ਮੁੰਬਈ (ਭਾਸ਼ਾ) - ਵਿਦੇਸ਼ਾਂ 'ਚ ਅਮਰੀਕੀ ਮੁਦਰਾ ਦੀ ਮਜ਼ਬੂਤੀ ਨਾਲ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 14 ਪੈਸੇ ਟੁੱਟ ਕੇ 79.66 'ਤੇ ਆ ਗਿਆ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਡਾਲਰ ਦੇ ਮੁਕਾਬਲੇ ਰੁਪਿਆ 79.55 'ਤੇ ਖੁੱਲ੍ਹਿਆ। ਬਾਅਦ ਵਿੱਚ, ਇਹ ਹੋਰ ਘਟ ਕੇ 79.66 ਹੋ ਗਿਆ, ਜੋ ਪਿਛਲੀ ਬੰਦ ਕੀਮਤ ਦੇ ਮੁਕਾਬਲੇ 14 ਪੈਸੇ ਦੀ ਕਮਜ਼ੋਰੀ ਨੂੰ ਦਰਸਾਉਂਦਾ ਹੈ।
ਪਿਛਲੇ ਕਾਰੋਬਾਰੀ ਸੈਸ਼ਨ 'ਚ ਮੰਗਲਵਾਰ ਨੂੰ ਰੁਪਿਆ ਅਮਰੀਕੀ ਮੁਦਰਾ ਦੇ ਮੁਕਾਬਲੇ 39 ਪੈਸੇ ਦੇ ਵਾਧੇ ਨਾਲ 79.52 ਦੇ ਪੱਧਰ 'ਤੇ ਬੰਦ ਹੋਇਆ ਸੀ। ਇਸ ਦੌਰਾਨ, ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਂਦਾ ਡਾਲਰ ਸੂਚਕਾਂਕ 0.28 ਫੀਸਦੀ ਵਧ ਕੇ 109 'ਤੇ ਪਹੁੰਚ ਗਿਆ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 2.84 ਫੀਸਦੀ ਡਿੱਗ ਕੇ 96.49 ਡਾਲਰ ਪ੍ਰਤੀ ਬੈਰਲ 'ਤੇ ਰਿਹਾ। ਆਰਜ਼ੀ ਸਟਾਕ ਮਾਰਕੀਟ ਦੇ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਮੰਗਲਵਾਰ ਨੂੰ ਸ਼ੁੱਧ 4,165.86 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਕੈਂਟ ਜਵੈੱਲ ਇੰਡਕਸ਼ਨ ਕੁੱਕਟੌਪ ਭਾਰਤ ’ਚ ਲਾਂਚ
NEXT STORY