ਮੁੰਬਈ (ਭਾਸ਼ਾ) : ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 25 ਪੈਸੇ ਦੀ ਮਜ਼ਬੂਤੀ ਨਾਲ 82.47 ਦੇ ਪੱਧਰ 'ਤੇ ਪਹੁੰਚ ਗਿਆ। ਅਮਰੀਕੀ ਕਰੰਸੀ ਦੇ ਕਮਜ਼ੋਰ ਹੋਣ, ਵਿਦੇਸ਼ੀ ਫੰਡਾਂ ਦੇ ਪ੍ਰਵਾਹ ਅਤੇ ਘਰੇਲੂ ਬਾਜ਼ਾਰ 'ਚ ਸਕਾਰਾਤਮਕ ਰੁਖ ਨੇ ਰੁਪਏ ਨੂੰ ਸਮਰਥਨ ਦਿੱਤਾ। ਵਿਦੇਸ਼ੀ ਮੁਦਰਾ ਵਪਾਰੀਆਂ ਵਿੱਚ ਅਮਰੀਕੀ ਡਾਲਰ 'ਤੇ ਦਬਾਅ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਨੇ ਵੀ ਭਾਰਤੀ ਮੁਦਰਾ ਨੂੰ ਮਜ਼ਬੂਤੀ ਦਿੱਤੀ। ਇੰਟਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਰੁਪਿਆ 82.55 'ਤੇ ਖੁੱਲ੍ਹਿਆ ਅਤੇ ਫਿਰ 82.36 'ਤੇ ਪਹੁੰਚ ਗਿਆ।
ਇਹ ਵੀ ਪੜ੍ਹੋ : ਹੁਣ ਭਾਰਤ 'ਚ ਤੈਅ ਹੋਵੇਗੀ ਕਰੈਸ਼ ਟੈਸਟ ਕਾਰਾਂ ਦੀ ਸੇਫਟੀ ਰੇਟਿੰਗ, ਗਡਕਰੀ ਨੇ ਲਾਂਚ ਕੀਤਾ 'B-NCAP'
ਬਾਅਦ ਵਿਚ 82.47 'ਤੇ ਕਾਰੋਬਾਰ ਕਰਦਾ ਦੇਖਿਆ ਗਿਆ, ਜੋ ਕਿ ਇਸ ਦੇ ਪਿਛਲੇ ਬੰਦ ਨਾਲੋਂ 25 ਪੈਸੇ ਦਾ ਵਾਧਾ ਦਰਸਾਉਂਦਾ ਹੈ। ਸੋਮਵਾਰ ਨੂੰ ਰੁਪਿਆ 82.72 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਇਸ ਦੌਰਾਨ ਛੇ ਪ੍ਰਮੁੱਖ ਮੁਦਰਾਵਾਂ ਦੀ ਟੋਕਰੀ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਦਾ ਮੁਲਾਂਕਣ ਕਰਦਾ ਡਾਲਰ ਸੂਚਕਾਂਕ 0.04 ਪ੍ਰਤੀਸ਼ਤ ਦੀ ਗਿਰਾਵਟ ਨਾਲ 103.38 'ਤੇ ਆ ਗਿਆ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 0.34 ਫੀਸਦੀ ਘੱਟ ਕੇ 82.93 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ।
ਇਹ ਵੀ ਪੜ੍ਹੋ : ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਔਰਤ ਨੇ ਟਰੂਡੋ ਸਰਕਾਰ 'ਤੇ ਕੱਸਿਆ ਤੰਜ, ਵੀਡੀਓ ਜਾਰੀ ਕਰਕੇ ਦਿੱਤੀ ਇਹ ਸਲਾਹ
ਇਹ ਵੀ ਪੜ੍ਹੋ : ਰੈਂਟ ਫ੍ਰੀ ਹਾਊਸ ਲਈ ਇਨਕਮ ਟੈਕਸ ਨੇ ਬਦਲੇ ਨਿਯਮ, 1 ਸਤੰਬਰ ਤੋਂ ਹੋ ਜਾਣਗੇ ਲਾਗੂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੰਦਰਯਾਨ-3 ਦੀ ਸਫਲ ਲੈਡਿੰਗ ’ਤੇ ਗੌਤਮ ਅਡਾਨੀ ਸਣੇ ਕਈ ਦਿੱਗਜ ਕਾਰੋਬਾਰੀਆਂ ਨੇ ਇਸਰੋ ਨੂੰ ਦਿੱਤੀ ਵਧਾਈ
NEXT STORY