ਨਵੀਂ ਦਿੱਲੀ (ਇੰਟ.) – ਦੇਸ਼ ਦੇ ਵੱਖ-ਵੱਖ ਬੈਂਕਾਂ ਅਤੇ ਬੀਮਾ ਕੰਪਨੀਆਂ ਕੋਲ ਲਗਭਗ 49,000 ਕਰੋੜ ਰੁਪਏ ਲਾਵਾਰਿਸ ਪਏ ਹੋਏ ਹਨ। ਇਸ ਦਾ ਮਤਲਬ ਹੈ ਕਿ ਇਨ੍ਹਾਂ ਪੈਸਿਆਂ ਦਾ ਕੋਈ ਦਾਅਵੇਦਾਰ ਨਹੀਂ ਹੈ। ਇਹ ਗੱਲ ਮੰਗਲਵਾਰ ਨੂੰ ਵਿੱਤ ਰਾਜ ਮੰਤਰੀ ਭਾਗਵਤ ਕਰਾਡ ਨੇ ਰਾਜ ਸਭਾ ’ਚ ਇਕ ਲਿਖਤੀ ਜਵਾਬ ’ਚ ਕਹੀ। ਦੱਸ ਦਈਏ ਕਿ ਇਹ ਅੰਕੜਾ 31 ਦਸੰਬਰ 2020 ਤੱਕ ਦਾ ਹੈ। ਬੈਂਕਾਂ ’ਚ ਪਏ ਗੈਰ ਦਾਅਵੇ ਵਾਲੇ ਅਨਕਲੇਮਡ ਡਿਪਾਜ਼ਿਟ ਦਾ ਅੰਕੜਾ ਹਰ ਸਾਲ ਲਗਾਤਾਰ ਵਧਦਾ ਹੀ ਜਾ ਰਿਹਾ ਹੈ।
ਆਰ. ਬੀ. ਆਈ. ਨੇ ਸਾਲ 2018 ’ਚ ਸਾਰੇ ਬੈਂਕਾਂ ਨੂੰ ਆਦੇਸ਼ ਦਿੱਤਾ ਸੀ ਕਿ ਜਿਨ੍ਹਾਂ ਖਾਤਿਆਂ ’ਤੇ ਬੀਤੇ ਦਸ ਸਾਲਾਂ ’ਚ ਕੋਈ ਦਾਅਵੇਦਾਰ ਸਾਹਮਣੇ ਨਹੀਂ ਆਇਆ ਹੈ, ਉਨ੍ਹਾਂ ਦੀ ਲਿਸਟ ਤਿਆਰ ਕਰ ਕੇ ਸਾਰੇ ਬੈਂਕ ਆਪਣੀ-ਆਪਣੀ ਵੈੱਬਸਾਈਟ ’ਤੇ ਅਪਲੋਡ ਕਰਨ। ਅਪਲੋਡ ਕੀਤੀ ਗਈ ਜਾਣਕਾਰੀ ’ਚ ਅਕਾਊਂਟ ਹੋਲਡਰਸ ਦੇ ਨਾਂ ਅਤੇ ਪਤੇ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ : ‘ਪਿਛਲੇ ਇਕ ਸਾਲ ’ਚ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ’ਤੇ ਕੋਈ ਟੈਕਸ ਨਹੀਂ ਲਗਾਇਆ : ਪੁਰੀ’
ਰਿਜ਼ਰਵ ਬੈਂਕ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ 31 ਦਸੰਬਰ 2020 ਤੱਕ ਵੱਖ-ਵੱਖ ਬੈਂਕਾਂ ਦੇ 8.1 ਕਰੋੜ ਅਕਾਊਂਟਸ ’ਚ 24,356 ਕਰੋੜ ਰੁਪਏ ਪਏ ਹਨ, ਜਿਸ ’ਤੇ ਦਾਅਵਾ ਕਰਨ ਵਾਲਾ ਕੋਈ ਨਹੀਂ ਹੈ। ਯਾਨੀ ਲਗਭਗ ਹਰ ਖਾਤੇ ’ਚ 3000 ਕਰੋੜ ਰੁਪਏ ਪਏ ਹਨ। ਰਿਜ਼ਰਵ ਬੈਂਕ ਮੁਤਾਬਕ ਸਰਕਾਰੀ ਬੈਂਕਾਂ ਦੇ 5.5 ਕਰੋੜ ਅਕਾਊਂਟਸ ’ਚ 16597 ਕਰੋੜ ਰੁਪਏ ਪਏ ਹਨ। ਦੇਸ਼ ਦੇ ਸਭ ਤੋਂ ਵੱਡੇ ਬੈਂਕ ਐੱਸ. ਬੀ. ਆਈ. ਦੇ 1.3 ਕਰੋੜ ਖਾਤਿਆਂ ’ਚ 3578 ਕਰੋੜ ਰੁਪਏ ਲਾਵਾਰਿਸ ਪਏ ਹੋਏ ਹਨ।
ਇਹ ਵੀ ਪੜ੍ਹੋ : ਪੰਜਾਬ ਦੀ ਵਿੱਤੀ ਸਥਿਤੀ ਨੂੰ ਸੁਧਾਰਨ ਲਈ 'ਮੋਂਟੇਕ ਆਹਲੂਵਾਲੀਆ ਕਮੇਟੀ' ਨੇ ਦਿੱਤੇ ਅਹਿਮ ਸੁਝਾਅ
ਵਿੱਤ ਰਾਜ ਮੰਤਰੀ ਨੇ ਰਾਜ ਸਭਾ ’ਚ ਕੀ ਕਿਹਾ
ਵਿੱਤ ਰਾਜ ਮੰਤਰੀ ਨੇ ਰਾਜ ਸਭਾ ਦੇ ਲਿਖਤੀ ਜਵਾਬ ’ਚ ਕਿਹਾ ਕਿ ਭਾਰਤੀ ਬੀਮਾ ਰੈਗੂਲੇਟਰ ਅਤੇ ਵਿਕਾਸ ਅਥਾਰਿਟੀ (ਇਰਡਾ) ਮੁਤਾਬਕ ਸਰਕਾਰੀ ਅਤੇ ਪ੍ਰਾਈਵੇਟ ਬੀਮਾ ਕੰਪਨੀਆਂ ਕੋਲ 24586 ਕਰੋੜ ਰੁਪਏ ਬਿਨਾਂ ਦਾਅਵੇ ਦੇ ਪਏ ਹੋਏ ਹਨ। ਦੱਸ ਦਈਏ ਕਿ ਇਹ ਉਨ੍ਹਾਂ ਲੋਕਾਂ ਦੇ ਪੈਸੇ ਹਨ, ਜਿਨ੍ਹਾਂ ਨੇ ਇੰਸ਼ੋਰੈਂਸ ਤਾਂ ਕਰਵਾਈ ਪਰ ਦੋ-ਤਿੰਨ ਪ੍ਰੀਮੀਅਮ ਭਰਨ ਤੋਂ ਬਾਅਦ ਬਾਕੀ ਪ੍ਰੀਮੀਅਮ ਭਰਨਾ ਛੱਡ ਦਿੰਦੇ ਹਨ ਜਾਂ ਬਹੁਤਿਆਂ ਦੇ ਇੰਸ਼ੋਰੈਂਸ ਦੇ ਕਾਗਜ਼ ਗੁਆਚ ਜਾਂਦੇ ਹਨ ਅਤੇ ਉਹ ਕਲੇਮ ਨਹੀਂ ਕਰ ਸਕਦੇ।
ਇਹ ਵੀ ਪੜ੍ਹੋ : ਦੇਸ਼ 'ਚ ਜਲਦ ਸ਼ੁਰੂ ਹੋਵੇਗੀ ਸਸਤੀ ਹਵਾਈ ਸੇਵਾ, ਮਸ਼ਹੂਰ ਅਰਬਪਤੀ ਖਰੀਦਣਗੇ 70 ਏਅਰਕ੍ਰਾਫਟ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
‘ਬਰਕਰਾਰ ਹੈ ਭਾਰਤੀਆਂ ਦਾ ਸੋਨੇ ਪ੍ਰਤੀ ਪਿਆਰ, ਅਪ੍ਰੈਲ-ਜੂਨ ਤਿਮਾਹੀ ’ਚ ਮੰਗ 19 ਫੀਸਦੀ ਵਧੀ ’
NEXT STORY