ਮੁੰਬਈ - ਇੰਫੋਸਿਸ, ਰਿਲਾਇੰਸ ਇੰਡਸਟਰੀਜ਼ ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਦੇ ਸ਼ੇਅਰਾਂ ਵਿੱਚ ਮਜ਼ਬੂਤੀ ਦੇ ਰੁਝਾਨ ਕਾਰਨ ਸੈਂਸੈਕਸ ਮੰਗਲਵਾਰ ਦੇ ਸ਼ੁਰੂਆਤੀ ਕਾਰੋਬਾਰ ਵਿੱਚ 257 ਅੰਕਾਂ ਦੇ ਵਾਧੇ ਨਾਲ ਖੁੱਲ੍ਹਿਆ। ਹਾਲਾਂਕਿ ਗਲੋਬਲ ਬਾਜ਼ਾਰ ਦਾ ਰੁਝਾਨ ਨਕਾਰਾਤਮਕ ਸੀ। ਬੀ.ਐਸ.ਈ. ਦੇ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 257.31 ਅੰਕ ਭਾਵ 0.47 ਫੀਸਦੀ ਦੇ ਵਾਧੇ ਨਾਲ 54,660.16 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਸੀ। ਉਸੇ ਸਮੇਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਸ਼ੁਰੂਆਤੀ ਕਾਰੋਬਾਰ ਵਿੱਚ 64.05 ਅੰਕ ਵਧ ਕੇ 16,322.30 ਅੰਕਾਂ 'ਤੇ ਸੀ।
ਸੈਂਸੈਕਸ ਕੰਪਨੀਆਂ 'ਚ HDFC ਦਾ ਸ਼ੇਅਰ ਸਭ ਤੋਂ ਜ਼ਿਆਦਾ ਦੋ ਫੀਸਦੀ ਵਧਿਆ ਹੈ। ਕੋਟਕ ਬੈਂਕ, ਇੰਡਸਇੰਡ ਬੈਂਕ, ਰਿਲਾਇੰਸ ਇੰਡਸਟਰੀਜ਼ ਅਤੇ ਐਕਸਿਸ ਬੈਂਕ ਦੇ ਸ਼ੇਅਰ ਵੀ ਵਧੇ ਹਨ। ਦੂਜੇ ਪਾਸੇ, ਪਾਵਰਗ੍ਰਿਡ, ਆਈ.ਟੀ.ਸੀ., ਬਜਾਜ ਆਟੋ ਅਤੇ ਨੇਸਲੇ ਇੰਡੀਆ ਦੇ ਸ਼ੇਅਰ ਘਾਟੇ ਵਿੱਚ ਕਾਰੋਬਾਰ ਕਰ ਰਹੇ ਸਨ। ਪਿਛਲੇ ਕਾਰੋਬਾਰੀ ਸੈਸ਼ਨ 'ਚ ਸੈਂਸੈਕਸ 125.13 ਅੰਕ ਭਾਵ 0.23 ਫੀਸਦੀ ਦੇ ਵਾਧੇ ਨਾਲ 54,402.85 'ਤੇ ਬੰਦ ਹੋਇਆ ਸੀ। ਇਸੇ ਤਰ੍ਹਾਂ ਨਿਫਟੀ 20.05 ਅੰਕਾਂ ਦੇ ਵਾਧੇ ਨਾਲ 16,258.25 'ਤੇ ਸੀ।
ਇਕੁਇਟੀ MFs ਯੋਜਨਾਵਾਂ 'ਚ ਪਰਤੀ ਰੌਣਕ, ਹੋ ਰਿਹਾ ਹੈ ਸ਼ਾਨਦਾਰ ਨਿਵੇਸ਼
NEXT STORY