ਮੁੰਬਈ - ਹਫ਼ਤੇ ਦੇ ਆਖ਼ਰੀ ਕਾਰੋਬਾਰੀ ਦਿਨ ਭਾਵ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਹਲਕੇ ਵਾਧੇ ਨਾਲ ਖੁੱਲ੍ਹਿਆ। ਸੈਂਸੈਕਸ-ਨਿਫਟੀ ਪਿਛਲੇ ਕਾਰੋਬਾਰੀ ਸੈਸ਼ਨ ਵਿਚ ਰਿਕਾਰਡ ਪੱਧਰ 'ਤੇ ਬੰਦ ਹੋਏ ਸਨ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 5.01 ਅੰਕ ਭਾਵ 0.01 ਫੀਸਦੀ ਦੀ ਤੇਜ਼ੀ ਨਾਲ 52237.44 ਦੇ ਪੱਧਰ 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 0.90 ਅੰਕ ਭਾਵ 0.01 ਪ੍ਰਤੀਸ਼ਤ ਦੀ ਤੇਜ਼ੀ ਦੇ ਨਾਲ 15691.30 ਦੇ ਪੱਧਰ 'ਤੇ ਖੁੱਲ੍ਹਿਆ। ਅੱਜ 1242 ਸ਼ੇਅਰ ਚੜ੍ਹੇ, 335 ਸ਼ੇਅਰ ਗਿਰਾਵਟ ਵਿਚ ਆਏ, ਜਦੋਂ ਕਿ 69 ਸ਼ੇਅਰ ਸਪਾਟ ਪੱਧਰ 'ਤੇ ਕਾਰੋਬਾਰ ਕਰ ਰਹੇ ਹਨ। ਬੀ.ਐੱਸ.ਈ. ਸੈਂਸੈਕਸ ਨੇ ਪਿਛਲੇ ਹਫਤੇ ਦੌਰਾਨ 882.40 ਅੰਕ ਭਾਵ 1.74% ਦੀ ਤੇਜ਼ੀ ਦਰਜ ਕੀਤੀ ਗਈ।
ਟਾਪ ਗੇਨਰਜ਼
ਪਾਵਰ ਗਰਿੱਡ, NTPC, ਅਲਟਰਾਟੈਕ ਸੀਮੈਂਟ, ONGC, ਸਨ ਫਾਰਮਾ, TCS, L&T, ਇੰਫੋਸਿਸ, ਬਜਾਜ ਫਿਨਸਰ, ਬਜਾਜ ਫਾਈਨੈਂਸ, HCL Tech, ਏਸ਼ੀਅਨ ਪੇਂਟਸ
ਟਾਪ ਲੂਜ਼ਰਜ਼
ਡਾ. ਰੈੱਡੀ, ਮਾਰੂਤੀ, ਰਿਲਾਇੰਸ, ਬਜਾਜ ਆਟੋ, ਆਈਟੀਸੀ, ਐਸਬੀਆਈ, ਟਾਈਟਨ, ਆਈਸੀਆਈਸੀਆਈ ਬੈਂਕ, ਐਚਡੀਐਫਸੀ ਬੈਂਕ, ਐਕਸਿਸ ਬੈਂਕ ਅਤੇ ਨੇਸਲੇ ਇੰਡੀਆ ਸ਼ਾਮਲ ਹਨ।
ਜ਼ਿਆਦਾਤਰ ਏਸ਼ੀਆਈ ਬਾਜ਼ਾਰ ਟੁੱਟੇ
- ਜਾਪਾਨ ਦਾ ਨਿੱਕਕਈ ਇੰਡੈਕਸ 154 ਅੰਕ ਦੀ ਗਿਰਾਵਟ ਨਾਲ 28,904 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
- ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ 5 ਅੰਕ ਦੀ ਗਿਰਾਵਟ ਨਾਲ 3,578 'ਤੇ ਬੰਦ ਹੋਇਆ ਹੈ।
- ਹਾਂਗ ਕਾਂਗ ਦਾ ਹੈਂਗ ਸੇਂਗ ਇੰਡੈਕਸ 59 ਅੰਕ ਦੀ ਗਿਰਾਵਟ ਨਾਲ 28,882 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
- ਕੋਰੀਆ ਦਾ ਕੋਸੀ ਇੰਡੈਕਸ 16 ਅੰਕ ਡਿੱਗ ਕੇ 3,230 'ਤੇ ਆ ਗਿਆ ਹੈ।
- ਆਸਟਰੇਲੀਆ ਦਾ ਆਲ ਆਰਡੀਨਰੀਜ ਇੰਡੈਕਸ 13 ਅੰਕ ਦੀ ਤੇਜ਼ੀ ਨਾਲ 7,524 'ਤੇ ਪਹੁੰਚ ਗਿਆ।
ਜ਼ੋਮੈਟੋ ਤੇ ਸਵਿੱਗੀ ਦਾ ਵਧ ਸਕਦੈ ਸੰਕਟ, 25 ਫ਼ੀਸਦੀ ਰੈਸਟੋਰੈਂਟ ਵਾਲਿਆਂ ਨੇ ਲੱਭਿਆ ਬਦਲ
NEXT STORY