ਨਵੀਂ ਦਿੱਲੀ (ਭਾਸ਼ਾ)– ਕਰਦਾਤਿਆਂ ਦੀ ਪਾਲਣਾ ’ਚ ਸੁਧਾਰ ਕਾਰਨ ਅਪ੍ਰੈਲ, 2023 ਤਕ 5 ਸਾਲਾਂ ਵਿਚ ਜੀ. ਐੱਸ. ਟੀ. ਰਿਟਰਨ ਦਾਖਲ ਕਰਨ ਵਾਲਿਆਂ ਦੀ ਗਿਣਤੀ'ਚ ਜ਼ਬਰਦਸਤ ਵਾਧਾ ਹੋਇਆ ਹੈ। ਰਿਟਰਨ ਦਾਖ਼ਲ ਕਰਨ ਵਾਲਿਆਂ ਦੀ ਗਿਣਤੀ ਲਗਭਗ 65 ਫ਼ੀਸਦੀ ਵਧ ਕੇ 1.13 ਕਰੋੜ ਹੋ ਗਈ ਹੈ। ਵਿੱਤ ਮੰਤਰਾਲਾ ਨੇ ਇਸ ਦੀ ਜਾਣਕਾਰੀ ਐਤਵਾਰ ਨੂੰ ਦਿੱਤੀ ਹੈ।
ਇਹ ਵੀ ਪੜ੍ਹੋ - ਮੁਕੇਸ਼ ਅੰਬਾਨੀ ਤੋਂ ਬਾਅਦ ਰਤਨ ਟਾਟਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਕਿਹਾ- ਸੁਰੱਖਿਆ ਵਧਾਓ, ਨਹੀਂ ਤਾਂ...
ਦੱਸ ਦੇਈਏ ਕਿ ਗੁੱਡਜ਼ ਐਂਡ ਸਰਵਿਸਿਜ਼ ਟੈਕਸ (ਜੀ. ਐੱਸ. ਟੀ.) ਤਹਿਤ ਰਜਿਸਟਰਡ ਸਰਗਰਮ ਕਰਦਾਤਿਆਂ ਦੀ ਗਿਣਤੀ ਵਧ ਕੇ 1.40 ਕਰੋੜ ਹੋ ਗਈ ਹੈ, ਜੋ ਅਪ੍ਰੈਲ 2018 ’ਚ 1.06 ਕਰੋੜ ਸੀ। ਇਸ ਦੇ ਨਾਲ ਹੀ ਮੰਤਰਾਲਾ ਨੇ ਦੱਸਿਆ ਕਿ ਚਾਲੂ ਮਾਲੀ ਸਾਲ ’ਚ ਫਾਈਲਿੰਗ ਮਹੀਨੇ ਦੇ ਅਖੀਰ ਤਕ 90 ਫ਼ੀਸਦੀ ਯੋਗ ਕਰਦਾਤੇ ਜੀ. ਐੱਸ. ਟੀ. ਆਰ.-3ਬੀ. ਰਿਟਰਨ ਦਾਖਲ ਕਰ ਰਹੇ ਹਨ। ਇਹ ਅੰਕੜਾ ਜੀ. ਐੱਸ. ਟੀ. ਲਾਗੂ ਹੋਣ ਦੇ ਪਹਿਲੇ ਸਾਲ 2017-18 ’ਚ 68 ਫ਼ੀਸਦੀ ਸੀ।
ਇਹ ਵੀ ਪੜ੍ਹੋ - ਜਲਦੀ ਸਸਤਾ ਹੋ ਸਕਦਾ ਹੈ ਪੈਟਰੋਲ-ਡੀਜ਼ਲ! ਸਰਕਾਰ ਕਰ ਰਹੀ ਹੈ ਵੱਡੀ ਤਿਆਰੀ
ਮੰਤਰਾਲਾ ਨੇ ਸੋਸ਼ਲ ਨੈੱਟਵਰਕਿੰਗ ਮੰਚ ‘ਐਕਸ’ ’ਤੇ ਪੋਸਟ ਕੀਤਾ ਕਿ ਜੀ. ਐੱਸ. ਟੀ. ਨਿਯਮਾਂ ਤੇ ਪ੍ਰਕਿਰਿਆਵਾਂ ਵਿਚ ਸਰਲੀਕਰਨ ਦੇ ਨਤੀਜੇ ਵਜੋਂ ਯੋਗ ਕਰਦਾਤਿਆਂ ਵਲੋਂ ਰਿਟਰਨ ਦਾਖਲ ਕਰਨ ਦਾ ਫ਼ੀਸਦੀ ਵਧ ਗਿਆ ਹੈ। 1 ਜੁਲਾਈ, 2017 ਨੂੰ ਪੂਰੇ ਦੇਸ਼ ਵਿਚ ਜੀ. ਐੱਸ. ਟੀ. ਲਾਗੂ ਕੀਤਾ ਗਿਆ ਸੀ। ਇਸ ਵਿਚ ਐਕਸਾਈਜ਼ ਡਿਊਟੀ, ਸਰਵਿਸ ਟੈਕਸ ਤੇ ਵੈਟ ਵਰਗੇ ਇਕ ਦਰਜਨ ਤੋਂ ਵੱਧ ਸਥਾਨਕ ਟੈਕਸਾਂ ਨੂੰ ਸ਼ਾਮਲ ਕੀਤਾ ਗਿਆ ਸੀ। ਜੀ. ਐੱਸ. ਟੀ. ਆਰ.-3ਬੀ. ਦਾਖਲ ਕਰਨ ਵਾਲਿਆਂ ਦੀ ਗਿਣਤੀ ਅਪ੍ਰੈਲ, 2018 ’ਚ 72.49 ਲੱਖ ਤੋਂ ਵਧ ਕੇ ਅਪ੍ਰੈਲ, 2023 ਤਕ 1.13 ਕਰੋੜ ਹੋ ਗਈ। ਜੀ. ਐੱਸ. ਟੀ. ਆਰ.-3ਬੀ. ਬਾਹਰੀ ਸਪਲਾਈ ਵੇਰਵੇ ਅਤੇ ਟੈਕਸ ਭੁਗਤਾਨ ਦਾਖਲ ਕਰਨ ਲਈ ਮਹੀਨਾਵਾਰ ਰਿਟਰਨ ਫਾਰਮ ਹੈ।
ਇਹ ਵੀ ਪੜ੍ਹੋ - ਬੈਂਕ ਮੁਲਾਜ਼ਮਾਂ ਨੂੰ ਹੁਣ 17 ਫ਼ੀਸਦੀ ਵਧ ਕੇ ਮਿਲੇਗੀ ਤਨਖ਼ਾਹ, ਪੈਨਸ਼ਨਧਾਰਕਾਂ ਨੂੰ ਵੀ ਮਿਲੀ ਖ਼ੁਸ਼ਖ਼ਬਰੀ
ਮੰਤਰਾਲਾ ਨੇ ਐਕਸ ’ਤੇ ਇਕ ਹੋਰ ਪੋਸਟ ਵਿਚ ਕਿਹਾ ਕਿ ਜੀ. ਐੱਸ. ਟੀ. ਵਿਚ ਅਸਰਦਾਰ ਨੀਤੀ ਅਤੇ ਪ੍ਰਣਾਲੀ ਸਬੰਧੀ ਤਬਦੀਲੀਆਂ ਕਾਰਨ ਪਿਛਲੇ ਕੁਝ ਸਾਲਾਂ ’ਚ ਜੀ. ਐੱਸ. ਟੀ. ਰਿਟਰਨ ਦਾਖਲ ਕਰਨ ਦੇ ਪਾਲਣਾ ਪੱਧਰ ਵਿਚ ਸੁਧਾਰ ਹੋਇਆ ਹੈ। ਮੰਤਰਾਲਾ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ’ਚ ਰਿਟਰਨ ਫਾਈਲਿੰਗ ਵਿਚ ਪਾਲਣਾ ਦਰ ’ਚ ਵਾਧਾ ਸੁਧਾਰ ਦਾ ਸੰਕੇਤ ਦਿੰਦਾ ਹੈ। ਨਵੰਬਰ ’ਚ ਮਹੀਨਾਵਾਰ ਜੀ. ਐੱਸ. ਟੀ. ਕੁਲੈਕਸ਼ਨ 1.68 ਲੱਖ ਕਰੋੜ ਰੁਪਏ ਰਹੀ। ਚਾਲੂ ਮਾਲੀ ਸਾਲ ’ਚ ਇਹ 6ਵੀਂ ਵਾਰ ਹੈ ਕਿ ਮਹੀਨਾਵਾਰ ਗ੍ਰਾਸ ਜੀ. ਐੱਸ. ਟੀ. ਕੁਲੈਕਸ਼ਨ 1.60 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ। ਅਪ੍ਰੈਲ ਵਿਚ ਜੀ. ਐੱਸ. ਟੀ. ਕੁਲੈਕਸ਼ਨ ਰਿਕਾਰਡ 1.87 ਲੱਖ ਕਰੋੜ ਰੁਪਏ ’ਤੇ ਪਹੁੰਚ ਗਈ ਸੀ।
ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ੇਅਰ ਬਾਜ਼ਾਰ 'ਚ ਗਿਰਾਵਟ : 341 ਅੰਕ ਟੁੱਟ ਕੇ ਖੁੱਲ੍ਹਿਆ ਸੈਂਸੈਕਸ, ਨਿਫਟੀ ਵੀ ਡਿੱਗਿਆ
NEXT STORY