ਮੁੰਬਈ - ਅੱਜ ਹਫਤੇ ਦੇ ਦੂਜੇ ਕਾਰੋਬਾਰੀ ਦਿਨ ਯਾਨੀ ਮੰਗਲਵਾਰ ਨੂੰ ਸਟਾਕ ਮਾਰਕੀਟ ਤੇਜ਼ੀ ਨਾਲ ਖੁੱਲ੍ਹਿਆ ਬੰਬਈ ਸਟਾਕ ਐਕਸਚੇਂਜ ਦਾ ਫਲੈਗਸ਼ਿਪ ਇੰਡੈਕਸ ਸੈਂਸੈਕਸ 308.17 ਅੰਕ ਭਾਵ 0.59 ਫੀਸਦੀ ਦੀ ਤੇਜ਼ੀ ਨਾਲ 52462.30 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 56.57 ਅੰਕ ਯਾਨੀ 0.37% ਦੀ ਤੇਜ਼ੀ ਨਾਲ 15,371.45 ਦੇ ਪੱਧਰ 'ਤੇ ਖੁੱਲ੍ਹਿਆ।
ਬੀ.ਐਸ.ਸੀ. 'ਤੇ 2,127 ਸ਼ੇਅਰਾਂ ਵਿਚ ਕਾਰੋਬਾਰ ਹੋਇਆ ਹੈ। ਇਸ ਦੇ 1,360 ਸ਼ੇਅਰਾਂ ਵਿਚ ਵਾਧਾ ਅਤੇ 683 ਸ਼ੇਅਰ ਗਿਰਾਵਟ ਵਿਚ ਕਾਰੋਬਾਰ ਕਰ ਰਹੇ ਹਨ। ਸੂਚੀਬੱਧ ਕੰਪਨੀਆਂ ਦੀ ਮਾਰਕੀਟ ਕੈਪ ਵੀ ਵਧ ਕੇ 206.69 ਲੱਖ ਕਰੋੜ ਰੁਪਏ ਹੋ ਗਈ ਹੈ। ਇਹ ਸੋਮਵਾਰ ਨੂੰ 205.15 ਲੱਖ ਕਰੋੜ ਰੁਪਏ ਸੀ। ਇਸ 'ਤੇ ਓ.ਐੱਨ.ਜੀ.ਸੀ. ਦੇ ਸ਼ੇਅਰ ਸਭ ਤੋਂ ਵੱਧ 4% ਦੇ ਨਾਲ ਕਾਰੋਬਾਰ ਕਰ ਰਹੇ ਹਨ। ਮੈਟਲ ਸੈਕਟਰ ਵਿਚ ਸਭ ਤੋਂ ਵੱਡਾ ਖਰੀਦਦਾਰੀ ਹੁੰਦੀ ਦਿਖਾਈ ਦੇ ਰਹੀ ਹੈ। ਮੈਟਲ ਇੰਡੈਕਸ 3% ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ।
ਟਾਪ ਗੇਨਰਜ਼
ਐਚ.ਡੀ.ਐਫ.ਸੀ. ਬੈਂਕ, ਐਸ.ਬੀ.ਆਈ., ਗ੍ਰਾਸਿਮ, ਟੇਕ ਮਹਿੰਦਰਾ, ਐਕਸਿਸ ਬੈਂਕ
ਟਾਪ ਲੂਜ਼ਰਜ਼
ਅਡਾਨੀ ਪੋਰਟਸ, ਟਾਟਾ ਮੋਟਰਜ਼, ਬਜਾਜ ਫਿਨਸਰਵ, ਜੇ.ਐਸ.ਡਬਲਯੂ. ਸਟੀਲ , ਟਾਟਾ ਸਟੀਲ
ਆਟੋ ਕੰਪਨੀਆਂ ਅਪ੍ਰੈਲ-ਮਈ ਵਿਚ ਵਾਹਨਾਂ ਨੂੰ ਕਰ ਸਕਦੀਆਂ ਹਨ ਮਹਿੰਗਾ
ਕੱਚੇ ਮਾਲ ਦੇ ਖਰਚੇ ਵਧਣ ਨਾਲ ਵਾਹਨਾਂ ਦੀ ਕੀਮਤ ਵਿਚ 1-3% ਵਾਧਾ ਹੋ ਸਕਦਾ ਹੈ। ਆਟੋ ਸੈਕਟਰ ਦੀਆਂ ਵੱਡੀਆਂ ਕੰਪਨੀਆਂ ਜਿਵੇਂ ਕਿ ਮਹਿੰਦਰਾ ਐਂਡ ਮਹਿੰਦਰਾ, ਆਈਸ਼ਰ ਮੋਟਰਜ਼ ਅਤੇ ਅਸ਼ੋਕ ਲੇਲੈਂਡ ਅਪ੍ਰੈਲ-ਮਈ ਵਿਚ ਕੀਮਤਾਂ ਵਿਚ ਵਾਧਾ ਕਰ ਸਕਦੀਆਂ ਹਨ। ਸਟੀਲ, ਅਲਮੀਨੀਅਮ ਅਤੇ ਹੋਰ ਧਾਤਾਂ ਦੀ ਕੀਮਤ ਵੱਧ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਮੋਬਾਈਲ ਫੋਨ ’ਤੇ ਗੱਲਬਾਤ ਅਤੇ ਡਾਟਾ ਇਸਤੇਮਾਲ ਹੋਵੇਗਾ ਮਹਿੰਗਾ!
NEXT STORY