ਮੁੰਬਈ - ਅੱਜ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਯਾਨੀ ਸੋਮਵਾਰ ਨੂੰ ਸਟਾਕ ਮਾਰਕੀਟ ਦਿਨ ਦੇ ਉਤਰਾਅ ਚੜ੍ਹਾਅ ਦੇ ਬਾਅਦ ਵਾਧਾ ਲੈ ਕੇ ਬੰਦ ਹੋਇਆ। ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 228.46 ਅੰਕ ਭਾਵ 0.44% ਦੀ ਤੇਜ਼ੀ ਦੇ ਨਾਲ 52,328.51 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 81.40 ਅੰਕ ਭਾਵ 0.52 ਪ੍ਰਤੀਸ਼ਤ ਦੇ ਵਾਧੇ ਨਾਲ 15,751.65 ਦੇ ਪੱਧਰ 'ਤੇ ਬੰਦ ਹੋਇਆ ਹੈ। ਇਹ ਸੈਂਸੈਕਸ-ਨਿਫਟੀ ਦੇ ਬੰਦ ਹੋਣ ਦਾ ਉੱਚਤਮ ਪੱਧਰ ਹੈ। ਪਿਛਲੇ ਹਫਤੇ ਬੀ.ਐਸ.ਸੀ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 677.17 ਅੰਕ ਭਾਵ 1.31 ਫੀਸਦੀ ਦੇ ਲਾਭ ਵਿਚ ਰਿਹਾ।
ਟਾਪ ਗੇਨਰਜ਼
ਅਡਾਨੀ ਪੋਰਟਸ, ਪਾਵਰ ਗਰਿੱਡ, ਐਨ.ਟੀ.ਪੀ.ਸੀ., ਅਲਟਰਾਟੈਕ ਸੀਮੈਂਟ, ਟਾਟਾ ਮੋਟਰਜ਼
ਟਾਪ ਲੂਜ਼ਰਜ਼
ਬਜਾਜ ਫਿਨਸਰਵਰ, ਬਜਾਜ ਫਾਈਨੈਂਸ, ਐਚ.ਡੀ.ਐਫ.ਸੀ., ਡਿਵਿਸ ਲੈਬ, ਜੇ.ਐਸ.ਡਬਲਯੂ. ਸਟੀਲ
‘ਸੈਂਸੈਕਸ ਦੀਆਂ ਸਿਖਰਲੀਆਂ 10 ’ਚੋਂ 7 ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ ਵਧਿਆ’
ਸੈਂਸੈਕਸ ਦੀਆਂ ਸਿਖਰਲੀਆਂ 10 ’ਚੋਂ 7 ਕੰਪਨੀਆਂ ਦੇ ਬਾਜ਼ਾਰ ਪੂੰਜੀਕਰਣ (ਮਾਰਕੀਟ ਕੈਪ) ’ਚ ਬੀਤੇ ਹਫ਼ਤੇ 1,15,898.82 ਕਰੋਡ਼ ਰੁਪਏ ਦਾ ਵਾਧਾ ਹੋਇਆ। ਸਭ ਤੋਂ ਜ਼ਿਆਦਾ ਲਾਭ ’ਚ ਰਿਲਾਇੰਸ ਇੰਡਸਟਰੀਜ਼ ਰਹੀ।
ਬੀਤੇ ਹਫ਼ਤੇ ਬੀ. ਐੱਸ. ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 677.17 ਅੰਕ ਯਾਨੀ 1.31 ਫ਼ੀਸਦੀ ਦੇ ਮੁਨਾਫ਼ੇ ’ਚ ਰਿਹਾ। ਸਮੀਖਿਆ ਅਧੀਨ ਹਫ਼ਤੇ ’ਚ ਰਿਲਾਇੰਸ ਇੰਡਸਟਰੀਜ਼, ਐੱਚ. ਡੀ. ਐੱਫ. ਸੀ. ਬੈਂਕ, ਹਿੰਦੁਸਤਾਨ ਯੂਨਿਲੀਵਰ, ਐੱਚ. ਡੀ. ਐੱਫ. ਸੀ., ਭਾਰਤੀ ਸਟੇਟ ਬੈਂਕ, ਬਜਾਜ ਫਾਇਨਾਂਸ ਅਤੇ ਕੋਟਕ ਮਹਿੰਦਰਾ ਬੈਂਕ ਦੇ ਬਾਜ਼ਾਰ ਮੁਲਾਂਕਣ ’ਚ ਵਾਧਾ ਹੋਇਆ।
ਉਥੇ ਹੀ ਦੂਜੇ ਪਾਸੇ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.), ਇਨਫੋਸਿਸ ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਦੇ ਬਾਜ਼ਾਰ ਪੂੰਜੀਕਰਣ ’ਚ ਗਿਰਾਵਟ ਆਈ।
ਹਫ਼ਤੇ ਦੌਰਾਨ ਰਿਲਾਇੰਸ ਇੰਡਸਟਰੀਜ ਦਾ ਬਾਜ਼ਾਰ ਪੂੰਜੀਕਰਣ 60,668.47 ਕਰੋਡ਼ ਰੁਪਏ ਵਧ ਕੇ 13,88,718.41 ਕਰੋਡ਼ ਰੁਪਏ ’ਤੇ ਪਹੁੰਚ ਗਿਆ।
ਉੱਥੇ ਹੀ ਬਜਾਜ਼ ਫਾਇਨਾਂਸ ਦਾ ਮੁਲਾਂਕਣ 23,178.02 ਕਰੋਡ਼ ਰੁਪਏ ਦੇ ਉਛਾਲ ਨਾਲ 3,61,767.29 ਕਰੋਡ਼ ਰੁਪਏ ਰਿਹਾ। ਐੱਚ. ਡੀ. ਐੱਫ. ਸੀ. ਦੀ ਬਾਜ਼ਾਰ ਹੈਸੀਅਤ 4,72,940.60 ਕਰੋਡ਼ ਰੁਪਏ ’ਤੇ ਅਤੇ ਭਾਰਤੀ ਸਟੇਟ ਬੈਂਕ ਦੀ 10,307.93 ਕਰੋਡ਼ ਰੁਪਏ ਦੇ ਵਾਧੇ ਨਾਲ 3,86,971.16 ਕਰੋਡ਼ ਰੁਪਏ ’ਤੇ ਪਹੁੰਚ ਗਈ।
ਹਿੰਦੁਸਤਾਨ ਯੂਨਿਲੀਵਰ ਦਾ ਬਾਜ਼ਾਰ ਮੁਲਾਂਕਣ 5,50,191.47 ਕਰੋਡ਼, ਕੋਟਕ ਮਹਿੰਦਰਾ ਬੈਂਕ ਦਾ 3,58,851.88 ਕਰੋਡ਼ ਰੁਪਏ ’ਤੇ ਪਹੁੰਚ ਗਿਆ।
ਹਫ਼ਤੇ ਦੌਰਾਨ ਐੱਚ. ਡੀ. ਐੱਫ. ਸੀ. ਬੈਂਕ ਨੇ 791.24 ਕਰੋਡ਼ ਰੁਪਏ ਜੋਡ਼ੇ ਅਤੇ ਉਸ ਦੀ ਬਾਜ਼ਾਰ ਹੈਸੀਅਤ 8,28,341.24 ਕਰੋਡ਼ ਰੁਪਏ ’ਤੇ ਪਹੁੰਚ ਗਈ।
ਇਸ ਰੁਖ਼ ਦੇ ਉਲਟ ਇਨਫੋਸਿਸ ਦਾ ਬਾਜ਼ਾਰ ਪੂੰਜੀਕਰਣ 8,351.83 ਕਰੋਡ਼ ਘਟ ਕੇ 5,90,252.27 ਕਰੋਡ਼ ਅਤੇ ਟੀ. ਸੀ. ਐੱਸ. ਦਾ 351.41 ਕਰੋਡ਼ ਰੁਪਏ ਦੀ ਗਿਰਾਵਟ ਨਾਲ 11,62,667.33 ਕਰੋਡ਼ ਰੁਪਏ ਰਹਿ ਗਿਆ।
ਆਈ. ਸੀ. ਆਈ. ਸੀ. ਆਈ. ਬੈਂਕ ਦੇ ਬਾਜ਼ਾਰ ਪੂੰਜੀਕਰਣ ’ਚ 208.16 ਕਰੋਡ਼ ਰੁਪਏ ਦੀ ਗਿਰਾਵਟ ਆਈ ਅਤੇ ਇਹ 4,44,963.18 ਕਰੋਡ਼ ਰੁਪਏ ’ਤੇ ਆ ਗਿਆ। ਬੀਤੇ ਹਫ਼ਤੇ ਸਿਖਰਲੀਆਂ 10 ਕੰਪਨੀਆਂ ਦੀ ਸੂਚੀ ’ਚ ਰਿਲਾਇੰਸ ਇੰਡਸਟਰੀਜ਼ ਪਹਿਲੇ ਸਥਾਨ ’ਤੇ ਕਾਇਮ ਰਹੀ। ਉਸ ਤੋਂ ਬਾਅਦ ਕ੍ਰਮਵਾਰ ਟੀ. ਸੀ. ਐੱਸ., ਐੱਚ. ਡੀ. ਐੱਫ. ਸੀ. ਬੈਂਕ, ਇਨਫੋਸਿਸ, ਹਿੰਦੁਸਤਾਨ ਯੂਨਿਲੀਵਰ, ਐੱਚ. ਡੀ. ਐੱਫ. ਸੀ., ਆਈ. ਸੀ. ਆਈ. ਸੀ. ਆਈ. ਬੈਂਕ, ਭਾਰਤੀ ਸਟੇਟ ਬੈਂਕ, ਬਜਾਜ ਫਾਇਨਾਂਸ ਅਤੇ ਕੋਟਕ ਮਹਿੰਦਰਾ ਬੈਂਕ ਦਾ ਸਥਾਨ ਰਿਹਾ।
ਏਅਰ ਲਾਈਨ ਕੰਪਨੀਆਂ ਨੂੰ ਰਾਹਤ, ਜੂਨ 'ਚ ਹਵਾਈ ਯਾਤਰੀਆਂ ਦੀ ਗਿਣਤੀ ਮਈ ਤੋਂ ਦੁੱਗਣੀ
NEXT STORY