ਜਲੰਧਰ (ਬਿਜ਼ਨੈੱਸ ਡੈਸਕ) - ਦੇਸ਼ ’ਚ ਕਣਕ ਦਾ ਸਟਾਕ 15 ਸਾਲ ਦੇ ਹੇਠਾਂ ਪੱਧਰ ’ਤੇ ਆ ਗਿਆ ਹੈ। ਮੌਜੂਦਾ ਸਮੇਂ ’ਚ ਭਾਰਤੀ ਖੁਰਾਕ ਨਿਗਮ ਅਤੇ ਸੂਬਾ ਸਰਕਾਰ ਦੀਆਂ ਏਜੰਸੀਆਂ ਕੋਲ ਕੇਂਦਰੀ ਪੂਲ ’ਚ ਕਣਕ ਦਾ ਸਟਾਕ ਇਸ ਮਹੀਨੇ ਦੀ ਸ਼ੁਰੂਆਤ ’ਚ 26.6 ਮਿਲੀਅਨ ਟਨ ਤੱਕ ਡਿੱਗ ਗਿਆ, ਜੋ 1 ਅਗਸਤ 2008 ਤੋਂ ਬਾਅਦ ਦਾ ਸਭ ਤੋਂ ਹੇਠਲਾ ਪੱਧਰ ਹੈ। ਅਜਿਹੀ ਆਸ ਪ੍ਰਗਟਾਈ ਜਾ ਰਹੀ ਹੈ ਕਿ 1 ਅਕਤੂਬਰ ਤੱਕ ਇਹ 22.5 ਮਿਲੀਅਨ ਟਨ ਹੋ ਜਾਵੇਗਾ। ਉਧਰ ਦੂਜੇ ਪਾਸੇ ਇਸ ਸੀਜ਼ਨ ਚੌਲਾਂ ਦਾ ਭੰਡਾਰ ਵੀ ਘੱਟਣ ਦਾ ਸ਼ੱਕ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : ਹੁਣ ਚੀਨੀ ਸਮਾਰਟਫੋਨ ਕੰਪਨੀਆਂ ਦੀ ਛੁੱਟੀ ਕਰਨ ਦੇ ਮੂਡ ’ਚ ਭਾਰਤ! ਸ਼ਾਓਮੀ ਨੂੰ ਸਭ ਤੋਂ ਵੱਡਾ ਝਟਕਾ
ਖਰੀਦ ’ਚ ਆਈ ਸੀ 56 ਫੀਸਦੀ ਦੀ ਗਿਰਾਵਟ
ਕਣਕ ਦੇ ਸਟਾਕ ’ਚ ਕਮੀ ਲਈ ਮੌਜੂਦਾ ਰਬੀ ਸੀਜ਼ਨ ’ਚ ਖਰੀਦ ’ਚ 56 ਫੀਸਦੀ ਤੋਂ ਵੱਧ ਦੀ ਆਈ ਗਿਰਾਵਟ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਇਸ ਵਾਰ ਉਤਪਾਦਨ ’ਚ ਕਮੀ ਦੇਖੀ ਗਈ ਹੈ। ਉਧਰ ਮਈ 2020 ਤੋਂ ਹੀ ਕੇਂਦਰ ਸਰਕਾਰ ਰਾਸ਼ਨ ਯੋਜਨਾ ਤਹਿਤ 80 ਕਰੋੜ ਲੋਕਾਂ ਨੂੰ ਕਣਕ ਵੰਡ ਰਹੀ ਹੈ। ਇਸ ਨਾਲ ਵੀ ਸਟਾਕ ਪ੍ਰਭਾਵਿਤ ਹੋਇਆ ਹੈ। ਖੇਤੀ ਮੰਤਰਾਲਾ ਨੇ ਦੱਸਿਆ ਕਿ ਇਸ ਵਾਰ ਮਾਰਚ ਦੇ ਮਹੀਨੇ ’ਚ ਜ਼ਿਆਦਾ ਤਾਪਮਾਨ ਹੋ ਜਾਣ ਕਾਰਨ ਦੇਸ਼ ’ਚ ਕਣਕ ਦੇ ਉਤਪਾਦਨ ’ਚ 3 ਫੀਸਦੀ ਦੀ ਗਿਰਾਵਟ ਦੇਖੀ ਗਈ।
ਇਸ ਲਈ ਘੱਟ ਸਕਦੈ ਚੌਲਾਂ ਦਾ ਸਟਾਕ
2021-22 ਸੀਜ਼ਨ (ਅਕਤੂਬਰ-ਸਤੰਬਰ) ’ਚ ਸਰਕਾਰ ਹੁਣ ਤੱਕ 58 ਮਿਲੀਅਨ ਟਨ ਤੋਂ ਵੱਧ ਚੌਲ ਖਰੀਦ ਚੁੱਕੀ ਹੈ ਅਤੇ ਕੁਲ ਖਰੀਦ 60 ਮਿਲੀਅਨ ਟਨ ਹੋਣ ਦੀ ਸੰਭਾਵਨਾ ਹੈ। ਪਿਛਲੇ ਸਾਲ ਚੌਲਾਂ ਦੀ ਖਰੀਦ ਰਿਕਾਰਡ 60 ਮਿਲੀਅਨ ਟਨ ਸੀ। ਅਗਲਾ ਖਰੀਦ ਸੀਜ਼ਨ (2022-23) 1 ਅਕਤੂਬਰ ਤੋਂ ਸ਼ੁਰੂ ਹੋਵੇਗਾ। ਪੂਰਬੀ ਸੂਬਿਆਂ ’ਚ ਹੁਣ ਤੱਕ ਦਾ ਘੱਟ ਮੀਂਹ ਕਾਰਨ ਚੌਲਾਂ ਦਾ ਬਿਜਾਈ ਖੇਤਰ ਇਕ ਸਾਲ ਪਹਿਲਾਂ ਦੀ ਤੁਲਨਾ ’ਚ 13 ਫੀਸਦੀ ਘੱਟ ਹੋਣ ਦੇ ਨਾਲ ਚੌਲਾਂ ਦੇ ਉਤਪਾਦਨ ’ਚ ਗਿਰਾਵਟ ਦੀ ਸੰਭਾਵਨਾ ਹੈ। ਘੱਟ ਉਤਪਾਦਨ ਅਨਾਜ ਦੀ ਖਰੀਦ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਇਹ ਵੀ ਪੜ੍ਹੋ : ਕਣਕ ਤੋਂ ਬਾਅਦ ਹੁਣ ਸਰਕਾਰ ਨੇ ਆਟਾ, ਮੈਦਾ ਅਤੇ ਸੂਜੀ ਦੀ ਬਰਾਮਦ 'ਤੇ ਕੱਸਿਆ ਸ਼ਿਕੰਜਾ
ਸਰਕਾਰੀ ਖਰੀਦ ’ਚ ਆ ਸਕਦੀ ਹੈ ਕਮੀ
ਇਕ ਮੀਡੀਆ ਰਿਪੋਰਟ ਅਨੁਸਾਰ ਪ੍ਰਮੁੱਖ ਸੂਬੇ ਜਿਵੇਂ ਪੰਜਾਬ, ਹਰਿਆਣਾ, ਛੱਤੀਸਗੜ੍ਹ, ਓਡਿਸ਼ਾ, ਆਂਧਰ ਪ੍ਰਦੇਸ਼ ਅਤੇ ਤੇਲੰਗਾਨਾ ’ਚ ਚੌਲਾਂ ਦਾ ਉਤਪਾਦਨ ਪ੍ਰਭਾਵਿਤ ਹੋਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਇਨ੍ਹਾਂ ਸੂਬਿਆਂ ’ਚ ਲੋੜੀਂਦੀ ਬਾਰਿਸ਼ ਹੋਈ ਹੈ। ਹਾਲਾਂਕਿ ਇਨ੍ਹਾਂ ਸੂਬਿਆਂ ’ਚ ਕੀਮਤ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਤੋਂ ਵੱਧ ਰਹਿ ਸਕਦੀ ਹੈ। ਵਪਾਰੀ ਹੋਰ ਖੇਤਰ ’ਚ ਘੱਟ ਉਤਪਾਦਨ ਨੂੰ ਦੇਖਦੇ ਹੋਏ ਕਿਸਾਨਾਂ ਕੋਲੋਂ ਐੱਮ. ਐੱਸ. ਪੀ. ਤੋਂ ਵੱਧ ਕੀਮਤ ’ਤੇ ਖਰੀਦ ਕਰ ਸਕਦੇ ਹਨ। ਇਸ ਨਾਲ ਸਰਕਾਰੀ ਖਰੀਦ ਪ੍ਰਭਾਵਿਤ ਹੋ ਸਕਦੀ ਹੈ।
ਤੈਅ ਹੋਵੇਗਾ ਚੌਲਾਂ ਦੀ ਖਰੀਦ ਦਾ ਟੀਚਾ
ਖਾਦ ਮੰਤਰਾਲਾ ਜਲਦ ਹੀ ਅਗਲੇ ਸੀਜ਼ਨ ਲਈ ਚੌਲਾਂ ਦੀ ਖਰੀਦ ਦਾ ਟੀਚਾ ਨਿਰਧਾਰਿਤ ਕਰ ਸਕਦਾ ਹੈ। ਖਾਦ ਮੰਤਰੀ ਪਿਊਸ਼ ਗੋਇਲ ਨੇ ਪਿਛਲੇ ਮਹੀਨੇ ਸੂਬਿਆਂ ਤੋਂ ਵਿਸ਼ਵ ਪੱਧਰੀ ਮੰਗ ਨੂੰ ਧਿਆਨ ’ਚ ਰੱਖਦੇ ਹੋਏ ਵੱਧ ਚੌਲ ਉਗਾਉਣ ਦੀ ਬੇਨਤੀ ਕੀਤੀ ਸੀ। ਜੇਕਰ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਨੂੰ ਚਾਲੂ ਵਿੱਤੀ ਸਾਲ ਦੀ ਦੂਜੀ ਛਿਮਾਈ ’ਚ ਵਧਾਇਆ ਜਾਂਦਾ ਹੈ ਤਾਂ ਕੇਂਦਰ ਪੂਲ ’ਚ ਚੌਲਾਂ ਦਾ ਬਫਰ ਸਟਾਕ 16 ਫੀਸਦੀ ਤੱਕ ਡਿੱਗਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : 31 ਅਗਸਤ ਤੋਂ ਹਟੇਗੀ ਹਵਾਈ ਕਿਰਾਏ ਦੀ ਹੱਦ, ਮੁਕਾਬਲੇ ਦੇ ਦੌਰ 'ਚ ਘੱਟ ਸਕਦੀਆਂ ਹਨ ਕੀਮਤਾਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਅਟਲ ਪੈਨਸ਼ਨ ਯੋਜਨਾ ’ਚ ਹੋਇਆ ਬਦਲਾਅ, 1 ਅਕਤੂਬਰ ਤੋਂ ਇਹ ਵਿਅਕਤੀ ਨਹੀਂ ਕਰ ਸਕਣਗੇ ਨਿਵੇਸ਼
NEXT STORY