ਬਿਜ਼ਨੈੱਸ ਡੈਸਕ — ਗਲੋਬਲ ਬਾਜ਼ਾਰਾਂ ਤੋਂ ਮਿਲੇ ਮਜ਼ਬੂਤ ਸੰਕੇਤਾਂ ਨਾਲ ਅੱਜ ਭਾਰਤੀ ਸ਼ੇਅਰ ਬਾਜ਼ਾਰ ਦਮਦਾਰ ਮਜ਼ਬੂਤੀ ਨਾਲ ਬੰਦ ਹੋਏ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 196.19 ਅੰਕ ਯਾਨੀ 0.54 ਫੀਸਦੀ ਵਧ ਕੇ 36,519.96 'ਤੇ ਅਤੇ ਨਿਫਟੀ 71.20 ਅੰਕ ਯਾਨੀ 0.65 ਫੀਸਦੀ ਵਧ ਕੇ 11,008.05 'ਤੇ ਬੰਦ ਹੋਇਆ।
ਮਿਡਕੈਪ-ਸਮਾਲਕੈਪ ਸ਼ੇਅਰਾਂ 'ਚ ਗਿਰਾਵਟ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ਵਿਚ ਗਿਰਾਵਟ ਦੇਖਣ ਨੂੰ ਮਿਲੀ ਹੈ। ਬੀ.ਐੱਸ.ਈ ਦੇ ਮਿਡਕੈਪ ਇੰਡੈਕਸ 'ਚ 0.52 ਫੀਸਦੀ ਅਤੇ ਸਮਾਲਕੈਪ ਇੰਡੈਕਸ 'ਚ 0.06 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਨਿਫਟੀ ਦਾ ਮਿਡਕੈਪ 100 ਇੰਡੈਕਸ 0.44 ਫੀਸਦੀ ਤੱਕ ਡਿੱਗ ਕੇ ਬੰਦ ਹੋਇਆ ਹੈ।
ਬੈਂਕ ਨਿਫਟੀ 'ਚ ਵਾਧਾ
ਬੈਂਕ, ਫਾਰਮਾ ਸ਼ੇਅਰਾਂ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਬੈਂਕ ਨਿਫਟੀ ਇੰਡੈਕਸ 210 ਅੰਕ ਵਧ ਕੇ 27026 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਆਟੋ 'ਚ 0.80 ਫੀਸਦੀ, ਨਿਫਟੀ ਮੈਟਲ 'ਚ 0.51, ਨਿਫਟੀ ਆਈ.ਟੀ. 'ਚ 0.14 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਟਾਪ ਗੇਨਰਜ਼
ਐੱਚ.ਪੀ.ਸੀ.ਐੱਲ., ਐਕਸਿਸ ਬੈਂਕ, ਹਿੰਡਾਲਕੋ, ਐੱਸ.ਬੀ.ਆਈ., ਬੀ.ਪੀ.ਸੀ.ਐੱਲ., ਸਨ ਫਾਰਮਾ, ਟਾਟਾ ਸਟੀਲ, ਆਈ.ਸੀ.ਆਈ.ਸੀ.ਆਈ. ਬੈਂਕ
ਟਾਪ ਲੂਜ਼ਰਜ਼
ਐੱਚ.ਯੂ.ਐੱਲ., ਟੇਕ ਮਹਿੰਦਰਾ, ਭਾਰਤੀ ਏਅਰਟੈੱਲ, ਡਾ.ਰੈੱਡੀਜ਼ ਲੈਬ, ਆਈਸ਼ਰ ਮੋਟਰਜ਼, ਆਈ.ਟੀ.ਸੀ.,ਇੰਫੋਸਿਸ
ਸੋਨਾ ਛੇ ਮਹੀਨੇ, ਚਾਂਦੀ ਤਿੰਨ ਮਹੀਨੇ ਦੇ ਹੇਠਲੇ ਪੱਧਰ 'ਤੇ
NEXT STORY