ਨਵੀਂ ਦਿੱਲੀ—ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 1.86 ਅੰਕ ਭਾਵ 0.01 ਫੀਸਦੀ ਡਿੱਗ ਕੇ 32,400.51 'ਤੇ ਅਤੇ ਨਿਫਟੀ 6.40 ਅੰਕ ਭਾਵ 0.06 ਫੀਸਦੀ ਡਿੱਗ ਕੇ 10,141.15 'ਤੇ ਬੰਦ ਹੋਇਆ। ਸ਼ੁਰੂਆਤੀ ਕਾਰੋਬਾਰ ਦੀ ਗੱਲ ਕਰੀਏ ਤਾਂ ਅੱਜ ਸੈਂਸੈਕਸ 65 ਅੰਕ ਵਧ ਕੇ 32467 ਅੰਕ ਅਤੇ ਨਿਫਟੀ 13 ਅੰਕ ਦੇ ਵਾਧੇ ਨਾਲ 10161 ਅੰਕ 'ਤੇ ਖੁੱਲ੍ਹਿਆ ਸੀ।
ਬਾਜ਼ਾਰ 'ਚ ਅੱਜ ਡਾ. ਰੇੱਡੀਜ, ਓ. ਐੱਨ. ਜੀ. ਸੀ., ਰਿਲਾਇੰਸ ਨੇ ਜੋਸ਼ ਭਰਿਆ। ਜਦਕਿ ਬਾਜ਼ਾਰ 'ਚ ਦਬਾਅ ਬਣਾਉਣ ਦਾ ਕੰਮ ਬੀ. ਪੀ. ਸੀ. ਐੱਲ., ਅੰਬੁਜਾ ਸੀਮੈਂਟ, ਹੀਰੋਮੋਟੋ ਅਤੇ ਟਾਟਾ ਮੋਟਰਸ ਨੇ ਕੀਤਾ।
ਐੱਫ. ਐੱਮ. ਸੀ. ਜੀ. ਅਤੇ ਫਾਰਮਾ 'ਚ ਵਾਧਾ
ਕਾਰੋਬਾਰ 'ਚ ਬੈਂਕਿੰਗ, ਮੈਟਲ, ਆਟੋ, ਕੰਜ਼ਿਊਮਰ ਡਿਊਰੇਬਲਸ, ਰਿਐਲਟੀ, ਟੈਲੀਕਾਮ, ਪਾਵਰ ਅਤੇ ਆਇਲ ਐਂਡ ਗੈਸ ਸੈਕਟਰ 'ਚ ਗਿਰਾਵਟ ਦੇਖਣ ਨੂੰ ਮਿਲੀ। ਹਾਲਾਂਕਿ ਕੈਪੀਟਲ ਗੁਡਸ, ਐੱਫ. ਐੱਮ. ਸੀ. ਜੀ., ਫਾਰਮਾ ਅਤੇ ਪੀ. ਐੱਸ. ਯੂ. ਬੈਂਕ ਸ਼ੇਅਰਾਂ 'ਚ ਖਰੀਦਦਾਰੀ ਨਾਲ ਬਾਜ਼ਾਰ ਨੂੰ ਸਪੋਰਟ ਮਿਲੀ।
Forbes ਦੀ 100 ਬਿਜ਼ਨੈੱਸ ਲਿਵਿੰਗ ਦਿੱਗਜ 'ਚ ਸ਼ਾਮਲ 3 ਭਾਰਤੀ
NEXT STORY