ਨਵੀਂ ਦਿੱਲੀ - ਅੱਜ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਦੋਵਾਂ ਦੀਆਂ ਫਿਊਚਰਜ਼ ਕੀਮਤਾਂ ਅੱਜ ਵਾਧੇ ਨਾਲ ਖੁੱਲ੍ਹੀਆਂ। ਚਾਂਦੀ 74,800 ਰੁਪਏ ਅਤੇ ਸੋਨਾ 66,500 ਰੁਪਏ ਦੇ ਆਸ-ਪਾਸ ਕਾਰੋਬਾਰ ਕਰ ਰਿਹਾ ਹੈ। ਕੌਮਾਂਤਰੀ ਬਾਜ਼ਾਰ 'ਚ ਵੀ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਅੱਜ ਵਾਧੇ ਨਾਲ ਸ਼ੁਰੂਆਤ ਹੋਈ।
ਇਹ ਵੀ ਪੜ੍ਹੋ : ਬੀਜਿੰਗ ਨੂੰ ਪਛਾੜਦੇ ਹੋਏ ਮੁੰਬਈ ਪਹਿਲੀ ਵਾਰ ਬਣੀ ਏਸ਼ੀਆ ਦੇ ਅਰਬਪਤੀਆਂ ਦੀ ਰਾਜਧਾਨੀ
ਸੋਨੇ ਦੀਆਂ ਫਿਊਚਰਜ਼ ਕੀਮਤਾਂ ਦੀ ਵਾਧੇ ਨਾਲ ਸ਼ੁਰੂਆਤ
ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਸੋਨੇ ਦਾ ਬੈਂਚਮਾਰਕ ਅਪ੍ਰੈਲ ਕੰਟਰੈਕਟ ਅੱਜ 130 ਰੁਪਏ ਦੇ ਵਾਧੇ ਨਾਲ 66,497 ਰੁਪਏ 'ਤੇ ਖੁੱਲ੍ਹਿਆ। ਖ਼ਬਰ ਲਿਖੇ ਜਾਣ ਤੱਕ ਇਹ ਕੰਟਰੈਕਟ 124 ਰੁਪਏ ਦੇ ਵਾਧੇ ਨਾਲ 66,491 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਸਮੇਂ ਇਹ ਦਿਨ ਦੇ ਉੱਚੇ ਪੱਧਰ 66,830 ਰੁਪਏ ਅਤੇ ਦਿਨ ਦੇ ਹੇਠਲੇ ਪੱਧਰ 66,486 ਰੁਪਏ ਨੂੰ ਛੂਹ ਗਿਆ। ਪਿਛਲੇ ਹਫਤੇ ਸੋਨੇ ਦੀ ਫਿਊਚਰਜ਼ ਕੀਮਤ 66,943 ਰੁਪਏ ਪ੍ਰਤੀ 10 ਗ੍ਰਾਮ ਦੇ ਉੱਚ ਪੱਧਰ ਨੂੰ ਛੂਹ ਗਈ ਸੀ।
ਇਹ ਵੀ ਪੜ੍ਹੋ : April ਤੋਂ ਹੋਣ ਜਾ ਰਹੇ ਹਨ ਕਈ ਵੱਡੇ ਬਦਲਾਅ, 31 ਮਾਰਚ ਤੋਂ ਪਹਿਲਾਂ ਜ਼ਰੂਰ ਪੂਰੇ ਕਰ ਲਓ ਇਹ ਕੰਮ
ਚਾਂਦੀ ਦੀਆਂ ਕੀਮਤਾਂ ਵਿੱਚ ਵੀ ਹੋਇਆ ਵਾਧਾ
MCX 'ਤੇ ਚਾਂਦੀ ਦਾ ਬੈਂਚਮਾਰਕ ਮਈ ਕੰਟਰੈਕਟ ਅੱਜ 117 ਰੁਪਏ ਦੇ ਵਾਧੇ ਨਾਲ 74,779 ਰੁਪਏ 'ਤੇ ਖੁੱਲ੍ਹਿਆ। ਇਹ ਕੰਟਰੈਕਟ 146 ਰੁਪਏ ਦੇ ਵਾਧੇ ਨਾਲ 74,808 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਸਮੇਂ ਇਹ ਦਿਨ ਦੇ ਉੱਚੇ ਪੱਧਰ 74,808 ਰੁਪਏ ਅਤੇ ਦਿਨ ਦੇ ਹੇਠਲੇ ਪੱਧਰ 74,744 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਿਆ। ਪਿਛਲੇ ਸਾਲ ਦਸੰਬਰ 'ਚ ਚਾਂਦੀ ਦੀ ਕੀਮਤ 78,549 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਸੀ।
ਅੰਤਰਰਾਸ਼ਟਰੀ ਬਾਜ਼ਾਰ 'ਚ ਚੜ੍ਹੀਆ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ
ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦੀ ਸ਼ੁਰੂਆਤ ਉੱਚ ਪੱਧਰ 'ਤੇ ਹੋਈ ਹੈ। ਕਾਮੈਕਸ 'ਤੇ ਸੋਨਾ 2,215.70 ਡਾਲਰ ਪ੍ਰਤੀ ਔਂਸ 'ਤੇ ਖੁੱਲ੍ਹਿਆ। ਪਿਛਲੀ ਬੰਦ ਕੀਮਤ 2,212.70 ਡਾਲਰ ਸੀ। ਖ਼ਬਰ ਲਿਖੇ ਜਾਣ ਤੱਕ ਇਹ 3.40 ਡਾਲਰ ਦੇ ਵਾਧੇ ਨਾਲ 2,216.10 ਡਾਲਰ ਪ੍ਰਤੀ ਔਂਸ 'ਤੇ ਵਪਾਰ ਕਰ ਰਿਹਾ ਸੀ। ਕਾਮੈਕਸ 'ਤੇ ਚਾਂਦੀ ਦੇ ਫਿਊਚਰਜ਼ ਭਾਅ 24.77 ਡਾਲਰ 'ਤੇ ਖੁੱਲ੍ਹੇ, ਪਿਛਲੀ ਬੰਦ ਕੀਮਤ 24.75 ਡਾਲਰ ਸੀ। ਖ਼ਬਰ ਲਿਖੇ ਜਾਣ ਤੱਕ ਇਹ 0.07 ਡਾਲਰ ਦੇ ਵਾਧੇ ਦੇ ਨਾਲ 24.82 ਡਾਲਰ ਪ੍ਰਤੀ ਔਂਸ 'ਤੇ ਵਪਾਰ ਕਰ ਰਿਹਾ ਸੀ।
ਇਹ ਵੀ ਪੜ੍ਹੋ : ਗੰਗਾ, ਯਮੁਨਾ 'ਚ ਪੂਜਾ ਸਮੱਗਰੀ ਸੁੱਟਣ ਦੇ ਮਾਮਲੇ 'ਚ NGT ਨੇ DPCC, UPPCB ਤੋਂ ਮੰਗਿਆ ਜਵਾਬ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੰਡੀ ਹਲਕੇ ਤੋਂ ਚੋਣ ਲੜੇਗੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ, ਜਾਣੋ ਕਿੰਨੀ ਜਾਇਦਾਦ ਦੀ ਹੈ ਮਾਲਕਣ
NEXT STORY