ਮੁੰਬਈ (ਪੀ. ਟੀ. ਆਈ.) - ਗਲੋਬਲ ਬਾਜ਼ਾਰਾਂ ਦੇ ਸਕਾਰਾਤਮਕ ਰੁਝਾਨ ਵਿਚਕਾਰ ਐਚ.ਡੀ.ਐਫ.ਸੀ. ਬੈਂਕ, ਐਚ.ਡੀ.ਐਫ.ਸੀ., ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਐਕਸਿਸ ਬੈਂਕ ਦੇ ਸ਼ੇਅਰਾਂ 'ਚ ਤੇਜ਼ੀ ਨਾਲ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਸੈਂਸੈਕਸ ਵਿਚ 300 ਅੰਕ ਦੀ ਤੇਜ਼ੀ ਦੇਖਣ ਮਿਲੀ। ਬੀ.ਐਸ.ਈ. ਦੇ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿਚ 322.40 ਅੰਕ ਭਾਵ 0.81 ਫੀਸਦੀ ਦੀ ਤੇਜ਼ੀ ਨਾਲ 40,305.38 ਅੰਕ 'ਤੇ ਪਹੁੰਚ ਗਿਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 85.80 ਅੰਕ ਭਾਵ 0.73 ਫੀਸਦੀ ਦੀ ਤੇਜ਼ੀ ਦੇ ਨਾਲ 11,848.25 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਸੀ। ਸੈਂਸੇਕਸ ਦੀਆਂ ਕੰਪਨੀਆਂ ਵਿਚ ਓ.ਐੱਨ.ਜੀ.ਸੀ ਦੇ ਸ਼ੇਅਰਾਂ ਵਿਚ ਸਭ ਤੋਂ ਵੱਧ ਚਾਰ ਫੀਸਦੀ ਦਾ ਵਾਧਾ ਹੋਇਆ। ਐਨ.ਟੀ.ਪੀ.ਸੀ., ਐਚ.ਡੀ.ਐਫ.ਸੀ., ਐਕਸਿਸ ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ, ਪਾਵਰਗ੍ਰੀਡ ਅਤੇ ਨੈਸਲੇ ਇੰਡੀਆ ਵੀ ਲਾਭਕਾਰੀ ਰਹੇ। ਦੂਜੇ ਪਾਸੇ ਟੀ.ਸੀ.ਐਸ., ਟੇਕ ਮਹਿੰਦਰਾ, ਇਨਫੋਸਿਸ ਅਤੇ ਸਨ ਫਾਰਮਾ ਦੇ ਸ਼ੇਅਰ ਨੁਕਸਾਨ 'ਚ ਰਹੇ।
ਪਿਛਲੇ ਕਾਰੋਬਾਰੀ ਸੈਸ਼ਨ ਵਿਚ ਸੈਂਸੈਕਸ 254.57 ਅੰਕ ਭਾਵ 0.64 ਪ੍ਰਤੀਸ਼ਤ ਦੀ ਤੇਜ਼ੀ ਨਾਲ 39,982.98 ਦੇ ਪੱਧਰ 'ਤੇ ਬੰਦ ਹੋਇਆ ਸੀ। ਇਸੇ ਤਰ੍ਹਾਂ ਨਿਫਟੀ 82.10 ਅੰਕ ਜÎਾਂ 0.70 ਫੀਸਦੀ ਦੀ ਤੇਜ਼ੀ ਨਾਲ 11,762.45 ਅੰਕ 'ਤੇ ਬੰਦ ਹੋਇਆ ਸੀ।
ਸੈਂਸੈਕਸ ਦੀਆਂ ਟਾਪ 6 ਕੰਪਨੀਆਂ ਦਾ Mcap ਇਕ ਲੱਖ ਕਰੋਡ਼ ਰੁਪਏ ਤੋਂ ਜ਼ਿਆਦਾ ਘਟਿਆ
NEXT STORY