ਮੁੰਬਈ–ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਆਰਥਿਕ ਵਿਕਾਸ, ਮਹਿੰਗਾਈ ਅਤੇ ਕਰੰਸੀ ਦੇ ਤਾਜ਼ਾ ਅੰਕੜੇ ਦੱਸਦੇ ਹਨ ਕਿ ਵਿੱਤੀ ਬਾਜ਼ਾਰਾਂ ਅਤੇ ਵਿਸ਼ਵ ਅਰਥਵਿਵਸਥਾ ਦਾ ਸਭ ਤੋਂ ਬੁਰਾ ਦੌਰ ਪਿੱਛੇ ਛੁੱਟ ਚੁੱਕਾ ਹੈ। ਦਾਸ ਨੇ ਨਾਲ ਹੀ ਕਿਹਾ ਕਿ ਉੱਚ ਦਰਾਂ ਲੰਬੇ ਸਮੇਂ ਤੱਕ ਬਣੀਆਂ ਰਹਿ ਸਕਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਗਲੋਬਲ ਅਰਥਵਿਵਸਥਾ ਦੇ 2023 ’ਚ ਜ਼ਿਕਰਯੋਗ ਰੂਪ ਨਾਲ ਗਿਰਾਵਟ ਆਉਣ ਦਾ ਖਦਸ਼ਾ ਹੈ ਪਰ ਅਜਿਹਾ ਲਗਦਾ ਹੈ ਕਿ ਵਿਕਾਸ ਅਤੇ ਮਹਿੰਗਾਈ, ਦੋਵੇਂ ਮਾਮਲਿਆਂ ’ਚ ਸਭ ਤੋਂ ਖਰਾਬ ਦੌਰ ਪਿੱਛੇ ਛੁੱਟ ਗਿਆ ਹੈ।
ਦਾਸ ਨੇ ਫਿਕਸਡ ਇਨਕਮ ਮਨੀ ਮਾਰਕੀਟ ਐਂਡ ਡੇਰੀਵੇਟਿਵਸ ਐਸੋਸੀਏਸ਼ਨ ਆਫ ਇੰਡੀਆ (ਫਿਮਡਾ) ਅਤੇ ਪ੍ਰਾਇਮਰੀ ਡੀਲਰਸ ਐਸੋਸੀਏਸ਼ਨ ਆਫ ਇੰਡੀਆ (ਪੀ. ਡੀ. ਆਈ. ਏ.) ਦੀ ਦੁਬਈ ’ਚ ਸਾਲਾਨਾ ਬੈਠਕ ਦੌਰਾਨ ਇਹ ਗੱਲ ਕਹੀ। ਉਨ੍ਹਾਂ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਕਾਰਣ ਲਾਗੂ ਕੀਤੀਆਂ ਗਈਆਂ ਪਾਬੰਦੀਆਂ ’ਚ ਰਾਹਤ ਅਤੇ ਵੱਖ-ਵੱਖ ਦੇਸ਼ਾਂ ’ਚ ਮਹਿੰਗਾਈ ਕੁੱਝ ਘੱਟ ਹੋਣ ਦੇ ਨਾਲ ਕੇਂਦਰੀ ਬੈਂਕਾਂ ਨੇ ਦਰ ’ਚ ਘੱਟ ਵਾਧਾ ਅਤੇ ਠਹਿਰਾਅ ਦੇ ਸੰਕੇਤ ਦੇਣੇ ਸ਼ੁਰੂ ਕਰ ਦਿੱਤੇ ਹਨ।
ਹਾਲਾਂਕਿ ਮਹਿੰਗਾਈ ਦਰ ਹਾਲੇ ਵੀ ਵੱਧ ਹੈ। ਦਾਸ ਨੇ ਨਾਲ ਹੀ ਕਿਹਾ ਕਿ ਕੇਂਦਰੀ ਬੈਂਕ ਮਹਿੰਗਾਈ ਨੂੰ ਆਪਣੇ ਟੀਚੇ ਦੇ ਘੇਰੇ ਲਿਆਉਣ ਲਈ ਵਚਨਬੱਧ ਹੈ। ਉਨ੍ਹਾਂ ਨੇ ਜੋੜਿਆ ਕਿ ਉੱਚ ਦਰਾਂ ਲੰਬੇ ਸਮੇਂ ਤੱਕ ਬਣੀਆਂ ਰਹਿ ਸਕਦੀਆਂ ਹਨ। ਵਾਧੇ ਦੇ ਮੋਰਚੇ ’ਤੇ ਉਨ੍ਹਾਂ ਨੇ ਕਿਹਾ ਕਿ ਕੁੱਝ ਮਹੀਨੇ ਪਹਿਲਾਂ ਤੱਕ ਵਿਆਪਕ ਅਤੇ ਗੰਭੀਰ ਮੰਦੀ ਦਾ ਖਦਸ਼ਾ ਸੀ ਪਰ ਹੁਣ ਲਗ ਰਿਹਾ ਹੈ ਕਿ ਆਮ ਮੰਦੀ ਰਹੇਗੀ।
ਚੀਨ ਦੀ GDP ’ਚ ਆਈ ਭਾਰੀ ਗਿਰਾਵਟ, ਕਈ ਦੇਸ਼ਾਂ ’ਤੇ ਮੰਦੀ ਦਾ ਖਤਰਾ
NEXT STORY