ਦੁਰਗ (ਇੰਟ.)-ਇਕ ਮਰੀਜ਼ ਨੂੰ ਬੀ. ਐੱਸ. ਆਰ. ਫਾਰਮਾ ਵੱਲੋਂ ਗਲਤ ਦਵਾਈ ਦੇਣਾ ਮਹਿੰਗਾ ਪੈ ਗਿਆ। ਖਪਤਕਾਰ ਫੋਰਮ ਨੇ ਮੈਡੀਕਲ ਸਟੋਰ ਸੰਚਾਲਕ ਨੂੰ ਹੁਕਮ ਦਿੱਤਾ ਕਿ ਉਹ ਪੀੜਤ ਨੂੰ 4.60 ਲੱਖ ਰੁਪਏ ਹਰਜਾਨਾ ਦੇਵੇ।
ਕੀ ਹੈ ਮਾਮਲਾ
ਨਹਿਰੂ ਨਗਰ ਭਿਲਾਈ ਦੇ ਜੀ. ਪੀ. ਗੁਪਤਾ 30 ਅਕਤੂਬਰ, 2016 ਨੂੰ ਇਲਾਜ ਲਈ ਅਪੋਲੋ ਬੀ. ਐੱਸ. ਆਰ. ਹਸਪਤਾਲ ਪੁੱਜੇ ਸਨ। ਉੱਥੇ ਡਾ. ਰਾਜੇਸ਼ ਪੀ. ਨੇ ਚੈੱਕਅਪ ਕਰਨ ਤੋਂ ਬਾਅਦ ਸੀ. ਜੀ. ਆਰ. ਈ. ਐੱਲ.-150 ਐੱਮ. ਜੀ. ਦਵਾਈ ਲਿਖੀ ਪਰ ਹਸਪਤਾਲ ਕੰਪਲੈਕਸ ਦੇ ਅੰਦਰ ਸਥਿਤ ਬੀ. ਐੱਸ. ਆਰ. ਫਾਰਮਾ ਸਟੋਰਸ (ਮੈਡੀਕਲ ਸਟੋਰ) ਨੇ ਸੀ. ਜੀ. ਆਈ. ਈ. ਐੱਲ. ਏ. ਪੀ. ਟੈਬਲੇਟ ਦੇ ਦਿੱਤੀ। ਦਵਾਈ ਇਕ ਮਹੀਨੇ ਲਈ ਸੀ। ਇਸ ਲਈ ਗੁਪਤਾ ਲਗਾਤਾਰ ਇਸ ਦਾ ਸੇਵਨ ਕਰਦਾ ਰਿਹਾ। ਇਸ ਦੇ ਕਾਰਨ ਉਸ ਦੇ ਖੱਬੇ ਪੈਰ ਵਿਚ ਹਾਥੀ-ਪੈਰ ਵਰਗੀ ਸੋਜ ਆ ਗਈ। 7 ਨਵੰਬਰ ਨੂੰ ਉਹ ਮੁੜ ਹਸਪਤਾਲ ਪੁੱਜੇ। ਉਸ ਨੇ ਇਸ ਦੀ ਜਾਣਕਾਰੀ ਡਾਕਟਰ ਨੂੰ ਦਿੱਤੀ। ਇਸ 'ਤੇ ਡਾਕਟਰ ਨੇ ਦੱਸਿਆ ਕਿ ਤੁਸੀਂ ਗਲਤ ਦਵਾਈ ਦਾ ਸੇਵਨ ਕਰ ਰਹੇ ਹੋ। ਇਸ ਕਾਰਨ ਪੈਰ 'ਚ ਸੋਜ ਆ ਗਈ। ਉਸ ਨੇ ਇਨਸਾਫ ਲੈਣ ਲਈ ਖਪਤਕਾਰ ਫੋਰਮ ਦਾ ਦਰਵਾਜ਼ਾ ਖੜਕਾਇਆ।
ਇਹ ਕਿਹਾ ਫੋਰਮ ਨੇ
ਫੋਰਮ ਦੇ ਪ੍ਰਧਾਨ ਮੈਤਰੀਯ ਮਾਥੁਰ ਨੇ ਇਸ ਨੂੰ ਸੇਵਾ 'ਚ ਲਾਪ੍ਰਵਾਹੀ ਮੰਨਦੇ ਹੋਏ ਮੈਡੀਕਲ ਸਟੋਰ ਸੰਚਾਲਕ ਨੂੰ ਹੁਕਮ ਦਿੱਤਾ ਕਿ ਉਹ ਸਾਢੇ 4 ਲੱਖ ਰੁਪਏ ਨੁਕਸਾਨ ਪੂਰਤੀ ਅਤੇ 10,000 ਰੁਪਏ ਅਦਾਲਤੀ ਖ਼ਰਚਾ ਪੀੜਤ ਨੂੰ ਦੇਵੇ।
Geneva Motor Show 2018: LVCHI ਨੇ ਪੇਸ਼ ਕੀਤੀ ਵੇਨੇਰੇ ਇਲੈਕਟ੍ਰਾਨਿਕ ਲਿਮੋਜ਼ੀਨ
NEXT STORY