ਨਵੀਂ ਦਿੱਲੀ (ਭਾਸ਼ਾ) - ਭਾਰਤ ਦੀ ਅਰਥਵਿਵਸਥਾ ਲਈ ਲਗਾਤਾਰ ਚੰਗੀ ਖ਼ਬਰ ਆ ਰਹੀ ਹੈ। ਇਕ ਦਿਨ ਪਹਿਲਾਂ ਜੀ. ਡੀ. ਪੀ. ਦੇ ਅਨੁਮਾਨ ਤੋਂ ਬਿਹਤਰ ਅੰਕੜੇ ਦੇਖਣ ਨੂੰ ਮਿਲੇ ਸਨ। ਵੀਰਵਾਰ ਨੂੰ ਮੈਨੂਫੈਕਚਰਿੰਗ ਸੈਕਟਰ ਦਾ ਡਾਟਾ ਵੀ ਕਾਫ਼ੀ ਸਕੂਨ ਦੇ ਰਿਹਾ ਹੈ। ਮਈ ਦੇ ਮਹੀਨੇ ’ਚ ਮੈਨੂਫੈਕਚਰਿੰਗ ਸੈਕਟਰ ਪੀ. ਐੱਮ. ਆਈ. 31 ਮਹੀਨਿਆਂ ਦੇ ਹਾਈ ’ਤੇ ਪਹੁੰਚ ਗਿਆ ਹੈ। ਖ਼ਰੀਦ ਪ੍ਰਬੰਧਕ ਸੂਚਕ ਅੰਕ (ਪੀ. ਐੱਮ. ਆਈ.) ਸਰਵੇ ਮੁਤਾਬਕ ਮਈ ਦੇ ਮਹੀਨੇ ’ਚ ਨਵੇਂ ਆਰਡਰ ’ਚ ਵਾਧਾ ਦੇਖਣ ਨੂੰ ਮਿਲਿਆ ਹੈ ਅਤੇ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਪੈਦਾ ਹੋਏ ਹਨ।
ਇਹ ਵੀ ਪੜ੍ਹੋ : ਬੈਕਾਂ 'ਚ ਪਏ 48,263 ਕਰੋੜ ਰੁਪਏ, ਕੀ ਤੁਹਾਡੇ ਤਾਂ ਨਹੀਂ? RBI ਨੇ ਸ਼ੁਰੂ ਕੀਤੀ 100 ਦਿਨ 100 ਭੁਗਤਾਨ' ਮੁਹਿੰਮ
ਐੱਸ. ਐਂਡ ਪੀ. ਗਲੋਬਲ ਇੰਡੀਆ ਦਾ ਮੈਨੂਫੈਕਚਰਿੰਗ ਪੀ. ਐੱਮ. ਆਈ. ਮਈ ’ਚ 58.7 ਹੋ ਗਿਆ ਹੈ, ਜਦ ਕਿ ਅਪ੍ਰੈਲ ਦੇ ਮਹੀਨੇ ’ਚ 57.2 ਸੀ। ਪੀ. ਐੱਮ. ਆਈ. ਦਾ ਇਹ ਡਾਟਾ ਅਕਬੂਤਰ 2020 ਤੋਂ ਬਾਅਦ ਸਭ ਤੋਂ ਜ਼ਿਆਦਾ ਬਿਹਤਰ ਦੇਖਣ ਨੂੰ ਮਿਲਿਆ ਹੈ। ਮਈ ਦਾ ਜੋ ਮੈਨੂਫੈਕਚਰਿੰਗ ਸੈਕਟਰ ਦਾ ਪੀ. ਐੱਮ. ਆਈ. ਦਾ ਅੰਕੜਾ ਸਾਹਮਣੇ ਆਇਆ ਹੈ, ਉਹ ਲਗਾਤਾਰ 23 ਮਹੀਨੇ 50 ਅੰਕ ਤੋਂ ਵੱਧ ਦੇਖਣ ਨੂੰ ਮਿਲਿਆ ਹੈ। ਇਸ ਦਾ ਮਤਲਬ ਹੈ ਕਿ ਸੈਕਟਰ ’ਚ ਬਿਹਤਰ ਗ੍ਰੋਥ ਦੇਖਣ ਨੂੰ ਮਿਲ ਰਹੀ ਹੈ। 50 ਤੋਂ ਹੇਠਾਂ ਆਉਣ ਦੀ ਸਥਿਤੀ ’ਚ ਸੈਕਟਰ ’ਚ ਕਮਜ਼ੋਰੀ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ : ਏਲੋਨ ਮਸਕ ਮੁੜ ਬਣੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ, ਬਰਨਾਰਡ ਅਰਨੌਲਟ ਤੋਂ ਖੋਹਿਆ ਨੰਬਰ ਇੱਕ ਦਾ ਤਾਜ
ਇੰਟਰਨੈਸ਼ਨਲ ਮਾਰਕੀਟ ’ਚ ਵਧੀ ਮੰਗ
ਐੱਸ. ਐਂਡ ਪੀ. ਗਲੋਬਲ ਮਾਰਕੀਟ ਇੰਟੈਲੀਜੈਂਸ ਦੀ ਐਸੋਸੀਏਟ ਡਾਇਰੈਕਟਰ ਪਾਲੀਆਨਾ ਡੀ ਲੀਮਾ ਮੁਤਾਬਕ ਪੀ. ਐੱਮ. ਆਈ. ਦੇ ਅੰਕੜੇ ਸਪੱਸ਼ਟ ਦੱਸ ਰਹੇ ਹਨ ਕਿ ਭਾਰਤ ਦੇ ਪ੍ਰੋਡਕਟਸ ਦੀ ਮੰਗ ਘਰੇਲੂ ਮਾਰਕੀਟ ਦੇ ਨਾਲ ਇੰਟਰਨੈਸ਼ਨਲ ਮਾਰਕੀਟ ’ਚ ਬਣੀ ਹੋਈ ਹੈ। ਉਨ੍ਹਾਂ ਦੇ ਮੁਤਾਬਕ ਘਰੇਲੂ ਪੱਧਰ ਆਰਡਰ ਵਿਚ ਵਾਧਾ ਹੋਣ ਨਾਲ ਅਰਥਵਿਵਸਥਾ ਦਾ ਆਧਾਰ ਕਾਫੀ ਮਜ਼ਬੂਤ ਹੈ। ਇਸ ਤੋਂ ਇਲਾਵਾ ਇੰਟਰਨੈਸ਼ਨਲ ਮਾਰਕੀਟ ’ਚ ਮੰਗ ਵਿਚ ਵਾਧਾ ਹੋਣ ਨਾਲ ਗਲੋਬਲ ਮਾਰਕੀਟ ’ਚ ਭਾਰਤ ਦੇ ਦਬਦੇ ’ਚ ਵਾਧਾ ਦੇਖਣ ਨੂੰ ਮਿਲਿਆ ਹੈ। ਅੰਕੜਿਆਂ ਦੀ ਮੰਨੀਏ ਤਾਂ ਕੰਪਨੀਆਂ ਦੀ ਇੰਟਰਨੈਸ਼ਨਲ ਸੇਲ ਛੇ ਮਹੀਨਿਆਂ ਦੇ ਉੱਚ ਪੱਧਰ ’ਤੇ ਪੁੱਜ ਗਈ ਹੈ।
ਇਹ ਵੀ ਪੜ੍ਹੋ : ਮੁਕੇਸ਼ ਤੇ ਨੀਤਾ ਅੰਬਾਨੀ ਦੂਜੀ ਵਾਰ ਬਣੇ ਦਾਦਾ-ਦਾਦੀ, ਵੱਡੀ ਨੂੰਹ ਸਲੋਕਾ ਨੇ ਦਿੱਤਾ ਧੀ ਨੂੰ ਜਨਮ
ਨੋਟ - ਇਸ ਖ਼ਬਰ ਦੇ ਸਬੰਧ ਵਿੱਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਬੈਕਾਂ 'ਚ ਪਏ 48,263 ਕਰੋੜ ਰੁਪਏ, ਕੀ ਤੁਹਾਡੇ ਤਾਂ ਨਹੀਂ? RBI ਨੇ ਸ਼ੁਰੂ ਕੀਤੀ 100 ਦਿਨ 100 ਭੁਗਤਾਨ' ਮੁਹਿੰਮ
NEXT STORY