਹ ਰਿਕਾਰਡ ਕਰੇਗਾ ਜਦਕਿ ਅਗਸਤ ਦੇ ਮੁਕਾਬਲੇ ਇਹ ਰਫ਼ਤਾਰ ਹੌਲੀ ਹੋ ਸਕਦੀ ਹੈ। ਅਰਿਹੰਤ ਕੈਪੀਟਲ ਮਾਰਕਿਟ ਦੇ ਜੁਆਇੰਟ ਮੈਨੇਜਿੰਗ ਡਾਇਰੈਕਟਰ ਅਰਪਿਤ ਜੈਨ ਨੇ ਕਿਹਾ ਕਿ ਮਹਿੰਗਾਈ ਦਰ ਡਾਲਰ ਦਾ ਰੁਝਾਨ ਅਤੇ ਵਿਆਜ ਦਰ ਐਫ.ਪੀ.ਆਈ. ਨਿਵੇਸ਼ ਨੂੰ ਨਿਰਧਾਰਤ ਕਰੇਗੀ।
ਚੋਟੀ ਦੀਆਂ ਤਿੰਨ ਦਾ Mcap 1.22 ਲੱਖ ਹੇਠਾਂ ਡਿੱਗਿਆ, ਰਿਲਾਇੰਸ ਨੂੰ ਹੋਇਆ ਸਭ ਤੋਂ ਵੱਧ ਨੁਕਸਾਨ
NEXT STORY