ਨਵੀਂ ਦਿੱਲੀ (ਭਾਸ਼ਾ) - ਅਸੰਗਠਿਤ ਖੇਤਰ ’ਚ ਕੰਮ ਕਰਨ ਵਾਲੇ ਲੋਕਾਂ ਨੂੰ ਪੈਨਸ਼ਨ ਦੀ ਸਹੂਲਤ ਲਈ ਸ਼ੁਰੂ ਕੀਤੀ ਗਈ ਅਟਲ ਪੈਨਸ਼ਨ ਯੋਜਨਾ ਦੇ ਨਿਯਮਾਂ ’ਚ ਸਰਕਾਰ ਨੇ ਵੱਡਾ ਬਦਲਾਅ ਕੀਤਾ ਹੈ। 1 ਅਕਤੂਬਰ 2022 ਤੋਂ ਬਾਅਦ ਅਜਿਹਾ ਕੋਈ ਵੀ ਵਿਅਕਤੀ ਇਸ ਯੋਜਨਾ ’ਚ ਨਿਵੇਸ਼ ਨਹੀਂ ਕਰ ਸਕੇਗਾ, ਜੋ ਇਨਕਮ ਟੈਕਸ ਦਿੰਦਾ ਹੈ। ਇਸ ਸਬੰਧ ’ਚ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਿਗਆ ਹੈ।
ਅਟਲ ਪੈਨਸ਼ਨ ਯੋਜਨਾ (ਏ. ਪੀ. ਆਈ.) ਵਿੱਤੀ ਸਾਲ 2015-16 ’ਚ ਸ਼ੁਰੂ ਕੀਤੀ ਗਈ ਸੀ। ਇਹ ਯੋਜਨਾ ਖਾਸ ਕਰ ਕੇ ਉਨ੍ਹਾਂ ਲੋਕਾਂ ਲਈ ਸ਼ੁਰੂ ਕੀਤੀ ਗਈ ਸੀ ਜੋ ਕਿਸੇ ਹੋਰ ਸਰਕਾਰੀ ਪੈਨਸ਼ਨ ਦਾ ਲਾਭ ਨਹੀਂ ਲੈ ਪਾ ਰਹੇ ਹਨ। ਸਿਰਫ 6 ਸਾਲਾਂ ’ਚ ਹੀ ਇਸ ਯੋਜਨਾ ਨੇ 4 ਕਰੋੜ ਲੋਕਾਂ ਤਕ ਆਪਣੀ ਪਹੁੰਚ ਬਣਾ ਲਈ। 99 ਲੱਖ ਤਾਂ ਸਿਰਫ ਬੀਤੇ ਵਿੱਤੀ ਸਾਲ ’ਚ ਇਸ ਯੋਜਨਾ ਨਾਲ ਜੁੜੇ। ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈੱਲਪਮੈਂਟ ਅਥਾਰਟੀ ਅਨੁਸਾਰ ਵਿੱਤੀ ਸਾਲ 2022 ਦੇ ਅੰਤ ਤਕ ਇਸ ਯੋਜਨਾ ’ਚ 4.01 ਕਰੋੜ ਲੋਕ ਨਿਵੇਸ਼ ਕਰ ਰਹੇ ਸਨ।
ਇਹ ਵੀ ਪੜ੍ਹੋ : ਡਾਲਰ ਦੀ ਬਜਾਏ ਭਾਰਤੀ ਕੰਪਨੀਆਂ ਨੇ ਚੀਨੀ ਯੁਆਨ ’ਚ ਕੀਤੀ ਪੇਮੈਂਟ, ਰੂਸ ਤੋਂ ਸਸਤੇ ਕੋਲੇ ਲਈ ਬਦਲੀ ਸਟ੍ਰੈਟਜੀ
ਹੁਣ ਹੋਇਆ ਨਿਯਮਾਂ ’ਚ ਬਦਲਾਅ
ਇਕ ਰਿਪੋਰਟ ਅਨੁਸਾਰ ਵਿੱਤ ਮੰਤਰਾਲਾ ਦੇ ਅੰਤਰਗਤ ਆਉਣ ਵਾਲੇ ਵਿੱਤੀ ਸੇਵਾ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਜੋ ਲੋਕ ਇਨਕਮ ਟੈਕਸ ਭਰਦੇ ਹਨ, ਉਹ ਅਟਲ ਪੈਨਸ਼ਨ ਸਕੀਮ ਲਈ ਅਪਲਾਈ ਨਹੀਂ ਕਰ ਸਕਣਗੇ। ਵਿੱਤ ਮੰਤਰਾਲਾ ਦਾ ਨਵਾਂ ਨਿਯਮ 1 ਅਕਤੂਬਰ ਤੋਂ ਲਾਗੂ ਹੋਵੇਗਾ। 1 ਅਕਤੂਬਰ ਨੂੰ ਜਾਂ ਇਸ ਤੋਂ ਬਾਅਦ ਜੋ ਇਨਕਮ ਟੈਕਸਪੇਅਰਜ਼ ਇਸ ਯੋਜਨਾ ਲਈ ਅਪਲਾਈ ਕਰੇਗਾ ਅਕਾਊਂਟ ਖੁੱਲ੍ਹਵਾਏਗਾ, ਉਸ ਦਾ ਅਕਾਊਂਟ ਬੰਦ ਕਰ ਦਿੱਤਾ ਜਾਵੇਗਾ ਅਤੇ ਖਾਤੇ ’ਚ ਜਮ੍ਹਾ ਪੈਨਸ਼ਨ ਦਾ ਪੈਸਾ ਸਬਸਕ੍ਰਾਈਬਰਸ ਨੂੰ ਵਾਪਸ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਭਾਰਤੀ ਏਅਰਟੈੱਲ ਦਾ ਮੁਨਾਫ਼ਾ ਵਧਿਆ, 5G ਸੇਵਾਵਾਂ ਨੂੰ ਲੈ ਕੇ ਕੰਪਨੀ ਨੇ ਦੱਸੀ ਆਪਣੀ ਯੋਜਨਾ
1000 ਤੋਂ 5000 ਤਕ ਮਿਲਦੀ ਹੈ ਪੈਨਸ਼ਨ
ਅਟਲ ਪੈਨਸ਼ਨ ਯੋਜਨਾ (ਏ. ਪੀ. ਵਾਈ.), ਭਾਰਤ ਦੇ ਨਾਗਰਿਕਾਂ ਲਈ ਇਕ ਪੈਨਸ਼ਨ ਯੋਜਨਾ ਹੈ, ਜੋ ਅਸੰਗਠਿਤ ਖੇਤਰ ਦੇ ਕਿਰਤੀਆਂ ਲਈ ਚਲਾਈ ਜਾਂਦੀ ਹੈ। ਏ. ਪੀ. ਵਾਈ. ਤਹਿਤ ਘਟੋ-ਘਟ ਪੈਨਸ਼ਨ ਦੀ ਗਾਰੰਟੀ ਦਿੱਤੀ ਜਾਂਦੀ ਹੈ ਜੋ 1000, 2000, 3000, 4000 ਜਾਂ 5000 ਰੁਪਏ ਤਕ ਦਿੱਤੀ ਜਾਂਦੀ ਹੈ। ਗਾਹਕ ਜਿਸ ਹਿਸਾਬ ਨਾਲ ਇਸ ਖਾਤੇ ’ਚ ਪੈਸੇ ਜਮ੍ਹਾ ਕਰਦੇ ਹਨ, ਉਸ ਹਿਸਾਬ ਨਾਲ 60 ਸਾਲ ਦੀ ਉਮਰ ’ਚ ਪੈਨਸ਼ਨ ਦਿੱਤੀ ਜਾਂਦੀ ਹੈ।
ਨਿਵੇਸ਼ ਦੀ ਰਕਮ ਅਤੇ ਤੁਹਾਡੀ ਉਮਰ ਨਿਰਧਾਰਿਤ ਕਰੇਗੀ ਕਿ ਤੁਹਾਨੂੰ ਮਿਚਿਓਰਿਟੀ ਤੋਂ ਬਾਅਦ ਕਿੰਨੀ ਪੈਨਸ਼ਨ ਮਿਲਣੀ ਹੈ। ਇਸ ਯੋਜਨਾ ਦਾ ਸੰਚਾਲਨ ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈੱਲਪਮੈਂਟ ਅਥਾਰਟੀ (ਪੀ. ਐੱਫ. ਆਰ. ਡੀ. ਏ.) ਕਰਦੀ ਹੈ।
ਇਹ ਵੀ ਪੜ੍ਹੋ : ਹੁਣ ਚੀਨੀ ਸਮਾਰਟਫੋਨ ਕੰਪਨੀਆਂ ਦੀ ਛੁੱਟੀ ਕਰਨ ਦੇ ਮੂਡ ’ਚ ਭਾਰਤ! ਸ਼ਾਓਮੀ ਨੂੰ ਸਭ ਤੋਂ ਵੱਡਾ ਝਟਕਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ੇਅਰ ਬਾਜ਼ਾਰ : ਸੈਂਸੈਕਸ 165 ਅੰਕ ਟੁੱਟਿਆ ਤੇ ਨਿਫਟੀ ਵੀ 17615 ਦੇ ਪੱਧਰ 'ਤੇ ਖੁੱਲ੍ਹਿਆ
NEXT STORY