ਨਵੀਂ ਦਿੱਲੀ (ਭਾਸ਼ਾ) – ਸੈਂਸੈਕਸ ਦੀਆਂ ਚੋਟੀ ਦੀਆਂ 10 ’ਚੋਂ 9 ਕੰਪਨੀਆਂ ਦੇ ਬਾਜ਼ਾਰ ਪੂੰਜੀਕਰਨ (ਮਾਰਕੀਟ ਕੈਪ) ਵਿਚ ਬੀਤੇ ਹਫਤੇ 1,47,360.93 ਕਰੋੜ ਦੀ ਗਿਰਾਵਟ ਆਈ। ਸਭ ਤੋਂ ਵੱਧ ਨੁਕਸਾਨ ’ਚ ਰਿਲਾਇੰਸ ਇੰਡਸਟ੍ਰੀਜ਼ ਰਹੀ। ਚੋਟੀ ਦੀਆਂ 10 ਕੰਪਨੀਆਂ ਦੀ ਸੂਚੀ ’ਚ ਇਨਫੋਸਿਸ ਇਕੋ-ਇਕ ਕੰਪਨੀ ਰਹੀ, ਜਿਸ ਦਾ ਬਾਜ਼ਾਰ ਪੂੰਜੀਕਰਨ ਹਫਤੇ ਦੌਰਾਨ ਵਧਿਆ। ਘੱਟ ਕਾਰੋਬਾਰੀ ਸੈਸ਼ਨਾਂ ਵਾਲੇ ਬੀਤੇ ਹਫਤੇ ’ਚ ਬੀ. ਐੱਸ. ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 1,050.68 ਅੰਕ ਜਾਂ 1.73 ਫੀਸਦੀ ਹੇਠਾਂ ਆਇਆ। ਸ਼ੁੱਕਰਵਾਰ ਨੂੰ ‘ਗੁਰੂ ਨਾਨਕ ਜਯੰਤੀ’ ਉੱਤੇ ਬਾਜ਼ਾਰ ’ਚ ਛੁੱਟੀ ਰਹੀ। ਹਫਤੇ ਦੌਰਾਨ ਰਿਲਾਇੰਸ ਇੰਡਸਟ੍ਰੀਜ਼ ਦਾ ਬਾਜ਼ਾਰ ਮੁਲਾਂਕਣ 75,961.53 ਕਰੋੜ ਰੁਪਏ ਘਟ ਕੇ 15,68,550.17 ਕਰੋੜ ਰੁਪਏ ’ਤੇ ਆ ਗਿਆ।
ਇਸ ਤਰ੍ਹਾਂ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.) ਦਾ ਬਾਜ਼ਾਰ ਪੂੰਜੀਕਰਨ 18,069.87 ਕਰੋੜ ਰੁਪਏ ਘਟ ਕੇ 12,85,660.79 ਕਰੋੜ ਰੁਪਏ ਰਹਿ ਗਿਆ। ਐੱਚ. ਡੀ. ਐੱਫ. ਸੀ. ਦਾ ਬਾਜ਼ਾਰ ਮੁਲਾਂਕਣ 12,321.11 ਕਰੋੜ ਰੁਪਏ ਦੀ ਗਿਰਾਵਟ ਨਾਲ 5,29,236.66 ਕਰੋੜ ਰੁਪਏ ਅਤੇ ਕੋਟਕ ਮਹਿੰਦਰਾ ਬੈਂਕ ਦਾ 9,816.28 ਕਰੋੜ ਰੁਪਏ ਦੇ ਨੁਕਸਾਨ ਨਾਲ 4,01,367.04 ਕਰੋੜ ਰੁਪਏ ਰਿਹਾ।
ਪੈਨਸ਼ਭੋਗੀਆਂ ਲਈ ਰਾਹਤ, ਪਤੀ-ਪਤਨੀ ਦੀ ਪੈਨਸ਼ਨ ਨੂੰ ਲੈ ਕੇ ਸਰਕਾਰ ਨੇ ਨਿਯਮਾਂ 'ਚ ਦਿੱਤੀ ਢਿੱਲ
NEXT STORY