ਨਵੀਂ ਦਿੱਲੀ - ਭਾਰਤ ਸਰਕਾਰ ਦੇ ਵਿਨਿਵੇਸ਼ ਵਿਭਾਗ ਦੇ ਸਕੱਤਰ (ਦੀਪਮ) ਨੇ ਟਵੀਟ ਕੀਤਾ ਕਿ ਮੀਡੀਆ ਰਿਪੋਰਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਏਅਰ ਇੰਡੀਆ ਲਈ ਵਿੱਤੀ ਬੋਲੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਇੱਕ ਗਲਤ ਰਿਪੋਰਟ ਹੈ। ਜਦੋਂ ਸਰਕਾਰ ਇਸ ਸਬੰਧ ਵਿੱਚ ਕੋਈ ਫੈਸਲਾ ਲੈਂਦੀ ਹੈ ਤਾਂ ਸਹੀ ਜਾਣਕਾਰੀ ਮੀਡੀਆ ਨਾਲ ਸਾਂਝੀ ਕੀਤੀ ਜਾਵੇਗੀ। ਇਸ ਸਬੰਧੀ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ।
ਦਰਅਸਲ ਬਲੂਮਬਰਗ ਦੀ ਰਿਪੋਰਟ ਵਿੱਚ, ਸਰਕਾਰੀ ਸੂਤਰਾਂ ਦੇ ਹਵਾਲੇ ਨਾਲ, ਇਹ ਦਾਅਵਾ ਕੀਤਾ ਗਿਆ ਹੈ ਕਿ ਸਰਕਾਰ ਨੇ ਏਅਰ ਇੰਡੀਆ ਲਈ ਟਾਟਾ ਸੰਨਜ਼ ਦੀ ਬੋਲੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੂਤਰਾਂ ਦੇ ਹਵਾਲੇ ਨਾਲ ਇਹ ਦਾਅਵਾ ਕੀਤਾ ਗਿਆ ਸੀ ਕਿ ਟਾਟਾ ਸੰਨਜ਼ ਨੇ ਘੱਟੋ -ਘੱਟ ਰਾਖਵੀਂ ਕੀਮਤ ਤੋਂ 3000 ਕਰੋੜ ਰੁਪਏ ਜ਼ਿਆਦਾ ਬੋਲੀ ਲਗਾਈ ਸੀ।
ਘੱਟੋ ਘੱਟ ਰਾਖਵੀਂ ਕੀਮਤ 30 ਸਤੰਬਰ ਨੂੰ ਕੀਤੀ ਗਈ ਸੀ ਨਿਰਧਾਰਤ
ਮੀਡੀਆ ਰਿਪੋਰਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ 30 ਸਤੰਬਰ ਨੂੰ ਸਰਕਾਰ ਨੇ ਏਅਰ ਇੰਡੀਆ ਦੇ ਵਿਨਿਵੇਸ਼ ਲਈ ਘੱਟੋ ਘੱਟ ਰਾਖਵੀਂ ਕੀਮਤ ਨਿਰਧਾਰਤ ਕੀਤੀ ਸੀ। ਅਗਲੇ ਹੀ ਦਿਨ ਭਾਵ ਅੱਜ ਟਾਟਾ ਸੰਨਜ਼ ਦੀ ਬੋਲੀ ਨੂੰ ਪ੍ਰਵਾਨਗੀ ਦੇਣ ਦਾ ਦਾਅਵਾ ਕੀਤਾ ਗਿਆ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸੂਤਰਾਂ ਦਾ ਦਾਅਵਾ ਹੈ ਕਿ ਇਸ ਦਾ ਨਿੱਜੀਕਰਨ ਦਾ ਕੰਮ ਦਸੰਬਰ 2021 ਤੱਕ ਪੂਰਾ ਹੋ ਜਾਵੇਗਾ।
ਬੋਲੀ ਦੀ ਰਕਮ ਬਾਰੇ ਜ਼ਿਆਦਾ ਜਾਣਕਾਰੀ ਨਹੀਂ
ਟਾਟਾ ਸੰਨਜ਼ ਨੇ ਏਅਰ ਇੰਡੀਆ ਲਈ ਕਿੰਨੀ ਬੋਲੀ ਲਗਾਈ ਹੈ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। ਹਾਲਾਂਕਿ, ਮੰਨਿਆ ਜਾ ਰਿਹਾ ਹੈ ਕਿ ਇਸ ਸੌਦੇ ਵਿੱਚ ਅਜਿਹੀ ਧਾਰਾ ਸ਼ਾਮਲ ਕੀਤੀ ਜਾਣਗੀਆਂ ਜਿਸਦੇ ਤਹਿਤ ਬਾਅਦ ਵਿਚ ਕਿਸੇ ਤਰ੍ਹਾਂ ਦੀ ਮੰਗ ਵਰਗੀਆਂ ਸਮੱਸਿਆਵਾਂ ਪੈਦਾ ਨਾ ਹੋਣ। ਇਸ ਕੰਮ ਨੂੰ ਪੂਰਾ ਕਰਨ ਲਈ ਟਾਟਾ ਸਮੂਹ ਦੇ 200 ਤੋਂ ਵੱਧ ਸੀਨੀਅਰ ਕਰਮਚਾਰੀ ਲੱਗੇ ਹੋਏ ਹਨ।
ਏਅਰ ਇੰਡੀਆ 'ਤੇ ਭਾਰੀ ਕਰਜ਼ੇ ਦਾ ਬੋਝ
ਮੰਨਿਆ ਜਾ ਰਿਹਾ ਹੈ ਕਿ ਏਅਰ ਇੰਡੀਆ 'ਤੇ ਕਰੀਬ 40 ਹਜ਼ਾਰ ਕਰੋੜ ਦਾ ਕਰਜ਼ਾ ਹੈ। ਸਰਕਾਰ ਦੀ ਯੋਜਨਾ ਹੈ ਕਿ ਉਹ ਖ਼ਰੀਦਦਾਰ ਨੂੰ 23 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਟਰਾਂਸਫਰ ਕਰੇਗੀ।
ਇਹ ਵੀ ਪੜ੍ਹੋ : ਵੱਡਾ ਝਟਕਾ: 45 ਰੁਪਏ ਮਹਿੰਗਾ ਹੋਇਆ LPG ਗੈਸ ਸਿਲੰਡਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 12 ਪੈਸੇ ਟੁੱਟਿਆ
NEXT STORY