ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਬਰਨਾਲਾ ਤੋਂ ਫਰਵਾਹੀ ਰੋਡ ’ਤੇ ਵਾਪਰੇ ਹਾਦਸੇ ’ਚ ਮੋਟਰਸਾਈਕਲ ਜੁਗਾੜੂ ਰੇਹੜੀ ਰਜਬਾਹੇ ’ਚ ਡਿੱਗ ਗਈ, ਜਿਸ ਕਾਰਨ ਇਕ 3 ਮਹੀਨਿਆਂ ਦੇ ਬੱਚੇ ਦੀ ਮੌਤ ਹੋ ਗਈ। ਇਸ ਹਾਦਸੇ ’ਚ 6-7 ਮਰਦ ਤੇ ਔਰਤਾਂ ਵੀ ਜ਼ਖਮੀ ਹੋ ਗਈਆਂ।
ਕਿਵੇਂ ਵਾਪਰਿਆ ਹਾਦਸਾ
ਜਾਣਕਾਰੀ ਅਨੁਸਾਰ ਮੋਟਰਸਾਈਕਲ ਜੁਗਾੜੂ ਰੇਹੜੀ ’ਤੇ ਸਵਾਰ ਸਾਰੇ ਵਿਅਕਤੀ ਪ੍ਰਵਾਸੀ ਮਜ਼ਦੂਰ ਪਰਿਵਾਰ ਨਾਲ ਸਬੰਧਤ ਸਨ। ਇਹ ਲੋਕ ਬਰਨਾਲਾ ਤੋਂ ਕੱਟੂ ਪਿੰਡ ਦੀ ਮੰਡੀ ’ਚ ਝੋਨਾ ਇਕੱਠਾ ਕਰਨ ਜਾ ਰਹੇ ਸਨ। ਜਦੋਂ ਇਹ ਜਥਾ ਫਰਵਾਹੀ ਨੇੜੇ ਰਜਬਾਹੇ ਦੇ ਪੁਲ ’ਤੇ ਪਹੁੰਚਿਆ ਤਾਂ ਸੜਕ ’ਤੇ ਇਕ ਡੂੰਘੇ ਹੰਪ ਕਾਰਨ ਜੁਗਾੜੂ ਰੇਹੜੀ ਬੇਕਾਬੂ ਹੋ ਕੇ ਰਜਬਾਹੇ ’ਚ ਡਿੱਗ ਗਈ। ਮੋਟਰਸਾਈਕਲ ਜੁਗਾੜੂ ਰੇਹੜੀ ’ਚ ਬੈਠੀ ਇਕ ਔਰਤ ਆਪਣੀ ਬੁੱਕਲ ’ਚ ਤਿੰਨ ਮਹੀਨਿਆਂ ਦੇ ਬੱਚੇ ਨੂੰ ਲਿਜਾ ਰਹੀ ਸੀ। ਰੇਹੜੀ ਦੇ ਰਜਬਾਹੇ ’ਚ ਡਿੱਗਣ ਕਾਰਨ ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ’ਚ ਮੌਜੂਦ ਹੋਰ ਸਾਰੇ ਵਿਅਕਤੀ ਗੰਭੀਰ ਰੂਪ ’ਚ ਜ਼ਖਮੀ ਹੋ ਗਏ।
ਮੌਕੇ ’ਤੇ ਬਚਾਅ ਕਾਰਵਾਈ
ਰਜਬਾਹੇ ਦੇ ਨੇੜੇ ਮੌਜੂਦ ਲੋਕ ਤੁਰੰਤ ਮੌਕੇ ’ਤੇ ਪੁੱਜੇ। ਬਚਾਅ ਮੁਹਿੰਮ ਦੌਰਾਨ ਜ਼ਖਮੀਆਂ ਨੂੰ ਬੜੀ ਮੁਸ਼ੱਕਤ ਨਾਲ ਰਜਬਾਹੇ ’ਚੋਂ ਕੱਢ ਕੇ ਬਰਨਾਲਾ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਹਸਪਤਾਲ ’ਚ ਸਾਰੇ ਜ਼ੇਰੇ ਇਲਾਜ ਹਨ।
ਇਹ ਵੀ ਪੜ੍ਹੋ : ਪੁਲਾੜ 'ਚ ਤਾਰਿਆਂ ਨੂੰ ਘੁਮਾ ਰਹੀ ਹੈ ਇੰਟੈਲੀਜੈਂਟ ਏਲੀਅਨ ਸੱਭਿਅਤਾ, ਸਟੱਡੀ 'ਚ ਹੋਇਆ ਦਾਅਵਾ
ਸੜਕਾਂ ਦੀ ਬਦਹਾਲ ਹਾਲਤ ਜ਼ਿੰਮੇਵਾਰ
ਇਸ ਹਾਦਸੇ ਨੇ ਬਰਨਾਲਾ ਅਤੇ ਇਸ ਦੇ ਆਲੇ-ਦੁਆਲੇ ਦੀਆਂ ਸੜਕਾਂ ਦੀ ਖਰਾਬ ਹਾਲਤ ਨੂੰ ਇਕ ਵਾਰ ਫਿਰ ਸਾਹਮਣੇ ਲਿਆ ਦਿੱਤਾ ਹੈ। ਹੰਪ ਅਤੇ ਖੱਡੇ ਦਿਨੋਂ-ਦਿਨ ਹਾਦਸਿਆਂ ਦਾ ਕਾਰਨ ਬਣ ਰਹੇ ਹਨ।
ਇਸ ਮਾਮਲੇ ਦੇ ਮੱਦੇਨਜ਼ਰ ਪ੍ਰਦੇਸ਼ ਵਾਸੀਆਂ ਨੇ ਸੜਕਾਂ ਦੀ ਮੁਰੰਮਤ ਅਤੇ ਸੁਰੱਖਿਆ ਦੇ ਕਰੜੇ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸੜਕਾਂ ਦੀ ਵਕਤੀ ਮੁਰੰਮਤ ਕੀਤੀ ਜਾਂਦੀ ਤਾਂ ਇਸ ਤਰ੍ਹਾਂ ਦੇ ਹਾਦਸਿਆਂ ਨੂੰ ਰੋਕਿਆ ਜਾ ਸਕਦਾ ਸੀ।
ਪਹਿਲਾਂ ਵੀ ਹੋ ਚੁੱਕੇ ਹਨ ਇਸੇ ਜਗ੍ਹਾ ਉਪਰ ਕਈ ਹਾਦਸੇ
ਇਸ ਰੋਡ ਉਪਰ ਰੋਜ਼ਾਨਾ ਸੈਂਕੜੇ ਦੀ ਤਾਦਾਦ ’ਚ ਵਾਹਨ ਲੰਘਦੇ ਹਨ ਅਤੇ ਇਹ ਦਬੀ ਹੋਈ ਪੁਲੀ ਸੂਏ ਦੇ ਬਿਲਕੁਲ ਹੀ ਨੇੜੇ ਹੋਣ ਕਾਰਨ ਅਤੇ ਨਾਲ ਹੀ ਮੋੜ ਹੋਣ ਕਰ ਕੇ ਇੱਥੇ ਰੋਜ਼ਾਨਾ ਹੀ ਹਾਦਸੇ ਹੁੰਦੇ ਰਹਿੰਦੇ ਹਨ। ਨਹਿਰੀ ਵਿਭਾਗ ਵੱਲੋਂ ਇਸ ਜਗ੍ਹਾ ਉਪਰ ਦੀ ਦੋ ਪੁਲੀਆਂ ਪਾਈਆਂ ਗਈਆਂ ਹਨ, ਜਿੱਥੇ ਪੁਲੀ ਪਾਈ ਗਈ ਹੈ, ਉਹ ਸੜਕ ਹੇਠਾਂ ਨੂੰ ਦੱਬ ਗਈ, ਜਿਸ ਕਾਰਨ ਇੱਥੇ ਡੂੰਘਾ ਟੋਏ ਪੈ ਗਏ। ਜਿਸ ਕਾਰਨ ਰੋਜ਼ਾਨਾ ਹੀ ਅਨੇਕਾਂ ਹਾਦਸਿਆਂ ਹੁੰਦੇ ਸਨ। ਇਕ ਟੋਇਆ ਤਾਂ ਪਿਛਲੇ ਦਿਨੀਂ ਹੀ ਪਿੰਡ ਦੇ ਨਵੇਂ ਚੁਣੇ ਸਰਪੰਚ ਜਗਸੀਰ ਸਿੰਘ ਜੱਗਾ ਵਲੋਂ ਆਪਣੀ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਭਰਿਆ ਗਿਆ ਅਤੇ ਦੂਸਰਾ ਟੋਆ ਜੋ ਕਿ ਪਹਿਲਾਂ ਘੱਟ ਦਬਿਆ ਹੋਇਆ ਸੀ ਅਤੇ ਹੁਣ ਜ਼ਿਆਦਾ ਦੱਬ ਗਿਆ ਅਤੇ ਸੂਏ ਦੇ ਪੁਲ ਦੇ ਨਜ਼ਦੀਕ ਹੋਣ ਕਾਰਨ ਇਹ ਦਬੇ ਹੋਏ ਟੋਏ ਕਾਰਨ ਅਨੇਕਾਂ ਹਾਦਸੇ ਹੋ ਰਹੇ ਹਨ। ਪਹਿਲਾਂ ਵੀ ਇਸ ਜਗ੍ਹਾ ’ਤੇ ਦਰਜਨਾਂ ਦੇ ਕਰੀਬ ਹਾਦਸੇ ਹੋ ਚੁੱਕੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਨ ਅਰੋੜਾ ਨੂੰ 'ਆਪ' ਦਾ ਪੰਜਾਬ ਪ੍ਰਧਾਨ ਬਣਾਏ ਜਾਣ 'ਤੇ ਪਵਨ ਟੀਨੂੰ ਸਣੇ ਹੋਰ ਪਾਰਟੀ ਆਗੂਆਂ ਨੇ ਦਿੱਤੀ ਵਧਾਈ
NEXT STORY