ਬਿ਼ਜ਼ਨੈੱਸ ਡੈਸਕ - ਸੋਨੇ ਦੀਆਂ ਕੀਮਤਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਵੀਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ’ਚ ਸੋਨੇ ਦੀ ਕੀਮਤ 70 ਰੁਪਏ ਵਧ ਕੇ 98,170 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਰਿਕਾਰਡ ਪੱਧਰ 'ਤੇ ਪਹੁੰਚ ਗਈ। ਇਸ ਤੋਂ ਇੱਕ ਦਿਨ ਪਹਿਲਾਂ, ਬੁੱਧਵਾਰ ਨੂੰ, ਸੋਨੇ ਦੀ ਕੀਮਤ ’ਚ 1,650 ਰੁਪਏ ਦਾ ਭਾਰੀ ਵਾਧਾ ਹੋਇਆ ਸੀ, ਜਿਸ ਨਾਲ ਕੀਮਤ 98,100 ਰੁਪਏ ਹੋ ਗਈ ਸੀ। ਇਸ ਤੇਜ਼ੀ ਦੇ ਪਿੱਛੇ ਕਈ ਵਿਸ਼ਵ ਪੱਧਰੀ ਕਾਰਨ ਹਨ। ਮਾਹਿਰਾਂ ਅਨੁਸਾਰ, ਸੋਨੇ ਦੀਆਂ ਕੀਮਤਾਂ ਹੁਣ ਹੋਰ ਵੱਧ ਸਕਦੀਆਂ ਹਨ, ਹਾਲਾਂਕਿ ਉਤਰਾਅ-ਚੜ੍ਹਾਅ ਦੀ ਸੰਭਾਵਨਾ ਵੀ ਬਣੀ ਹੋਈ ਹੈ। ਬਾਜ਼ਾਰ ਮਾਹਿਰਾਂ ਅਨੁਸਾਰ, ਡਾਲਰ ’ਚ ਕਮਜ਼ੋਰੀ, ਅਮਰੀਕਾ-ਚੀਨ ਵਪਾਰ ਯੁੱਧ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਨਵੇਂ ਟੈਰਿਫ ਐਲਾਨ ਇਸ ਵਾਧੇ ਦੇ ਮੁੱਖ ਕਾਰਨ ਹਨ। ਵਿਸ਼ਵ ਪੱਝਰੀ ਅਸਥਿਰਤਾ ਦੇ ਕਾਰਨ, ਨਿਵੇਸ਼ਕ ਸੋਨੇ ਨੂੰ ਇੱਕ ਸੁਰੱਖਿਅਤ ਵਿਕਲਪ ਵਜੋਂ ਅਪਣਾ ਰਹੇ ਹਨ।
ਨਿਵੇਸ਼ਕਾਂ ਨੂੰ ਜ਼ਬਰਦਸਤ ਰਿਟਰਨ
ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸੋਨੇ ਨੇ 60.06% ਦਾ ਰਿਟਰਨ ਦਿੱਤਾ ਹੈ।
ਪਿਛਲੇ ਇਕ ਹਫ਼ਤਾ: 7.05% ਰਿਟਰਨ
ਪਿਛਲੇ ਇਕ ਮਹੀਨੇ: 13.16% ਰਿਟਰਨ
ਪਿਛਲੇ ਤਿੰਨ ਮਹੀਨੇ: 52.50% ਰਿਟਰਨ
ਕੀ ਕਹਿਣੈ ਮਾਹਿਰਾਂ ਦਾ?
ਐਸਡੀ ਬੁਲੀਅਨ ਦੇ ਸੀਨੀਅਰ ਮਾਰਕੀਟ ਵਿਸ਼ਲੇਸ਼ਕ ਜੇਮਜ਼ ਐਂਡਰਸਨ ਦਾ ਮੰਨਣਾ ਹੈ ਕਿ ਮਈ ਦੇ ਅੰਤ ਤੱਕ ਸੋਨੇ ਦੀਆਂ ਕੀਮਤਾਂ 3,500 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਸਕਦੀਆਂ ਹਨ। ਹਾਲਾਂਕਿ, ਇਸ ਤੋਂ ਬਾਅਦ ਗਿਰਾਵਟ ਦੀ ਸੰਭਾਵਨਾ ਹੈ, ਜਿਸ ਨਾਲ ਕੀਮਤ 2,700 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਸਕਦੀ ਹੈ। ਅਬੰਸ ਫਾਈਨੈਂਸ਼ੀਅਲ ਸਰਵਿਸਿਜ਼ ਦੇ ਸੀਈਓ ਚਿੰਤਨ ਮਹਿਤਾ ਨੇ ਕਿਹਾ ਕਿ ਚੱਲ ਰਹੀ ਵਿਸ਼ਵ ਪੱਧਰੀ ਅਨਿਸ਼ਚਿਤਤਾ, ਡਾਲਰ ਦੀ ਕਮਜ਼ੋਰੀ ਅਤੇ ਸਪਲਾਈ ਚੇਨ ਸਮੱਸਿਆਵਾਂ ਕਾਰਨ ਸੋਨੇ ਦੀਆਂ ਕੀਮਤਾਂ ’ਚ ਵਾਧਾ ਹੋਇਆ ਹੈ। ਵੱਡੇ ਬੈਂਕ ਹੁਣ ਇਕੁਇਟੀ ਅਤੇ ਬਾਂਡਾਂ ’ਚ ਆਪਣੀ ਹਿੱਸੇਦਾਰੀ ਘਟਾ ਕੇ ਸੋਨੇ ’ਚ ਨਿਵੇਸ਼ ਕਰ ਰਹੇ ਹਨ, ਜਿਸ ਨਾਲ ਕੀਮਤਾਂ ਨੂੰ ਹੋਰ ਸਮਰਥਨ ਮਿਲ ਰਿਹਾ ਹੈ।
ਚੁੱਕੋ ਸੋਚ-ਸਮਝ ਕੇ ਕਦਮ
ਬਾਜ਼ਾਰ ’ਚ ਤੇਜ਼ੀ ਦੇ ਬਾਵਜੂਦ, ਮਾਹਿਰਾਂ ਦਾ ਕਹਿਣਾ ਹੈ ਕਿ ਨਿਵੇਸ਼ਕਾਂ ਨੂੰ ਆਪਣੀ ਜੋਖਮ ਦੀ ਭੁੱਖ ਅਤੇ ਬਾਜ਼ਾਰ ਦੀਆਂ ਸਥਿਤੀਆਂ ਨੂੰ ਧਿਆਨ ’ਚ ਰੱਖਦੇ ਹੋਏ ਹੀ ਸੋਨੇ ’ਚ ਨਿਵੇਸ਼ ਕਰਨਾ ਚਾਹੀਦਾ ਹੈ। ਸੋਨੇ ਨੂੰ ਲੰਬੇ ਸਮੇਂ ਲਈ ਇਕ ਸੁਰੱਖਿਅਤ ਨਿਵੇਸ਼ ਮੰਨਿਆ ਜਾਂਦਾ ਹੈ ਪਰ ਉਤਰਾਅ-ਚੜ੍ਹਾਅ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਸੀਨੀਅਰ ਸਿਟੀਜ਼ਨਸ ਨੂੰ ਵੱਡੀ ਰਾਹਤ! Health insurance ਪ੍ਰੀਮੀਅਮ ’ਤੇ ਨਵਾਂ ਨਿਯਮ
NEXT STORY