ਮੁੰਬਈ - ਦਸੰਬਰ ਦਾ ਮਹੀਨਾ ਵੀ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਉਤਰਾਅ-ਚੜ੍ਹਾਅ ਦੇ ਨਾਲ ਲੰਘ ਰਿਹਾ ਹੈ। ਮੰਗਲਵਾਰ ਦੀ ਸ਼ੁਰੂਆਤ ਵੀ ਬਾਜ਼ਾਰਾਂ 'ਚ ਗਿਰਾਵਟ ਨਾਲ ਹੋਈ। ਮੰਗਲਵਾਰ ਦੇ ਸ਼ੁਰੂਆਤੀ ਕਾਰੋਬਾਰ 'ਚ ਘਰੇਲੂ ਬਾਜ਼ਾਰਾਂ ਸੈਂਸੈਕਸ ਅਤੇ ਨਿਫਟੀ 'ਚ ਗਿਰਾਵਟ ਦਰਜ ਕੀਤੀ ਗਈ। BSE ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 350.98 ਅੰਕ ਡਿੱਗ ਕੇ 81,397.59 'ਤੇ ਆ ਗਿਆ। NSE ਨਿਫਟੀ 100.8 ਅੰਕ ਡਿੱਗ ਕੇ 24,567.45 'ਤੇ ਆ ਗਿਆ। ਬੈਂਕ ਨਿਫਟੀ ਵੀ ਕਮਜ਼ੋਰ ਰਿਹਾ ਅਤੇ ਮਿਡਕੈਪ ਇੰਡੈਕਸ 'ਚ ਵੀ ਮਾਮੂਲੀ ਕਮਜ਼ੋਰੀ ਦੇਖਣ ਨੂੰ ਮਿਲੀ। ਸੈਂਸੈਕਸ ਵਿੱਚ ਸੂਚੀਬੱਧ 30 ਕੰਪਨੀਆਂ ਵਿੱਚੋਂ ਰਿਲਾਇੰਸ ਇੰਡਸਟਰੀਜ਼, ਭਾਰਤੀ ਏਅਰਟੈੱਲ, ਨੇਸਲੇ, ਲਾਰਸਨ ਐਂਡ ਟੂਬਰੋ, ਬਜਾਜ ਫਿਨਸਰਵ, ਐਚਡੀਐਫਸੀ ਬੈਂਕ, ਜੇਐਸਡਬਲਯੂ ਸਟੀਲ ਅਤੇ ਟਾਈਟਨ ਦੇ ਸ਼ੇਅਰ ਡਿੱਗੇ। ਟਾਟਾ ਮੋਟਰਜ਼, ਅਡਾਨੀ ਪੋਰਟਸ, ਟੇਕ ਮਹਿੰਦਰਾ, ਐਚਸੀਐਲ ਟੈਕਨਾਲੋਜੀਜ਼ ਅਤੇ ਹਿੰਦੁਸਤਾਨ ਯੂਨੀਲੀਵਰ ਦੇ ਸ਼ੇਅਰ ਵਧੇ। ਸ਼ੁਰੂਆਤ 'ਚ ਰਿਲਾਇੰਸ, ਇੰਫੋਸਿਸ, ਸ਼੍ਰੀਰਾਮ ਫਾਈਨਾਂਸ ਵਰਗੇ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ, ਜਿਸ ਕਾਰਨ ਬਾਜ਼ਾਰ 'ਤੇ ਦਬਾਅ ਦੇਖਣ ਨੂੰ ਮਿਲਿਆ।
ਗਲੋਬਲ ਬਾਜ਼ਾਰਾਂ ਦਾ ਹਾਲ
ਏਸ਼ੀਆਈ ਬਾਜ਼ਾਰਾਂ 'ਚ ਦੱਖਣੀ ਕੋਰੀਆ ਦਾ ਕੋਸਪੀ, ਹਾਂਗਕਾਂਗ ਦਾ ਹੈਂਗ ਸੇਂਗ ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ ਘਾਟੇ 'ਚ ਰਿਹਾ ਜਦਕਿ ਜਾਪਾਨ ਦਾ ਨਿੱਕੇਈ ਲਾਭ 'ਚ ਰਿਹਾ। ਅਮਰੀਕੀ ਬਾਜ਼ਾਰ ਸੋਮਵਾਰ ਨੂੰ ਸਕਾਰਾਤਮਕ ਨੋਟ 'ਤੇ ਬੰਦ ਹੋਏ। ਅੰਤਰਰਾਸ਼ਟਰੀ ਸਟੈਂਡਰਡ ਬ੍ਰੈਂਟ ਕਰੂਡ 0.14 ਫੀਸਦੀ ਡਿੱਗ ਕੇ 73.81 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ। ਸਟਾਕ ਮਾਰਕੀਟ ਦੇ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕ (ਐਫਆਈਆਈ) ਸੋਮਵਾਰ ਨੂੰ ਵਿਕਰੇਤਾ ਸਨ ਅਤੇ ਉਨ੍ਹਾਂ ਨੇ ਸ਼ੁੱਧ 278.70 ਕਰੋੜ ਰੁਪਏ ਦੇ ਸ਼ੇਅਰ ਵੇਚੇ।
ਟਾਪ ਲੂਜ਼ਰਜ਼
ਨਿਫਟੀ 'ਤੇ ਟਾਈਟਨ, ਹਿੰਡਾਲਕੋ, ਅਡਾਨੀ ਪੋਰਟਸ, ਟੀਸੀਐਸ, ਟੈਕ ਮਹਿੰਦਰਾ ਸਭ ਤੋਂ ਵੱਧ ਘਾਟੇ ਵਾਲੇ ਸਨ।
ਟਾਪ ਗੇਨਰਜ਼
ਡਾ ਰੈਡੀ, ਇਨਸਇੰਡ ਬੈਂਕ, ਐਚਡੀਐਫਸੀ ਲਾਈਫ, ਪਾਵਰ ਗਰਿੱਡ, ਬਜਾਜ ਫਾਈਨਾਂਸ
ਦਿੱਲੀ ਹਵਾਈ ਅੱਡੇ ਤੋਂ ਹੁਣ 150 ਸਥਾਨਾਂ ਲਈ ਉਡਾਣ ਸੇਵਾਵਾਂ
NEXT STORY