ਨਵੀਂ ਦਿੱਲੀ — ਅੱਜ ਹਫਤੇ ਦੇ ਪਹਿਲੇ ਦਿਨ ਯਾਨੀ ਕਿ ਅੱਜ ਵੀਰਵਾਰ ਨੂੰ ਸ਼ੇਅਰ ਬਾਜ਼ਾਰ ਵਾਧੇ ਨਾਲ ਖੁੱਲ੍ਹਿਆ ਹੈ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ 499.51 ਅੰਕ ਭਾਵ 1.23 ਫੀਸਦੀ ਦੇ ਵਾਧੇ ਨਾਲ 41115.65 ਦੇ ਪੱਧਰ 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦੇ ਨਿਫਟੀ ਦੀ ਸ਼ੁਰੂਆਤ 143.80 ਅੰਕਾਂ ਦੀ ਤੇਜ਼ੀ ਭਾਵ 1.21 ਫੀਸਦੀ ਦੇ ਨਾਲ 12052.30 'ਤੇ ਹੋਈ ਹੈ।
ਦੁਨੀਆ ਭਰ ਦੇ ਬਾਜ਼ਾਰਾਂ ਵਿਚ ਖਰੀਦਦਾਰੀ
ਬੁੱਧਵਾਰ ਨੂੰ ਦੁਨੀਆ ਭਰ ਦੇ ਬਾਜ਼ਾਰਾਂ ਵਿਚ ਖਰੀਦਦਾਰੀ ਦੇਖਣ ਨੂੰ ਮਿਲੀ। ਅਮਰੀਕੀ ਮਾਰਕੀਟ ਡਾਓ ਜੋਨਸ 1.34 ਪ੍ਰਤੀਸ਼ਤ ਦੇ ਵਾਧੇ ਨਾਲ 367.63 ਅੰਕ ਚੜ੍ਹ ਕੇ 27,847.70 ਦੇ ਪੱਧਰ 'ਤੇ ਬੰਦ ਹੋਈ। ਨੈਸਡੈਕਸ ਇੰਡੈਕਸ ਵੀ 4.41 ਫੀਸਦੀ ਦੀ ਤੇਜ਼ੀ ਨਾਲ 497.11 ਅੰਕ ਦੇ ਵਾਧੇ ਨਾਲ 117.777.00 ਦੇ ਪੱਧਰ 'ਤੇ ਬੰਦ ਹੋਇਆ ਹੈ। ਐੱਸ ਐਂਡ ਪੀ 500 ਇੰਡੈਕਸ 2.20 ਪ੍ਰਤੀਸ਼ਤ ਦੇ ਵਾਧੇ ਨਾਲ 74.28 ਅੰਕ ਦੀ ਤੇਜ਼ੀ ਨਾਲ 3,443.44 ਦੇ ਪੱਧਰ 'ਤੇ ਬੰਦ ਹੋਇਆ ਹੈ। ਕੱਲ੍ਹ ਯੂਰਪੀਅਨ ਬਾਜ਼ਾਰ ਵਿਚ ਵੀ ਵਾਧਾ ਦੇਖਿਆ ਗਿਆ ਸੀ। ਅੱਜ ਜਾਪਾਨ ਦਾ ਨਿੱਕੇਈ ਇੰਡੈਕਸ 332.27 ਅੰਕ ਦੀ ਤੇਜ਼ੀ ਨਾਲ ਕਾਰੋਬਾਰ ਕਰ ਰਿਹਾ ਹੈ। ਹਾਂਗ ਕਾਂਗ ਦਾ ਹੈਂਗਸੇਂਗ ਇੰਡੈਕਸ ਵੀ 641.81 ਅੰਕਾਂ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ। ਇਸ ਤੋਂ ਇਲਾਵਾ ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ ਵੀ 0.88% ਦੀ ਤੇਜ਼ੀ ਦੇ ਨਾਲ ਕਾਰੋਬਾਰ ਕਰ ਰਿਹਾ ਹੈ।
ਮਾਹਰਾਂ ਅਨੁਸਾਰ ਬਾਜ਼ਾਰ ਵਿਚ ਹੋਰ ਅਸਥਿਰਤਾ ਜਾਰੀ ਰਹੇਗੀ। ਇਸ ਲਈ ਨਿਵੇਸ਼ਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਯੂਐਸ ਵਿਚ ਬਹੁਤੇ ਬਾਜ਼ਾਰਾਂ ਵਿਚ ਰਾਸ਼ਟਰਪਤੀ ਚੋਣ ਦੇ ਨਤੀਜਿਆਂ ਤੋਂ ਪਹਿਲਾਂ ਘਰੇਲੂ ਮਾਰਕੀਟ ਸਕਾਰਾਤਮਕ ਰੁਝਾਨ ਵਿਚ ਮਜ਼ਬੂਤ ਹੋਈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਕਈ ਸੂਬਿਆਂ ਵਿਚ ਵੋਟਾਂ ਦੀ ਗਿਣਤੀ 'ਚ 'ਵੱਡੀ ਧੋਖਾਧੜੀ' ਦਾ ਦਾਅਵਾ ਕੀਤਾ ਅਤੇ ਕਿਹਾ ਕਿ ਉਹ ਇਸ ਦੇ ਖਿਲਾਫ ਸੁਪਰੀਮ ਕੋਰਟ ਜਾਣਗੇ।
ਟਾਪ ਗੇਨਰਜ਼
ਐਸ.ਬੀ.ਆਈ., ਐਚ.ਸੀ.ਐਲ. ਟੇਕ, ਹਿੰਡਾਲਕੋ, ਇੰਡਸਇੰਡ ਬੈਂਕ, ਰਿਲਾਇੰਸ
ਇਹ ਵੀ ਪੜ੍ਹੋ : ਭਾਰਤ ਸਰਕਾਰ ਦਾ ਵੱਡਾ ਫ਼ੈਸਲਾ - ਆਬੂ ਧਾਬੀ ਦੇ ਸਾਵਰੇਨ ਵੈਲਥ ਫੰਡ ਨੂੰ ਮਿਲੇਗੀ 100% ਟੈਕਸ ਛੋਟ
ਪੁਰਾਣੇ ਦੇ ਬਦਲੇ ਨਵੇਂ ਵਾਹਨ ਖਰੀਦਣ ’ਤੇ ਮਿਲੇਗੀ 1% ਛੋਟ, ਸਰਕਾਰ ਦੇ ਪ੍ਰਸਤਾਵ ’ਤੇ ਕੰਪਨੀਆਂ ਦੀ ਮੋਹਰ
NEXT STORY