ਮੁੰਬਈ (ਭਾਸ਼ਾ) - ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 13 ਪੈਸੇ ਦੀ ਮਜ਼ਬੂਤੀ ਨਾਲ 78.90 ਪ੍ਰਤੀ ਡਾਲਰ 'ਤੇ ਖੁੱਲ੍ਹਿਆ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਰੁਪਿਆ 78.90 ਅਤੇ ਹੇਠਾਂ 78.94 ਤੱਕ ਚਲਾ ਗਿਆ। ਪਿਛਲੇ ਸੈਸ਼ਨ 'ਚ ਡਾਲਰ ਦੇ ਮੁਕਾਬਲੇ ਰੁਪਿਆ 79.03 ਦੇ ਰਿਕਾਰਡ ਹੇਠਲੇ ਪੱਧਰ 'ਤੇ ਬੰਦ ਹੋਇਆ ਸੀ। ਰਿਲਾਇੰਸ ਸਕਿਓਰਿਟੀਜ਼ ਦੇ ਸੀਨੀਅਰ ਰਿਸਰਚ ਐਨਾਲਿਸਟ ਸ਼੍ਰੀਰਾਮ ਅਈਅਰ ਨੇ ਕਿਹਾ ਕਿ ਰੁਪਿਆ ਅੱਜ 78.65 ਤੋਂ 79.05 ਪ੍ਰਤੀ ਡਾਲਰ ਦੇ ਵਿਚਕਾਰ ਰਹਿ ਸਕਦਾ ਹੈ। “ਏਸ਼ੀਆ ਦੇ ਹੋਰ ਦੇਸ਼ਾਂ ਦੀਆਂ ਮੁਦਰਾਵਾਂ ਵਿੱਚ ਮਿਸ਼ਰਤ ਰੁਝਾਨ ਹੈ। ਹਾਲਾਂਕਿ ਮੁਦਰਾਵਾਂ 'ਤੇ ਦਬਾਅ ਬਣਿਆ ਰਹਿ ਸਕਦਾ ਹੈ। ਇਸ ਦਾ ਕਾਰਨ ਅਮਰੀਕੀ ਫੈਡਰਲ ਰਿਜ਼ਰਵ ਜੇਰੋਮ ਪਾਵੇਲ ਦਾ ਬਿਆਨ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਮਰੀਕਾ 'ਚ ਵਿਆਜ ਦਰਾਂ ਵਧਣ ਦਾ ਖਤਰਾ ਹੈ, ਜਿਸ ਨਾਲ ਅਰਥਵਿਵਸਥਾ 'ਚ ਕਾਫੀ ਮੰਦੀ ਆ ਸਕਦੀ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਕੇਂਦਰੀ ਮੰਤਰੀ ਮੰਡਲ ਦਾ ਫੈਸਲਾ , ਘਰੇਲੂ ਕੱਚਾ ਤੇਲ ਉਤਪਾਦਕਾਂ ਨੂੰ ਆਪਣੀ ਮਰਜ਼ੀ ਨਾਲ ਵਿਕਰੀ ਦੀ ਇਜਾਜ਼ਤ
NEXT STORY