ਮੁੰਬਈ - ਅੰਤਰਬੈਂਕ ਵਿਦੇਸ਼ੀ ਮੁਦਰਾ ਵਟਾਂਦਰਾ ਬਾਜ਼ਾਰ 'ਚ ਸੋਮਵਾਰ ਨੂੰ ਰੁਪਿਆ ਸ਼ੁਰੂਆਤੀ ਕਾਰੋਬਾਰ 'ਚ 13 ਪੈਸੇ ਦੇ ਵਾਧੇ ਨਾਲ 74.26 ਪ੍ਰਤੀ ਡਾਲਰ 'ਤੇ ਪਹੁੰਚ ਗਿਆ। ਘਰੇਲੂ ਸ਼ੇਅਰ ਬਾਜ਼ਾਰਾਂ ਵਿਚ ਮਜ਼ਬੂਤੀ ਦੇ ਰੁਝਾਨ ਕਾਰਨ ਹੋਰ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੀ ਕਮਜ਼ੋਰੀ ਨਾਲ ਰੁਪਏ ਦੀ ਧਾਰਨਾ ਬਿਹਤਰ ਹੋਈ ਹੈ।
ਫਾਰੇਕਸ ਕਾਰੋਬਾਰੀਆਂ ਨੇ ਕਿਹਾ ਕਿ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਫੰਡਾਂ ਦੀ ਨਿਕਾਸੀ ਦੇ ਕਾਰਨ ਰੁਪਏ ਦਾ ਲਾਭ ਸੀਮਤ ਰਿਹਾ। ਅੰਤਰਬੈਂਕ ਵਿਦੇਸ਼ੀ ਮੁਦਰਾ ਵਟਾਂਦਰਾ ਬਾਜ਼ਾਰ ਵਿਚ ਰੁਪਿਆ ਮਜ਼ਬੂਤੀ ਨਾਲ 74.27 ਪ੍ਰਤੀ ਡਾਲਰ 'ਤੇ ਖੁੱਲ੍ਹਿਆ। ਬਾਅਦ ਵਿਚ ਇਹ 13 ਪੈਸੇ ਦੇ ਵਾਧੇ ਨਾਲ 74.26 ਪ੍ਰਤੀ ਡਾਲਰ 'ਤੇ ਕਾਰੋਬਾਰ ਕਰ ਰਿਹਾ ਸੀ। ਸ਼ੁੱਕਰਵਾਰ ਨੂੰ ਰੁਪਿਆ 74.39 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। 6 ਮੁਦਰਾਵਾਂ ਦੀ ਤੁਲਨਾ ਵਿਚ ਡਾਲਰ ਦਾ ਰੁਝਾਨ ਦਰਸਾਉਣ ਵਾਲਾ ਡਾਲਰ ਸੂਚਕਅੰਕ 0.20 ਫ਼ੀਸਦੀ ਦੇ ਨੁਕਸਾਨ ਨਾਲ 93.30 'ਤੇ ਆ ਗਿਆ। ਗਲੋਬਲ ਬੈਂਚਮਾਰਕ ਬ੍ਰੇਂਟ ਕੱਚਾ ਤੇਲ ਵਾਇਦਾ 1.93 ਫੀਸਦੀ ਦੇ ਵਾਧੇ ਨਾਲ 66.44 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਦੂਰਸੰਚਾਰ ਫੀਸ ਵਿਚ ਵੱਡਾ ਵਾਧਾ ਨਹੀਂ ਕਰਨਗੀਆਂ ਕੰਪਨੀਆਂ
NEXT STORY