ਮੁੰਬਈ(ਅਨਸ) – ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਕਰਨਾਟਕ ਸਥਿਤ ਮਿਲਥ ਕੋ-ਆਪ੍ਰੇਟਿਵ ਬੈਂਕ ’ਤੇ ਲੱਗੀਆਂ ਪਾਬੰਦੀਆਂ ਨੂੰ 8 ਅਗਸਤ 2021 ਤੱਕ ਤਿੰਨ ਮਹੀਨੇ ਲਈ ਵਧਾ ਦਿੱਤਾ ਹੈ। ਭਾਰਤੀ ਰਿਜ਼ਰਵ ਬੈਂਕ ਦੇ ਨਿਰਦੇਸ਼ਾਂ ਮੁਤਾਬਕ ਸਹਿਕਾਰੀ ਬੈਂਕ ਆਰ. ਬੀ. ਆਈ. ਦੀ ਪ੍ਰਵਾਨਗੀ ਤੋਂ ਬਿਨਾਂ ਕਿਸੇ ਵੀ ਤਰ੍ਹਾਂ ਦੇ ਕਰਜ਼ੇ ਜਾਂ ਇਸ ਨੂੰ ਰੀਨਿਊ ਨਹੀਂ ਕਰ ਸਕੇਗਾ। ਇਸ ਦੇ ਨਾਲ ਹੀ ਇਹ ਕੋਈ ਵੀ ਨਿਵੇਸ਼ ਨਹੀਂ ਕਰੇਗਾ ਅਤੇ ਨਾ ਹੀ ਧਨਰਾਸ਼ੀ ਉਧਾਰ ਲੈ ਸਕੇਗਾ ਅਤੇ ਨਾ ਹੀ ਜਮ੍ਹਾ ਦੀ ਮਨਜ਼ੂਰੀ ਦੇ ਸਕੇਗਾ।
ਆਰ. ਬੀ. ਆਈ. ਦੇ ਨਿਰਦੇਸ਼ਾਂ ਮੁਤਾਬਕ ਬੈਂਕ ਕਿਸੇ ਵੀ ਸਮਝੌਤੇ ਜਾਂ ਵਿਵਸਥਾ ’ਚ ਐਂਟਰੀ ਨਹੀਂ ਕਰੇਗਾ ਅਤੇ ਨਾ ਹੀ ਆਪਣੀ ਕਿਸੇ ਵੀ ਜਾਇਦਾਦ ਦੀ ਵਿਕਰੀ ਜਾਂ ਟ੍ਰਾਂਸਫਰ ਕਰ ਸਕੇਗਾ। ਇਸ ਤੋਂ ਇਲਾਵਾ ਕੇਂਦਰੀ ਬੈਂਕ ਨੇ ਇਸ ਬੈਂਕ ’ਚ ਹਰੇਕ ਬੱਚਤ ਜਾਂ ਚਾਲੂ ਖਾਤੇ ਦੇ ਨਾਲ ਹੀ ਕਿਸੇ ਵੀ ਹੋਰ ਜਮ੍ਹਾ ਖਾਤੇ ਤੋਂ 1,000 ਰੁਪਏ ਦੀ ਨਿਕਾਸੀ ਸੀਮਾ ਵੀ ਲਗਾਈ ਹੈ। ਪਾਬੰਦੀਆਂ ਨੂੰ ਪਹਿਲੀ ਵਾਰ ਮਈ 2019 ’ਚ ਲਗਾਇਆ ਗਿਆ ਸੀ ਪਰ ਉਸ ਤੋਂ ਬਾਅਦ ਇਨ੍ਹਾਂ ਨੂੰ ਵਧਾ ਦਿੱਤਾ ਗਿਆ। ਇਸ ਨੂੰ ਆਖਰੀ ਵਾਰ 7 ਮਈ 2021 ਤੱਕ ਵਧਾਇਆ ਗਿਆ ਸੀ।
ਜਿਊਲਰਜ਼ ਨੂੰ ਰਾਹਤ, ਲਾਜ਼ਮੀ ਹਾਲਮਾਰਕਿੰਗ ਦੀ ਤਾਰੀਖ਼ ਖ਼ਤਮ ਹੋਣ ’ਤੇ ਜੁਰਮਾਨਾ ਨਹੀਂ
NEXT STORY