ਪੇਈਚਿੰਗ–ਚੀਨ ਦੇ ਨੈਸ਼ਨਲ ਸਟੈਟਿਕਸ ਬਿਊਰੋ (ਐੱਨ. ਬੀ. ਐੱਸ) ਮੁਤਾਬਕ ਦੇਸ਼ ਦਾ ਸਾਲਾਨਾ ਜੀ. ਡੀ. ਪੀ. ਵਾਧਾ 3 ਫੀਸਦੀ ਤੱਕ ਡਿਗ ਗਿਆ ਹੈ, ਜੋ 2022 ’ਚ 5.5 ਫੀਸਦੀ ਦੇ ਅਧਿਕਾਰਕ ਟੀਚੇ ਤੋਂ ਬਹੁਤ ਘੱਟ ਹੈ। 1976 ਤੋਂ ਬਾਅਦ ਪਿਛਲੇ ਸਾਲ ਚੀਨ ਦੀ ਵਿਕਾਸ ਦਰ ਸਭ ਤੋਂ ਕਮਜ਼ੋਰ ਰਹੀ ਹੈ। ਜੇ ਚੀਨ ਦੀ ਅਰਥਵਿਵਸਥਾ ਇਸੇ ਤਰ੍ਹਾਂ ਡਿਗਦੀ ਰਹੀ ਤਾਂ ਆਰਥਿਕ ਮੰਦੀ ਆਉਣੀ ਤੈਅ ਹੈ। ਇਸ ਮੰਦੀ ਦਾ ਅਸਰ ਸਿਰਫ਼ ਚੀਨ ’ਤੇ ਹੀ ਨਹੀਂ ਹੋਵੇਗਾ ਸਗੋਂ ਦੁਨੀਆ ਦੇ 70 ਤੋਂ ਵੱਧ ਦੇਸ਼ ਇਸ ਦੀ ਲਪੇਟ ’ਚ ਆਉਣਗੇ।
ਕੋਵਿਡ ਕਾਰਣ ਪੂਰੀ ਦੁਨੀਆ ਦੀ ਅਰਥਵਿਵਸਥਾ ’ਚ ਗਿਰਾਵਟ ਦੇਖਣ ਨੂੰ ਮਿਲੀ। ਚੀਨ ’ਚ ਪਿਛਲੇ ਸਾਲ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਲਗਾਈਆਂ ਗਈਆਂ ਪਾਬੰਦੀਆਂ, ਰੀਅਲ ਅਸਟੇਟ ਖੇਤਰ ’ਚ ਮੰਦੀ ਕਾਰਣ ਚੀਨ ਦੀ ਆਰਥਿਕ ਵਿਕਾਸ ਦਰ 2022 ’ਚ ਘਟ ਕੇ 3 ਫੀਸਦੀ ’ਤੇ ਆ ਗਈ ਹੈ। ਇਹ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ’ਚ 50 ਸਾਲਾਂ ’ਚ ਹੌਲੀ ਵਾਧੇ ਦੀ ਰਫਤਾਰ ਹੈ। ਨੈਸ਼ਨਲ ਸਟੈਟਿਕਸ ਬਿਊਰੋ ਦੇ ਅੰਕੜਿਆਂ ਮੁਤਾਬਕ 2022 ’ਚ ਚੀਨ ਦਾ ਕੁੱਲ ਘਰੇਲੂ ਉਤਪਾਦ 1,21,020 ਅਰਬ ਯੁਆਨ ਜਾਂ 17,940 ਅਰਬ ਡਾਲਰ ਰਿਹਾ।
ਇਹ ਵੀ ਪੜ੍ਹੋ-Budget 2023: ਕੌਣ ਅਤੇ ਕਿਵੇਂ ਤਿਆਰ ਹੁੰਦੈ ਦੇਸ਼ ਦਾ ਬਜਟ, ਬਹੁਤ ਹੀ ਗੁਪਤ ਰਹਿੰਦੀ ਹੈ ਪ੍ਰਕਿਰਿਆ
ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ’ਤੇ ਕੀ ਹੋਵੇਗਾ ਅਸਰ
ਚੀਨ ਦੀ ਜੀ. ਡੀ. ਪੀ. ’ਚ ਕਮੀ ਨੂੰ ਦੇਖਦੇ ਹੋਏ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਹੋਰ ਦੇਸ਼ਾਂ ’ਤੇ ਵੀ ਇਸ ਦਾ ਡੂੰਘਾ ਪ੍ਰਭਾਵ ਪਵੇਗਾ। ਦਰਅਸਲ ਚੀਨ ਦਾ ਵਪਾਰ 70 ਤੋਂ ਵੱਧ ਦੇਸ਼ਾਂ ਨਾਲ ਹੈ। ਚੀਨ ਏਸ਼ੀਆਈ ਦੇਸ਼ਾਂ ਦੇ ਨਾਲ-ਨਾਲ ਕਈ ਯੂਰਪੀ ਦੇਸ਼ਾਂ ਦੇ ਨਾਲ ਵੀ ਇੰਪੋਰਟ-ਐਕਸਪੋਰਟ ਕਰਦਾ ਹੈ। ਅਜਿਹੇ ’ਚ ਜੇ ਚੀਨ ’ਚ ਮੰਦੀ ਆਉਂਦੀ ਹੈ ਤਾਂ ਸਾਰੇ ਦੇਸ਼ ਵੀ ਇਸ ਦੀ ਲਪੇਟ ’ਚ ਆ ਜਾਣਗੇ। ਚੀਨ ’ਤੇ ਨਿਰਭਰ ਰਹਿਣ ਵਾਲੇ ਦੇਸ਼ਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਵੇਗਾ। ਸਭ ਤੋਂ ਬੁਰਾ ਹਾਲ ਇਲੈਕਟ੍ਰਾਨਿਕਸ ਦੇ ਖੇਤਰ ’ਚ ਹੋਵੇਗਾ।
ਚੀਨ ਦੇ ਕਈ ਹੋਰ ਸ਼ਹਿਰਾਂ ’ਚ ਨੌਕਰੀ ਦਾ ਸੰਕਟ
ਚੀਨ ਦੀ ਜੀ. ਡੀ. ਪੀ. ਦਾ ਅਸਰ ਉੱਥੋਂ ਦੀਆਂ ਨੌਕਰੀਆਂ ’ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਚੀਨ ਦੇ ਕਈ ਸ਼ਹਿਰਾਂ ’ਚ ਲੋਕਾਂ ਦੀ ਨੌਕਰੀ ਖੁੰਝ ਜਾਵੇਗੀ। ਕਈ ਕੰਪਨੀਆਂ ਕਰਮਚਾਰੀਆਂ ਦੀ ਤਨਖਾਹ ਰੋਕ ਰਹੀਆਂ ਹਨ। ਕਈ ਲੋਕ ਤਨਖਾਹ ਦੇ ਭੁਗਤਾਨ ਦੀ ਮੰਗ ਨੂੰ ਲੈ ਕੇ ਹੱਥਾਂ ’ਚ ਬੈਨਰ ਲੈ ਕੇ ਸੜਕਾਂ ’ਤੇ ਵਿਰੋਧ ਕਰਦੇ ਨਜ਼ਰ ਆ ਰਹੇ ਹਨ। ਇਸ ਸੰਕਟ ’ਚ ਸਾਹਮਣੇ ਆਉਣ ਤੋਂ ਬਾਅਦ ਸਵਾਲ ਉੱਠ ਰਿਹਾ ਹੈ ਕਿ ਕੀ ਚੀਨ ਕਰਜ਼ ਦੇ ਸੰਕਟ ਦੇ ਅੰਕੜੇ ਲੁਕਾ ਰਿਹਾ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
DGCA ਨੇ ਗੋ-ਫਸਟ ਨੂੰ ਕੀਤਾ 10 ਲੱਖ ਰੁਪਏ ਜੁਰਮਾਨਾ, 55 ਯਾਤਰੀਆਂ ਨੂੰ ਛੱਡ ਕੇ ਉੱਡ ਗਿਆ ਸੀ ਵਿਮਾਨ
NEXT STORY