ਨਵੀਂ ਦਿੱਲੀ (ਇੰਟ.) – ਸਾਲ 2023 ’ਚ ਸੋਨੇ ਨੇ ਕਰੀਬ 15 ਫੀਸਦੀ ਦਾ ਇਕ ਚੰਗਾ ਰਿਟਰਨ ਦਿੱਤਾ ਹੈ। ਸਾਲ 2024 ’ਚ ਵੀ ਸੋਨੇ ਤੋਂ ਚੰਗੇ ਰਿਟਰਨ ਦੀ ਉਮੀਦ ਹੈ। ਅਮਰੀਕੀ ਕੇਂਦਰੀ ਬੈਂਕ ਫੈੱਡਰਲ ਰਿਜ਼ਰਵ ਨੇ ਆਪਣੇ ਸਭ ਤੋਂ ਵੱਧ ਵਿਆਜ ਦਰ ਵਾਧੇ ਦੇ ਪ੍ਰੋਗਰਾਮ ਦੀ ਸਮਾਪਤੀ ਦਾ ਸੰਕੇਤ ਦਿੱਤਾ ਹੈ। ਮਹਿੰਗਾਈ ’ਚ ਕਾਫੀ ਗਿਰਾਵਟ ਦੇ ਸੰਕੇਤਾਂ ਦੇ ਨਾਲ ਹੀ ਕੇਂਦਰੀ ਬੈਂਕਾਂ ਵਲੋਂ 2024 ’ਚ 3 ਵਾਰ ਵਿਆਜ ਦਰਾਂ ’ਚ ਕਟੌਤੀ ਕਰਨ ਦੀ ਉਮੀਦ ਹੈ।
ਇਹ ਵੀ ਪੜ੍ਹੋ : ਚੀਨ ਦੀ ਖੁੱਲ੍ਹੀ ਪੋਲ, ਜਾਸੂਸੀ ਗੁਬਾਰੇ ਨੇ ਖੁਫ਼ੀਆ ਜਾਣਕਾਰੀ ਚੋਰੀ ਕਰਨ ਲਈ ਕੀਤੀ US ਇੰਟਰਨੈਟ ਦੀ
ਮਾਰਚ 2024 ਤੋਂ ਸੰਭਾਵਿਤ ਦਰ ਕਟੌਤੀ ’ਤੇ ਬਾਜ਼ਾਰ ਪ੍ਰਤੀਕਿਰਿਆ ਦੇ ਰਹੇ ਹਨ। ਇਹ ਬਦਲਾਅ ਡਾਲਰ ਇੰਡੈਕਸ ’ਤੇ ਹੇਠਾਂ ਵੱਲ ਦਬਾਅ ਪਾ ਸਕਦਾ ਹੈ। ਇਸ ਨਾਲ ਅਮਰੀਕੀ ਬਾਂਡ ਯੀਲਡ ’ਚ ਹੋਰ ਗਿਰਾਵਟ ਆਵੇਗੀ, ਜਿਸ ਨਾਲ ਸੋਨੇ ਲਈ ਕੁੱਲ ਮਿਲਾ ਕੇ ਮਾਹੌਲ ਮਜ਼ਬੂਤ ਹੋਵੇਗਾ। ਸੋਨੇ ਦੀ ਕੀਮਤ ਵਿਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਪਰ ਰੁਕ-ਰੁਕ ਕੇ ਗਿਰਾਵਟ ਆਉਣ ਦਾ ਵੀ ਖਦਸ਼ਾ ਹੈ। ਕੀਮਤਾਂ ਵਿਚ ਗਿਰਾਵਟ ਖਰੀਦਦਾਰਾਂ ਨੂੰ ਆਕਰਸ਼ਿਤ ਕਰ ਸਕਦੀ ਹੈ। ਇਸ ਨਾਲ ਕੀਮਤਾਂ ਸਾਲ 2024 ਵਿਚ ਕਰੀਬ 72,000 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਰਿਕਾਰਡ ਉੱਚ ਪੱਧਰ ਤੱਕ ਪੁੱਜ ਸਕਦੀਆਂ ਹਨ।
ਇਹ ਵੀ ਪੜ੍ਹੋ : ਅਪਾਰਟਮੈਂਟ ਦੇ ਸਵੀਮਿੰਗ ਪੂਲ 'ਚ ਬੱਚੀ ਦੀ ਮਿਲੀ ਲਾਸ਼ , ਲੋਕਾਂ ਨੇ ਪ੍ਰਦਰਸ਼ਨ ਕਰਕੇ ਕੀਤੀ ਇਨਸਾਫ ਦੀ
ਸਾਲ 2024 ’ਚ ਅੰਤਰਰਾਸ਼ਟਰੀ ਪੱਧਰ ’ਤੇ ਸੋਨੇ ਦੀ ਕੀਮਤ 2,060 ਡਾਲਰ ਤੋਂ 2,090 ਡਾਲਰ ਪ੍ਰਤੀ ਓਂਸ ਦੇ ਪੱਧਰ ’ਤੇ ਪੁੱਜਣ ਦੀ ਸੰਭਾਵਨਾ ਹੈ ਪਰ ਜੇ ਇਹ 2035 ਡਾਲਰ ਦੇ ਲਗਭਗ ਰਹਿੰਦਾ ਹੈ ਤਾਂ ਕਿਸੇ ਵੀ ਕਨੈਕਸ਼ਨ ’ਤੇ ਕੀਮਤਾਂ 2,115 ਡਾਲਰ ਦੇ ਪੱਧਰ ਨੂੰ ਵੀ ਪਾਰ ਕਰ ਸਕਦੀਆਂ ਹਨ। ਇਹ ਗੱਲ ਐੱਮ. ਕੇ. ਵੈਲਥ ਮੈਨੇਜਮੈਂਟ ਦੀ ਇਕ ਰਿਪੋਰਟ ’ਚ ਕਹੀ ਗਈ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਅਮਰੀਕੀ ਦਰਾਂ ਵਿਚ ਵਿਕਾਸ ਕਾਰਨ ਉੱਚ ਗਲੋਬਲ ਮਹਿੰਗਾਈ ਦੇ ਬਾਵਜੂਦ ਸੋਨੇ ਦੀ ਕੀਮਤ ’ਚ ਤੇਜ਼ੀ ਨਹੀਂ ਆਈ ਜਾਂ ਇਸ ਨੂੰ ਸੀਮਤ ਕਰ ਦਿੱਤਾ।
ਇਹ ਵੀ ਪੜ੍ਹੋ : UK 'ਚ ਬ੍ਰਿਟਿਸ਼ ਸਿੱਖ ਡਾ: ਅੰਮ੍ਰਿਤਪਾਲ ਸਿੰਘ ਸਮੇਤ 1200 ਲੋਕ ਅਸਾਧਾਰਨ ਪ੍ਰਾਪਤੀਆਂ ਲਈ ਹੋਣਗੇ
ਪੀਲੀ ਧਾਤੂ ਪਿਛਲੇ 6 ਮਹੀਨਿਆਂ ਦੇ ਹੇਠਲੇ ਪੱਧਰ ਤੋਂ ਉਛਲ ਕੇ 2,000 ਡਾਲਰ ਪ੍ਰਤੀ ਓਂਸ ਤੋਂ ਉੱਪਰ ਦੇ ਪੱਧਰ ’ਤੇ ਪੁੱਜ ਗਈ ਹੈ ਅਤੇ ਮੌਜੂਦਾ ਸਮੇਂ ਵਿਚ ਇਹ 2,050 ਡਾਲਰ ’ਤੇ ਹੈ। ਹੋਰ ਕਰੰਸੀਆਂ ਦੇ ਮੁਕਾਬਲੇ ਅਮਰੀਕੀ ਡਾਲਰ ਦੇ ਘਟਾਓ ਅਤੇ ਡਾਲਰ ਸੂਚਕ ਅੰਕ ਵਿਚ ਗਿਰਾਵਟ ਨਾਲ ਉਛਾਲ ਸੰਭਵ ਸੀ ਕਿ ਅਮਰੀਕੀ ਵਿਆਜ ਦਰਾਂ ਅਤੇ ਵਿਸ਼ੇਸ਼ ਤੌਰ ’ਤੇ ਅਮਰੀਕੀ ਅਧਿਕਾਰਕ ਦਰ ਨੀਤੀ ਬਹੁਤ ਛੇਤੀ ਨਰਮ ਹੋ ਸਕਦੀ ਹੈ।
2024 ਤੱਕ ਕਿੱਥੋਂ ਤੱਕ ਜਾਵੇਗੀ ਚਾਂਦੀ
ਮਜ਼ਬੂਤ ਉਦਯੋਗਿਕ ਮੰਗ ਨਾਲ ਚਾਂਦੀ ਪ੍ਰਤੀ ਨਿਵੇਸ਼ਕਾਂ ਦਾ ਆਕਰਸ਼ਣ ਬਣਿਆ ਹੋਇਆ ਹੈ। ਸਾਲ 2023 ਵਿਚ ਗਲੋਬਲ ਪੱਧਰ ’ਤੇ ਚਾਂਦੀ 20 ਤੋਂ 26 ਡਾਲਰ ਪ੍ਰਤੀ ਓਂਸ ਦੇ ਘੇਰੇ ਵਿਚ ਟ੍ਰੇਡ ਕਰਦੀ ਨਜ਼ਰ ਆਈ ਹੈ। 26 ਡਾਲਰ ਪ੍ਰਤੀ ਓਂਸ ਜਾਂ 78,500 ਰੁਪਏ ਪ੍ਰਤੀ ਕਿਲੋ ਦੇ ਪੱਧਰ ਤੋਂ ਉੱਪਰ ਜਾਣ ਤੋਂ ਬਾਅਦ ਚਾਂਦੀ ਵਿਚ 30 ਡਾਲਰ ਪ੍ਰਤੀ ਓਂਸ ਜਾਂ 85,000-88,000 ਰੁਪਏ ਪ੍ਰਤੀ ਕਿਲੋਗ੍ਰਾਮ ਲਈ ਇਕ ਸਟ੍ਰਾਂਗ ਮੋਮੈਂਟਮ ਦੇਖਣ ਨੂੰ ਮਿਲੇਗਾ। ਚਾਂਦੀ ਦਾ ਸਪੋਰਟ ਲੈਵਲ 70,000 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਇਸ ਤੋਂ ਹੇਠਾਂ ਸਪੋਰਟ 66,500 ਰੁਪਏ ਪ੍ਰਤੀ ਕਿਲੋ ’ਤੇ ਹੈ।
ਇਹ ਵੀ ਪੜ੍ਹੋ : ਸਾਲ 2023 'ਚ ਦੁਨੀਆ ਦੇ Top-500 ਅਮੀਰਾਂ ਦੀ ਜਾਇਦਾਦ ਵਿਚ ਹੋਇਆ ਭਾਰੀ ਵਾਧਾ, ਜਾਣੋ ਕਿੰਨੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇੰਡੀਗੋ ਦੀ ਫਲਾਈਟ ’ਚ ਯਾਤਰੀ ਨੂੰ ਪਰੋਸੇ ਗਏ ਸੈਂਡਵਿਚ ’ਚ ਮਿਲਿਆ ਜ਼ਿੰਦਾ ਕੀੜਾ, ਵੇਖੋ ਵੀਡੀਓ
NEXT STORY