ਸੂਰਤ — ਪ੍ਰੋਸੈਸਿੰਗ 'ਚ ਇਸਤੇਮਾਲ ਹੋਣ ਵਾਲੀ ਡਾਈ ਬੇਸਡ ਅਤੇ ਕਰੂਡ ਬੇਸਡ ਕੈਮੀਕਲ ਦੀਆਂ ਕੀਮਤਾਂ 15 ਜੂਨ ਤੋਂ ਵਧ ਸਕਦੀਆਂ ਹਨ। ਇਨ੍ਹਾਂ ਕੀਮਤਾਂ ਦੇ ਵਾਧੇ ਨਾਲ ਸ਼ਹਿਰ ਦੇ 400 ਪ੍ਰੋਸੈੱਸ ਹਾਊਸ ਪ੍ਰਭਾਵਿਤ ਹੋਣਗੇ। ਇਸ ਦਾ ਕਾਰਨ ਚੀਨ ਤੋਂ ਆਉਣ ਵਾਲੇ ਕੈਮੀਕਲ ਦੀ ਸਪਲਾਈ ਵਿਚ ਕਮੀ ਦੱਸੀ ਜਾ ਰਹੀ ਹੈ। ਪ੍ਰੋਸੈੱਸ ਵਿਚ ਇਸਤੇਮਾਲ ਹੋਣ ਵਾਲੇ ਕੈਮੀਕਲ ਚੀਨ ਤੋਂ ਆਯਾਤ ਕੀਤੇ ਜਾਂਦੇ ਹਨ। ਚੀਨ ਵਿਚ ਪ੍ਰਦੂਸ਼ਣ ਦੇ ਵਧ ਰਹੇ ਪੱਧਰ ਕਾਰਨ ਕੈਮੀਕਲ ਦੇ ਕਈ ਵੱਡੇ ਪਲਾਂਟ ਬੰਦ ਹੋ ਗਏ ਹਨ। ਇਸ ਲਈ ਪ੍ਰੋਸੈਸਰਜ਼ ਨੂੰ ਰੋਜ਼ ਵੱਖ-ਵੱਖ ਕੀਮਤਾਂ 'ਤੇ ਕੈਮੀਕਲ ਖਰੀਦਣਾ ਪੈ ਰਿਹਾ ਹੈ। ਇਨ੍ਹਾਂ ਕੀਮਤਾਂ ਦਾ ਸਿੱਧਾ ਅਸਰ ਪ੍ਰੋਸੈਸਿੰਗ ਲਾਗਤ 'ਤੇ ਪੈ ਰਿਹਾ ਹੈ। ਪਿਛਲੇ 4 ਮਹੀਨੇ ਵਿਚ ਡਿਸਪਰਸ ਡਾਈ ਦੀ ਕੀਮਤ ਵਿਚ 10 ਫੀਸਦੀ, ਸੋਡੀਅਮ ਹਾਈਡ੍ਰੋਸਲਫਾਈਡ 'ਚ 35 ਫੀਸਦੀ, ਕਾਸਟਿਕ ਸੋਡੇ 'ਚ 30 ਫੀਸਦੀ, ਐਸੀਟਿਕ ਐਸਿਡ 'ਚ 25 ਫੀਸਦੀ ਅਤੇ ਕੋਲੇ ਦੀ ਕੀਮਤ ਵਿਚ 12 ਫੀਸਦੀ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਲੇਬਰ ਚਾਰਜ 15 ਫੀਸਦੀ ਵਧ ਕੇ 350 ਤੋਂ 450 ਹੋ ਗਿਆ ਹੈ। ਕੋਲੇ ਦੀ ਕੀਮਤ 6,000 ਤੋਂ 6,700 ਰੁਪਏ ਪ੍ਰਤੀ ਟਨ ਹੋ ਗਿਆ ਹੈ। ਕੈਮੀਕਲ ਪ੍ਰੋਸੈਸਿੰਗ 'ਚ 33 ਫੀਸਦੀ ਡਾਈ ਕੈਮੀਕਲ ਦਾ ਇਸਤੇਮਾਲ ਗੁੰਦਾ ਹੈ।
ਇਸ ਬਿਜ਼ਨੈੱਸਮੈਨ ਨੇ ਮੁੰਬਈ 'ਚ ਖਰੀਦਿਆ 45 ਕਰੋੜ ਰੁਪਏ ਦਾ ਫਲੈਟ
NEXT STORY