ਨਵੀਂ ਦਿੱਲੀ (ਭਾਸ਼ਾ) - ਘਰੇਲੂ ਹਵਾਈ ਕਿਰਾਏ ’ਤੇ ਲਾਈ ਹੱਦ ਲਗਭਗ 27 ਮਹੀਨਿਆਂ ਦੇ ਅੰਤਰਾਲ ਤੋਂ ਬਾਅਦ 31 ਅਗਸਤ ਤੋਂ ਹਟਾ ਦਿੱਤੀ ਜਾਵੇਗੀ। ਕੇਂਦਰੀ ਹਵਾਬਾਜ਼ੀ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ। ਹਵਾਬਾਜ਼ੀ ਮੰਤਰੀ ਜਿਓਤਿਰਾਦਿਆ ਸਿੰਧਿਆ ਨੇ ਟਵੀਟ ਕੀਤਾ,‘‘ਹਵਾਈ ਕਿਰਾਏ ਦੀ ਹੱਦ ਨੂੰ ਹਟਾਉਣ ਦਾ ਫੈਸਲਾ ਰੋਜ਼ਾਨਾ ਮੰਗ ਅਤੇ ਜਹਾਜ਼ ਈਂਧਨ (ਏ. ਟੀ. ਐੱਫ.) ਦੀਆਂ ਕੀਮਤਾਂ ਦੇ ਸਾਵਧਾਨੀਪੂਰਵਕ ਵਿਸ਼ਲੇਸ਼ਨ ਤੋਂ ਬਾਅਦ ਲਿਆ ਗਿਆ ਹੈ। ਸਥਿਰਤਾ ਆਉਣ ਲੱਗੀ ਹੈ ਅਤੇ ਸਾਨੂੰ ਭਰੋਸਾ ਹੈ ਕਿ ਇਹ ਖੇਤਰ ਨਿਕਟ ਭਵਿੱਖ ’ਚ ਘਰੇਲੂ ਟਰਾਂਸਪੋਰਟ ’ਚ ਵਾਧੇ ਲਈ ਤਿਆਰ ਹੈ।’’
ਇਹ ਵੀ ਪੜ੍ਹੋ : ਭਾਰਤੀ ਏਅਰਟੈੱਲ ਦਾ ਮੁਨਾਫ਼ਾ ਵਧਿਆ, 5G ਸੇਵਾਵਾਂ ਨੂੰ ਲੈ ਕੇ ਕੰਪਨੀ ਨੇ ਦੱਸੀ ਆਪਣੀ ਯੋਜਨਾ
ਰੂਸ-ਯੂਕ੍ਰੇਨ ਜੰਗ ਕਾਰਨ ਰਿਕਾਰਡ ਪੱਧਰ ਤਕ ਪਹੁੰਚਣ ਤੋਂ ਬਾਅਦ ਏ. ਟੀ. ਐੱਫ. ਦੀ ਕੀਮਤ ਪਿਛਲੇ ਕੁਝ ਹਫਤਿਆਂ ਦੌਰਾਨ ਹੇਠਾਂ ਆਈ ਹੈ। ਦਿੱਲੀ ’ਚ ਏ. ਟੀ. ਐੱਫ. ਦੀਆਂ ਕੀਮਤ 1 ਅਗਸਤ ਨੂੰ 1.21 ਲੱਖ ਰੁਪਏ ਪ੍ਰਤੀ ਕਿਲੋਮੀਟਰ ਸੀ, ਜੋ ਪਿਛਲੇ ਮਹੀਨੇ ਦੀ ਤੁਲਨਾ ’ਚ ਕਰੀਬ 14 ਫੀਸਦੀ ਘਟ ਹੈ। ਕੋਵਿਡ-19 ਮਹਾਮਾਰੀ ਕਾਰਨ 2 ਮਹੀਨਿਆਂ ਦੇ ਲਾਕਡਾਊਨ ਤੋਂ ਬਾਅਦ 25 ਮਈ, 2020 ਨੂੰ ਜਹਾਜ਼ ਸੇਵਾਵਾਂ ਫਿਰ ਸ਼ੁਰੂ ਹੋਣ ’ਤੇ ਮੰਤਰਾਲਾ ਨੇ ਉਡਾਣ ਦੀ ਮਿਆਦ ਦੇ ਆਧਾਰ ’ਤੇ ਘਰੇਲੂ ਹਵਾਈ ਕਿਰਾਏ ’ਤੇ ਹੇਠਲੀ ਅਤੇ ਉਪਰਲੀ ਹੱਦ ਲਾ ਦਿੱਤੀ ਹੈ। ਇਸ ਤਹਿਤ ਏਅਰਲਾਈਨਜ਼ ਕਿਸੇ ਯਾਤਰੀ ਤੋਂ 40 ਮਿੰਟ ਤੋਂ ਘਟ ਦੀਆਂ ਘਰੇਲੂ ਉਡਾਣਾਂ ਲਈ 2900 ਰੁਪਏ (ਜੀ. ਐੱਸ. ਟੀ. ਨੂੰ ਛੱਡ ਕੇ) ਤੋਂ ਘਟ ਅਤੇ 8800 ਰੁਪਏ (ਜੀ. ਐੱਸ. ਟੀ. ਛੱਡ ਕੇ) ਤੋਂ ਜ਼ਿਆਦਾ ਕਿਰਾਇਆ ਨਹੀਂ ਲੈ ਸਕਦੀ ਹੈ।
ਇਹ ਵੀ ਪੜ੍ਹੋ : ਜੋਅ ਬਾਈਡੇਨ 280 ਅਰਬ ਡਾਲਰ ਦੇ ਚਿਪਸ ਐਕਟ 'ਤੇ ਕਰਨਗੇ ਦਸਤਖ਼ਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਡਾਲਰ ਦੀ ਬਜਾਏ ਭਾਰਤੀ ਕੰਪਨੀਆਂ ਨੇ ਚੀਨੀ ਯੁਆਨ ’ਚ ਕੀਤੀ ਪੇਮੈਂਟ, ਰੂਸ ਤੋਂ ਸਸਤੇ ਕੋਲੇ ਲਈ ਬਦਲੀ ਸਟ੍ਰੈਟਜੀ
NEXT STORY