ਵਾਸ਼ਿੰਗਟਨ- ਅਮਰੀਕਾ ਦੀ ਅਰਥਵਿਵਸਥਾ ਸਾਲ 2022 ਦੀ ਪਹਿਲੀਆਂ 2 ਤਿਮਾਹੀਆਂ ’ਚ ਸੁੰਘੜਨ ਤੋਂ ਬਾਅਦ ਬੀਤੀ ਤਿਮਾਹੀ (ਜੁਲਾਈ-ਸਤੰਬਰ) ’ਚ 2.6 ਫੀਸਦੀ ਸਾਲਾਨਾ ਦੀ ਦਰ ਨਾਲ ਵਧੀ ਹੈ। ਵਣਜ ਵਿਭਾਗ ਦੇ ਵੀਰਵਾਰ ਨੂੰ ਜਾਰੀ ਅਨੁਮਾਨ ਅਨੁਸਾਰ ਦੇਸ਼ ਦੇ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ’ਚ ਪਹਿਲੀ ਛਿਮਾਹੀ ’ਚ ਗਿਰਾਵਟ ਤੋਂ ਬਾਅਦ ਤੀਜੀ ਤਿਮਾਹੀ ’ਚ ਅਰਥਵਿਵਸਥਾ ਵਧੀ ਹੈ। ਨਵਾਂ ਜੀ. ਡੀ. ਪੀ. ਅੰਕੜਾ ਅਜਿਹੇ ਸਮੇਂ ਆਇਆ ਹੈ ਜਦੋਂ ਅਮਰੀਕਾ ਦੇ ਲੋਕਾਂ ਨੇ ਮੱਧ ਮਿਆਦ ਲਈ ਮਤਦਾਨ ਸ਼ੁਰੂ ਕੀਤਾ ਹੈ। ਇਸ ਨਾਲ ਤੈਅ ਹੋਵੇਗਾ ਕਿ ਰਾਸ਼ਟਰਪਤੀ ਜੋ ਬਾਈਡੇਨ ਦੀ ਡੈਮੋਕ੍ਰੇਟਿਕ ਪਾਰਟੀ ਦਾ ਸੰਸਦ ’ਤੇ ਕੰਟਰੋਲ ਰਹੇਗਾ ਜਾਂ ਨਹੀਂ। ਖਪਤਕਾਰ ਖਰਚ ਜੁਲਾਈ-ਸਤੰਬਰ ਤਿਮਾਹੀ ’ਚ 1.4 ਫੀਸਦੀ ਸਾਲਾਨਾ ਰਫਤਾਰ ਨਾਲ ਵਧਿਆ ਹੈ। ਇਹ ਅਪ੍ਰੈਲ ਤੋਂ ਜੂਨ ਤਕ 2 ਫੀਸਦੀ ਦੀ ਦਰ ਨਾਲ ਵਧਿਆ ਸੀ।
ਦੁਨੀਆ ਦਾ ਸਭ ਤੋਂ ਬਿਜ਼ੀ ਏਅਰਪੋਰਟ ਬਣਿਆ ਭਾਰਤ ਦਾ IGI ਹਵਾਈ ਅੱਡਾ
NEXT STORY