ਬਿਜ਼ਨੈੱਸ ਡੈਸਕ : ਪੈਸੇ ਦਾ ਇਸਤੇਮਾਲ ਸਹੀ ਤਰੀਕੇ ਨਾਲ ਕਰਨਾ ਬਹੁਤ ਮੁਸ਼ਕਲ ਦਾ ਕੰਮ ਹੋ ਸਕਦਾ ਹੈ। ਮੌਜੂਦਾ ਸਮੇਂ 'ਚ ਜਿੰਨੇ ਸੌਖੇ ਤਰੀਕੇ ਨਾਲ ਫਾਈਨੇਂਸ਼ੀਅਲ ਪ੍ਰੋਡੈਕਟ ਨੂੰ ਐਕਸੈਸ ਕੀਤਾ ਜਾ ਸਕਦਾ ਹੈ, ਉਸ ਨਾਲ ਚਗਿਆਈ ਅਤੇ ਬੁਰਾਈ ਦੋਵੇਂ ਜੂੜੀਆਂ ਹਨ। ਜਿੱਥੇ ਇੱਕ ਪਾਸੇ ਜਿਨ੍ਹਾਂ ਨੂੰ ਫੰਡਾਂ ਦੀ ਲੋੜ ਹੁੰਦੀ ਹੈ, ਉਹ ਆਸਾਨੀ ਨਾਲ ਉਨ੍ਹਾਂ ਤੱਕ ਪਹੁੰਚ ਕਰ ਸਕਦੇ ਹਨ। ਦੂਜੇ ਪਾਸੇ, ਇਹ ਫਜ਼ੂਲ ਖਰਚੀ ਵੱਲ ਅਗਵਾਈ ਕਰ ਸਕਦਾ ਹੈ। ਨਤੀਜੇ ਵਜੋਂ ਇਸ ਨਾਲ ਕਰਜ਼ੇ ਵਿੱਚ ਵਾਧਾ ਹੋ ਸਕਦਾ ਹੈ। ਤਿਉਹਾਰਾਂ ਦੌਰਾਨ ਇਹ ਆਦਤਾਂ ਹੋਰ ਵੀ ਖ਼ਰਾਬ ਹੋ ਸਕਦੀਆਂ ਹਨ। ਜੇਕਰ ਤੁਸੀਂ ਆਪਣੇ ਖ਼ਰਚ 'ਤੇ ਧਿਆਨ ਨਹੀਂ ਦਿੰਦੇ ਤਾਂ ਇਸ ਨਾਲ ਤੁਹਾਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜ਼ਿੰਦਗੀ 'ਚ ਕਈ ਤਰੀਕੇ ਅਜਿਹੇ ਹਨ, ਜਿਸ ਨਾਲ ਤੁਸੀਂ ਪੈਸੇ ਦਾ ਸਹੀ ਇਸਤੇਮਾਲ ਕਰਨਾ ਸਿੱਖ ਸਕਦੇ ਹੋ, ਜਿਵੇਂ...
ਇਹ ਵੀ ਪੜ੍ਹੋ - 22 ਦਿਨਾਂ 'ਚ ਹੋਣਗੇ 38 ਲੱਖ ਵਿਆਹ, 4.47 ਲੱਖ ਕਰੋੜ ਦੇ ਕਾਰੋਬਾਰ ਦੀ ਉਮੀਦ, ਭਲਕੇ ਸ਼ੁਰੂ ਹੋਵੇਗਾ ਮਹੂਰਤ
ਜ਼ਰੂਰਤ ਤੋਂ ਜ਼ਿਆਦਾ ਕਰਜ਼
ਲਾਪਰਵਾਹੀ ਨਾਲ ਲਏ ਕਰਜ਼ੇ ਨਾਲ ਕਰਜ਼ਾ ਕਈ ਗੁਣਾਂ ਵੱਧ ਸਕਦਾ ਹੈ। ਇਸ ਨਾਲ ਲੇਟ ਭੁਗਤਾਨ ਜੁਰਮਾਨੇ ਅਤੇ ਉੱਚ ਵਿਆਜ ਦਰਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨਾਲ ਲੋਕ ਕਰਜ਼ੇ ਦੇ ਖ਼ਤਰਨਾਕ ਜਾਲ ਵਿੱਚ ਫਸ ਜਾਂਦੇ ਹਨ। ਇਸ ਨਾਲ ਲੋਕ ਆਰਥਿਕ ਤੌਰ 'ਤੇ ਅਸਥਿਰ ਹੋ ਜਾਂਦੇ ਹਨ, ਜਿਸ ਨਾਲ ਧਨ ਦੀ ਘਾਟ ਹੋ ਜਾਂਦੀ ਹੈ। ਇਸ ਸਥਿਤੀ ਤੋਂ ਬਚਣ ਲਈ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਤੁਸੀਂ ਕ੍ਰੈਡਿਟ ਦੀ ਵਰਤੋਂ ਨੁਕਸਾਨਦੇਹ ਤਰੀਕੇ ਨਾਲ ਨਹੀਂ ਸਗੋਂ ਲਾਭਕਾਰੀ ਤਰੀਕੇ ਨਾਲ ਕਰਨਾ ਸਿੱਖੋ। ਆਪਣੇ ਮਹੀਨਾਵਾਰ ਖ਼ਰਚਿਆਂ ਦਾ ਇਕ ਬਜਟ ਤਿਆਰ ਕਰੋ, ਜਿਸ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ। ਕ੍ਰੈਡਿਟ ਕਾਰਡ ਬਿੱਲ ਮਾੜੇ ਕ੍ਰੈਡਿਟ ਦੀ ਇੱਕ ਉਦਾਹਰਣ ਹੈ ਜੋ ਤੁਹਾਨੂੰ ਕਰਜ਼ੇ ਵਿੱਚ ਫਸ ਜਾਂਦਾ ਹੈ।
ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਹੋਇਆ ਵਾਧਾ, ਜਾਣੋ ਅੱਜ ਦੇ ਤਾਜ਼ਾ ਭਾਅ
ਐਮਰਜੈਂਸੀ ਫੰਡ ਨਾ ਹੋਣਾ
ਐਮਰਜੈਂਸੀ ਇੱਕ ਅਚਾਨਕ ਅਤੇ ਅਕਸਰ ਨਾਜ਼ੁਕ ਘਟਨਾ ਹੁੰਦੀ ਹੈ, ਜਿਸ ਲਈ ਪੈਸੇ ਦੀ ਲੋੜ ਹੁੰਦੀ ਹੈ। ਹਾਲਾਂਕਿ ਐਮਰਜੈਂਸੀ ਦਾ ਸਾਹਮਣਾ ਕਰਨ ਲਈ ਤੁਸੀਂ ਆਪਣੀ ਬੱਚਤ ਦੀ ਵਰਤੋਂ ਕਰ ਸਕਦੇ ਹੋ ਪਰ ਅਜਿਹਾ ਕਰਨ ਨਾਲ ਤੁਹਾਡੀ ਬੱਚਤ ਘੱਟ ਜਾਵੇਗੀ। ਇਸ ਨਾਲ ਤੁਸੀਂ ਭਵਿੱਖ 'ਚ ਆਉਣ ਵਾਲੀਆਂ ਐਮਰਜੈਂਸੀਆਂ ਲਈ ਤਿਆਰ ਨਹੀਂ ਹੋਵੋਗੇ। ਇਸ ਦੀ ਥਾਂ ਲੋਕ ਇੱਕ ਐਮਰਜੈਂਸੀ ਫੰਡ ਤਿਆਰ ਕਰਨ, ਜਿਸ ਨਾਲ ਅਚਾਨਕ ਪੈਦਾ ਹੋਣ ਵਾਲੀਆਂ ਅਜਿਹੀਆਂ ਸਥਿਤੀਆਂ ਵਿੱਚ ਤੁਹਾਨੂੰ ਮਦਦ ਮਿਲੇਗੀ। ਇਸ ਨਾਲ ਤੁਹਾਨੂੰ ਵਿੱਤੀ ਤਣਾਅ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਐਮਰਜੈਂਸੀ ਫੰਡ ਨਾ ਹੋਣ 'ਤੇ ਤੁਹਾਨੂੰ ਕ੍ਰੈਡਿਟ ਕਾਰਡ, ਲੋਨ ਜਾਂ ਹੋਰ ਉੱਚ-ਵਿਆਜ ਵਾਲੇ ਕ੍ਰੈਡਿਟ ਯੰਤਰਾਂ ਦੀ ਵਰਤੋਂ ਅਚਾਨਕ ਹੋਣ ਵਾਲੇ ਖ਼ਰਚ ਨੂੰ ਕਵਰਪ ਕਰਨ ਲਈ ਕਰਨੀ ਪੈ ਸਕਦੀ ਹੈ। ਇਸ ਨਾਲ ਤੁਹਾਡੇ 'ਤੇ ਕਰਜ਼ੇ ਦਾ ਬੋਝ ਜ਼ਿਆਦਾ ਪੈ ਜਾਵੇਗਾ ਅਤੇ ਤੁਸੀਂ ਵਿੱਤੀ ਨੁਕਸਾਨ ਦਾ ਸ਼ਿਕਾਰ ਹੋ ਸਕਦੇ ਹੋ।
ਇਹ ਵੀ ਪੜ੍ਹੋ - Zomato-Swiggy ਨੂੰ ਮਿਲਿਆ 500 ਕਰੋੜ ਦਾ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ
ਕੋਈ ਬੀਮਾ ਨਹੀਂ
ਬੀਮਾ ਤੁਹਾਨੂੰ ਅਤੇ ਤੁਹਾਡੀ ਜਾਇਦਾਦ ਨੂੰ ਵਿੱਤੀ ਨੁਕਸਾਨ ਤੋਂ ਬਚਾਉਣ ਜਾ ਇੱਕ ਸੁਰੱਖਿਆ ਜਾਲ ਹੈ। ਬੀਮਾ ਨਾ ਹੋਣ ਕਰਕੇ ਤੁਸੀਂ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਵਿੱਤੀ ਸੰਕਟ 'ਚ ਪੈ ਸਕਦੇ ਹੋ, ਜੋ ਅਚਾਨਕ ਘਟਨਾਵਾਂ ਜਿਵੇਂ ਡਾਕਟਰੀ ਐਮਰਜੈਂਸੀ, ਦੁਰਘਟਨਾ ਜਾਂ ਮੌਤ ਦੇ ਕਾਰਨ ਪੈਦਾ ਹੁੰਦੀਆਂ ਹਨ। ਇਸ ਤੋਂ ਬਚਣ ਲਈ ਤੁਸੀਂ ਆਪਣੇ ਪਰਿਵਾਰ ਦੀ ਮੈਡੀਕਲ ਹਿਸਟਰੀ ਅਤੇ ਜ਼ਰੂਰਤਾਂ 'ਤੇ ਵਿਚਾਰ ਕਰੋ। ਨਾਲ ਹੀ ਸਿਹਤ ਬੀਮਾ ਕਰਵਾਓ।
ਆਪਣੇ ਕ੍ਰੈਡਿਟ ਕਾਰਡ ਦੀ ਗੈਰ-ਜ਼ਿੰਮੇਵਾਰੀ ਨਾਲ ਵਰਤੋਂ ਕਰਨਾ
ਆਪਣੇ ਬਿੱਲਾਂ ਦਾ ਸਮੇਂ 'ਤੇ ਭੁਗਤਾਨ ਨਾ ਕਰਨਾ, ਬਕਾਇਆ ਬਿੱਲਾਂ ਦਾ ਸਿਰਫ ਘੱਟੋ-ਘੱਟ ਭੁਗਤਾਨ ਕਰਨਾ ਜਾਂ ਆਪਣੇ ਕ੍ਰੈਡਿਟ ਕਾਰਡ ਦੀ ਪੂਰੀ ਸੀਮਾ ਦੀ ਵਰਤੋਂ ਕਰਨਾ, ਆਦਿ ਕੁਝ ਅਜਿਹੇ ਉਦਾਹਰਨ ਹਨ, ਜੋ ਗੈਰ-ਜ਼ਿੰਮੇਵਾਰਾਨਾ ਕ੍ਰੈਡਿਟ ਵਰਤੋਂ ਵੱਲ ਇਸ਼ਾਰਾ ਕਰਦੇ ਹਨ। ਇਹ ਆਦਤਾਂ ਨਾ ਸਿਰਫ਼ ਤੁਹਾਡੇ ਕ੍ਰੈਡਿਟ ਸਕੋਰ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ ਬਲਕਿ ਤੁਹਾਨੂੰ ਕਰਜ਼ੇ ਵਿੱਚ ਵੀ ਫਸਾ ਸਕਦੀਆਂ ਹਨ। ਇਸ ਲਈ ਇਨ੍ਹਾਂ 'ਤੇ ਖ਼ਾਸ ਧਿਆਨ ਦਿਓ।
ਇਹ ਵੀ ਪੜ੍ਹੋ - ਸ਼ਮੀ ਦੀ ਸ਼ਾਨਦਾਰ ਗੇਂਦਬਾਜ਼ੀ ਨੇ ਜਿੱਤਿਆ ਦਿਲ, ਕੰਪਨੀਆਂ ਵਿਚਾਲੇ ਲੱਗੀ ਦੌੜ, ਜਾਣੋ ਇਕ ਡੀਲ ਦੀ ਫ਼ੀਸ
ਰਿਟਾਇਰਮੈਂਟ ਦੀ ਯੋਜਨਾ ਨਾ ਕਰਨੀ
ਜੀਵਨ ਵਿੱਚ ਰਿਟਾਇਰਮੈਂਟ ਇੱਕ ਸੱਚਾਈ ਹੈ, ਜਿਸਨੂੰ ਥੋੜੀ ਜਿਹੀ ਫਾਈਨੇਂਸ਼ੀਅਲ ਪਲੈਨਿੰਗ ਦੇ ਨਾਲ ਖੁਸ਼ੀਆਂ ਭਰਿਆ ਸਮਾਂ ਬਤੀਤ ਕੀਤਾ ਜਾ ਸਕਦਾ ਹੈ। ਰਿਟਾਇਰਮੈਂਟ ਲਈ ਯੋਜਨਾ ਬਣਾਉਣਾ ਇੱਕ ਲੰਬੇ ਸਮੇਂ ਦਾ ਟੀਚਾ ਹੈ ਅਤੇ ਜਿੰਨੀ ਜਲਦੀ ਤੁਸੀਂ ਸ਼ੁਰੂ ਕਰੋਗੇ, ਉੱਨਾ ਹੀ ਬਿਹਤਰ ਹੈ। ਆਪਣੀਆਂ ਵਿੱਤੀ ਯੋਜਨਾਵਾਂ ਅਜਿਹੇ ਤਰੀਕੇ ਨਾਲ ਤਿਆਰ ਕਰੋ, ਜਿਸ ਨਾਲ ਤੁਹਾਡੀ ਰਿਟਾਇਰਮੈਂਟ ਯੋਜਨਾ ਦੇ ਟੀਚਿਆਂ ਜਿਵੇਂ ਬੱਚਤ ਦਾ ਧਿਆਨ ਰੱਖਿਆ ਜਾ ਸਕੇ। ਜੇਕਰ ਤੁਸੀਂ ਨਿਵੇਸ਼ ਕੀਤਾ ਹੈ ਤਾਂ ਸਮੇਂ-ਸਮੇਂ 'ਤੇ ਉਹਨਾਂ ਦੀ ਸਮੀਖਿਆ ਕਰੋ ਤਾਂਕਿ ਉਹ ਤੁਹਾਡੇ ਟੀਚਿਆਂ ਨਾਲ ਮੇਲ ਖਾਂਦੀਆਂ ਹੋਣ।
ਇਹ ਵੀ ਪੜ੍ਹੋ - ਗੌਤਮ ਸਿੰਘਾਨੀਆ ਦੀ ਪਤਨੀ ਨੇ ਤਲਾਕ ਲਈ ਰੱਖੀਆਂ ਇਹ ਸ਼ਰਤਾਂ, 11000 ਕਰੋੜ ਦੀ ਜਾਇਦਾਦ 'ਚੋਂ ਮੰਗਿਆ ਵੱਡਾ ਹਿੱਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Zomato-Swiggy ਨੂੰ ਮਿਲਿਆ 500 ਕਰੋੜ ਦਾ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ
NEXT STORY