ਮੁੰਬਈ — ਬਾਜ਼ਾਰ ਦੀ ਸ਼ੁਰੂਆਤ ਅੱਜ ਕਮਜ਼ੋਰੀ ਨਾਲ ਹੋਈ ਅਤੇ ਅੱਜ ਬਾਜ਼ਾਰ 2 ਹਫਤੇ ਦੇ ਹੇਠਲੇ ਪੱਧਰ 'ਤੇ ਬੰਦ ਹੋਇਆ। ਨਿਫਟੀ ਬੈਂਕ ਲਗਾਤਾਰ 5ਵੇਂ ਦਿਨ ਗਿਰਾਵਟ ਨਾਲ ਬੰਦ ਹੋਇਆ ਹੈ। ਮਿਡਕੈਪ, ਸਮਾਲਕੈਪ ਸ਼ੇਅਰਾਂ 'ਚ ਬਿਕਵਾਲੀ ਦੇਖਣ ਨੂੰ ਮਿਲ ਰਹੀ ਹੈ। ਆਈਟੀ ਨੂੰ ਛੱਡ ਕੇ ਸਾਰੇ ਸੈਕਟਰ ਸੂਚਕਾਂਕ ਡਿੱਗੇ ਹਨ। ਬੀਐੱਸਈ ਦੇ ਮਿਡਕੈਪ ਅਤੇ ਸਮਾਲਕੈਪ ਸੂਚਕਾਂਕ 2 ਫੀਸਦੀ ਡਿੱਗ ਕੇ ਬੰਦ ਹੋਏ ਹਨ। 6 ਦਸੰਬਰ ਤੋਂ ਬਾਅਦ ਨਿਫਟੀ 17,000 ਦੇ ਹੇਠਾਂ ਬੰਦ ਹੋਇਆ। ਸੈਂਸੈਕਸ 889.40 ਅੰਕ ਭਾਵ 1.54 ਫੀਸਦੀ ਡਿੱਗ ਕੇ 57,011.74 'ਤੇ ਬੰਦ ਹੋਇਆ। ਦੂਜੇ ਪਾਸੇ ਨਿਫਟੀ 263.20 ਅੰਕ ਜਾਂ 1.53 ਫੀਸਦੀ ਦੀ ਗਿਰਾਵਟ ਨਾਲ 16985.20 'ਤੇ ਬੰਦ ਹੋਇਆ।
ਟਾਪ ਲੂਜ਼ਰਜ਼
ndusInd Bank, Tata Motors, ONGC, Kotak Mahindra Bank , HUL
ਟਾਪ ਗੇਨਰਜ਼
Wipro, Infosys, HCL Technologies, Power Grid Corporation, Sun Pharma
ਸੈਂਸੈਕਸ ਵਾਧਾ ਲੈ ਕੇ ਖੁੱਲ੍ਹਿਆ
ਅੱਜ ਸੈਂਸੈਕਸ 120 ਅੰਕ ਚੜ੍ਹ ਕੇ 58,021 'ਤੇ ਰਿਹਾ। ਦਿਨ ਦੇ ਦੌਰਾਨ ਇਸਨੇ 58,062 ਦਾ ਉੱਚ ਅਤੇ 57,642 ਦਾ ਨੀਵਾਂ ਬਣਾਇਆ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 25 ਸ਼ੇਅਰ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ ਜਦਕਿ 5 ਸ਼ੇਅਰ ਲਾਭ ਨਾਲ ਕਾਰੋਬਾਰ ਕਰ ਰਹੇ ਹਨ। ਮਾਰੂਤੀ, ਮਹਿੰਦਰਾ ਐਂਡ ਮਹਿੰਦਰਾ, ਏਸ਼ੀਅਨ ਪੇਂਟਸ, ਐਕਸਿਸ ਬੈਂਕ, ਬਜਾਜ ਫਿਨਸਰਵ, ਇੰਡਸਇੰਡ ਬੈਂਕ ਨੂੰ ਮੁੱਖ ਘਾਟਾ ਪਿਆ।
ਕੱਲ੍ਹ ਵਾਧੇ ਨਾਲ ਬੰਦ ਹੋਇਆ ਬਾਜ਼ਾਰ
ਇਸ ਤੋਂ ਪਹਿਲਾਂ ਕੱਲ੍ਹ ਬੰਬਈ ਸਟਾਕ ਐਕਸਚੇਂਜ (ਬੀ.ਐੱਸ.ਈ.) ਦਾ ਸੈਂਸੈਕਸ 113 ਅੰਕ ਵਧ ਕੇ 57,901 'ਤੇ ਬੰਦ ਹੋਇਆ ਸੀ। ਜਦਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 27 ਅੰਕ ਵਧ ਕੇ 17,248 'ਤੇ ਬੰਦ ਹੋਇਆ। ਹਾਲਾਂਕਿ ਸੈਂਸੈਕਸ ਨੇ ਸਵੇਰੇ 400 ਤੋਂ ਜ਼ਿਆਦਾ ਅੰਕਾਂ ਦੀ ਤੇਜ਼ੀ ਦਿਖਾਈ ਸੀ, ਪਰ ਦੁਪਹਿਰ ਬਾਅਦ ਇਸ 'ਚ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ, ਅੰਤ ਵਿੱਚ ਇਹ ਇੱਕ ਵਾਧੇ ਨਾਲ ਬੰਦ ਹੋਇਆ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਆਧਾਰ ਜ਼ਰੀਏ ਸਰਕਾਰ ਨੇ ਬਚਾਏ 2.25 ਲੱਖ ਕਰੋੜ ਰੁਪਏ, ਅਗਲੇ 10 ਸਾਲਾਂ ਲਈ ਦੱਸੀ ਯੋਜਨਾ
NEXT STORY