ਮੁੰਬਈ (ਭਾਸ਼ਾ) - ਵਿਦੇਸ਼ਾਂ 'ਚ ਅਮਰੀਕੀ ਡਾਲਰ ਦੀ ਮਜ਼ਬੂਤੀ ਅਤੇ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਸੁਸਤੀ ਦੇ ਵਿਚਕਾਰ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 12 ਪੈਸੇ ਕਮਜ਼ੋਰ ਹੋ ਕੇ 81.86 'ਤੇ ਆ ਗਿਆ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਰੁਪਿਆ ਡਾਲਰ ਦੇ ਮੁਕਾਬਲੇ 81.84 'ਤੇ ਖੁੱਲ੍ਹਿਆ ਅਤੇ ਫਿਰ ਹੋਰ ਡਿੱਗ ਕੇ 81.86 'ਤੇ ਆ ਗਿਆ। ਇਸ ਤਰ੍ਹਾਂ, ਰੁਪਏ ਦੀ ਪਿਛਲੀ ਬੰਦ ਕੀਮਤ ਦੇ ਮੁਕਾਬਲੇ 12 ਪੈਸੇ ਦੀ ਗਿਰਾਵਟ ਆਈ ਹੈ।
ਸ਼ੁੱਕਰਵਾਰ ਨੂੰ ਅਮਰੀਕੀ ਮੁਦਰਾ ਦੇ ਮੁਕਾਬਲੇ ਰੁਪਿਆ 10 ਪੈਸੇ ਟੁੱਟ ਕੇ 81.74 ਦੇ ਪੱਧਰ 'ਤੇ ਬੰਦ ਹੋਇਆ ਸੀ। ਇਸ ਦੌਰਾਨ ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਮਾਪਦਾ ਡਾਲਰ ਸੂਚਕਾਂਕ 0.25 ਫੀਸਦੀ ਵਧ ਕੇ 107.19 'ਤੇ ਪਹੁੰਚ ਗਿਆ। ਮਾਹਿਰਾਂ ਦਾ ਕਹਿਣਾ ਹੈ ਕਿ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਰੁਪਏ ਦੀ ਕਮਜ਼ੋਰੀ ਨੂੰ ਸੀਮਤ ਕਰ ਸਕਦੀ ਹੈ। ਗਲੋਬਲ ਆਇਲ ਇੰਡੈਕਸ ਬ੍ਰੈਂਟ ਕਰੂਡ ਫਿਊਚਰਜ਼ 1.08 ਫੀਸਦੀ ਡਿੱਗ ਕੇ 86.67 ਡਾਲਰ ਪ੍ਰਤੀ ਬੈਰਲ 'ਤੇ ਰਿਹਾ।
Tesla ਨੇ ਵਾਪਸ ਮੰਗਵਾਈਆਂ ਲੱਖਾਂ ਕਾਰਾਂ, ਟੇਲ ਲਾਈਟ 'ਚ ਸਮੱਸਿਆ ਤੋਂ ਬਾਅਦ ਲਿਆ ਗਿਆ ਫੈਸਲਾ
NEXT STORY