ਮੁੰਬਈ — ਸ਼ੇਅਰ ਬਾਜ਼ਾਰ 'ਚ ਗਿਰਾਵਟ ਅਤੇ ਅਮਰੀਕੀ ਮੁਦਰਾ 'ਚ ਮਜ਼ਬੂਤੀ ਦੇ ਰੁਖ਼ ਕਾਰਨ ਸੋਮਵਾਰ ਨੂੰ ਰੁਪਿਆ 30 ਪੈਸੇ ਦੀ ਗਿਰਾਵਟ ਦੇ ਨਾਲ 74.40 ਪ੍ਰਤੀ ਡਾਲਰ 'ਤੇ ਖੁੱਲ੍ਹਿਆ। ਅੰਤਰਬੈਂਕ ਵਿਦੇਸ਼ੀ ਮੁਦਰਾ ਵਟਾਂਦਰਾ ਬਾਜ਼ਾਰ 'ਚ ਸ਼ੁਰੂਆਤੀ ਕਾਰੋਬਾਰ 'ਚ ਰੁਪਿਆ 30 ਪੈਸੇ ਦੀ ਗਿਰਾਵਟ ਦੇ ਨਾਲ 74.40 ਪ੍ਰਤੀ ਡਾਲਰ 'ਤੇ ਆ ਗਿਆ।
ਸ਼ੁੱਕਰਵਾਰ ਨੂੰ ਰੁਪਿਆ 23 ਪੈਸੇ ਦੇ ਨੁਕਸਾਨ ਨਾਲ ਦੋ ਮਹੀਨੇ ਦੇ ਹੇਠਲੇ ਪੱਧਰ 74.10 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਕਾਰੋਬਾਰੀਆਂ ਨੇ ਕਿਹਾ ਕਿ ਘਰੇਲੂ ਸ਼ੇਅਰ ਬਾਜ਼ਾਰ ਵਿਚ ਗਿਰਾਵਟ ਅਤੇ ਅਮਰੀਕੀ 'ਚ ਰਾਸ਼ਟਰਪਤੀ ਚੋਣਾਂ ਕਾਰਨ ਨਿਵੇਸ਼ਕਾਂ ਦੀ ਧਾਰਨਾ ਪ੍ਰਭਾਵਿਤ ਹੋਈ ਹੈ। ਇਸ ਦੌਰਾਨ 6 ਮੁਦਰਾਵਾਂ ਦੀ ਤੁਲਨਾ 'ਚ ਅਮਰੀਕੀ ਮੁਦਰਾ ਰੁਖ਼ ਦਰਸਾਉਣ ਵਾਲਾ ਡਾਲਰ ਸੂਚਕਅੰਕ 0.13 ਫ਼ੀਸਦੀ ਦੇ ਵਾਧੇ ਨਾਲ 94.15 'ਤੇ ਪਹੁੰਚ ਗਿਆ।
ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 139 ਅੰਕ ਟੁੱਟਿਆ, ਰਿਲਾਇੰਸ ਦੇ ਸ਼ੇਅਰਾਂ 'ਚ 4 ਪ੍ਰਤੀਸ਼ਤ ਦੀ ਗਿਰਾਵਟ
NEXT STORY