ਮੁੰਬਈ (ਭਾਸ਼ਾ) - ਘਰੇਲੂ ਸ਼ੇਅਰ ਬਾਜ਼ਾਰ ’ਚ ਘਰੇਲੂ ਮੁਦਰਾ ਨੂੰ ਮਜ਼ਬੂਤੀ ਮਿਲੀ ਅਤੇ ਇਸ ਕਾਰਨ ਸੋਮਵਾਰ ਦੇ ਸ਼ੁਰੂਆਤੀ ਕਾਰੋਬਾਰ ’ਚ ਰੁਪਿਆ 6 ਪੈਸੇ ਦੀ ਮਜ਼ਬੂਤੀ ਨਾਲ 79.76 ਦੇ ਪੱਧਰ ’ਤੇ ਖੁੱਲ੍ਹਿਆ।
ਹਾਲਾਂਕਿ, ਵਪਾਰੀਆਂ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਅਮਰੀਕੀ ਮੁਦਰਾ ਦੀ ਮਜ਼ਬੂਤੀ ਅਤੇ ਵਿਦੇਸ਼ੀ ਪੂੰਜੀ ਦੇ ਬਾਹਰ ਆਉਣ ਨਾਲ ਰੁਪਏ ਦੇ ਲਾਭ ਨੂੰ ਸੀਮਤ ਕੀਤਾ ਗਿਆ ਹੈ।
ਇੰਟਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 79.76 'ਤੇ ਖੁੱਲ੍ਹਿਆ, ਜੋ ਪਿਛਲੀ ਬੰਦ ਕੀਮਤ ਦੇ ਮੁਕਾਬਲੇ 6 ਪੈਸੇ ਦਾ ਵਾਧਾ ਦਰਸਾਉਂਦਾ ਹੈ।
ਸ਼ੁਰੂਆਤੀ ਸੌਦਿਆਂ ਵਿੱਚ, ਰੁਪਿਆ 79.72 ਦੇ ਉੱਚ ਪੱਧਰ ਅਤੇ 79.81 ਦੇ ਹੇਠਲੇ ਪੱਧਰ ਨੂੰ ਛੂਹ ਗਿਆ।
ਪਿਛਲੇ ਸੈਸ਼ਨ 'ਚ ਸ਼ੁੱਕਰਵਾਰ ਨੂੰ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 17 ਪੈਸੇ ਚੜ੍ਹ ਕੇ 79.82 ਦੇ ਪੱਧਰ 'ਤੇ ਬੰਦ ਹੋਇਆ ਸੀ।
ਇਸ ਦੌਰਾਨ ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਂਦਾ ਡਾਲਰ ਸੂਚਕਾਂਕ 0.26 ਫੀਸਦੀ ਡਿੱਗ ਕੇ 107.77 'ਤੇ ਆ ਗਿਆ।
ਗਲੋਬਲ ਆਇਲ ਇੰਡੈਕਸ ਬ੍ਰੈਂਟ ਕਰੂਡ ਫਿਊਚਰਜ਼ 0.71 ਫੀਸਦੀ ਵਧ ਕੇ 101.88 ਡਾਲਰ ਪ੍ਰਤੀ ਬੈਰਲ ਹੋ ਗਿਆ।
ਸਟਾਕ ਮਾਰਕੀਟ ਦੇ ਅੰਕੜਿਆਂ ਅਨੁਸਾਰ ਸ਼ੁੱਕਰਵਾਰ ਨੂੰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ 1,649.36 ਕਰੋੜ ਰੁਪਏ ਦੇ ਸ਼ੇਅਰ ਵੇਚੇ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਉੱਚੇ ਟੈਕਸਾਂ ਦਾ ‘ਮਾਰ’ ਕਾਰਨ ਭਾਰਤ ’ਚ ਅੱਗੇ ਨਹੀਂ ਵਧ ਸਕਿਆ ਲਗਜ਼ਰੀ ਵਾਹਨ ਬਾਜ਼ਾਰ : ਔਡੀ
NEXT STORY