ਨਵੀਂ ਦਿੱਲੀ — ਨਿਯਮਤ ਯਾਤਰੀ ਉਡਾਣਾਂ ਦੀ ਤਰ੍ਹਾਂ ਚਾਰਟਰਡ ਫਲਾਈਟ ਦੇ ਯਾਤਰੀਆਂ ਲਈ ਵੀ ਅਰੋਗਿਆ ਸੇਤੂ ਐਪ ਦੀ ਵਰਤੋਂ ਜਾਂ ਸਵੈ-ਘੋਸ਼ਣਾ ਲਾਜ਼ਮੀ ਕਰ ਦਿੱਤੀ ਗਈ ਹੈ। ਨਾਗਰਿਕ ਹਵਾਬਾਜ਼ੀ ਮੰਤਰਾਲੇ ਨੇ ਚਾਰਟਰਡ ਉਡਾਣ ਦੇ ਯਾਤਰੀਆਂ ਲਈ ਦਿਸ਼ਾ-ਨਿਰਦੇਸ਼ ਤੈਅ ਕੀਤੇ ਹਨ। ਇਸ ਵਿਚ ਕਿਹਾ ਗਿਆ ਹੈ ਕਿ ਜੇਕਰ ਕਾਮਪੇਟਿਬਲ ਫੋਨ ਹੈ ਤਾਂ ਯਾਤਰੀਆਂ ਲਈ ਅਰੋਗਿਆ ਸੇਤੂ ਐਪ ਦੀ ਵਰਤੋਂ ਕਰਨਾ ਜ਼ਰੂਰੀ ਹੋਵੇਗਾ। ਯਾਤਰੀਆਂ ਨੂੰ ਹਵਾਈ ਅੱਡੇ 'ਤੇ ਬੋਰਡਿੰਗ ਲਈ ਉਦੋਂ ਹੀ ਆਗਿਆ ਦਿੱਤੀ ਜਾਏਗੀ ਜਦੋਂ ਐਪ ਵਿਚ ਹਰਾ ਸਿਗਨਲ ਆਵੇਗਾ। ਚੌਦਾਂ ਸਾਲ ਤੋਂ ਘੱਟ ਉਮਰ ਦੇ ਯਾਤਰੀਆਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਜੀਓ 'ਚ ਅਨੰਤ ਅੰਬਾਨੀ ਨੂੰ ਮਿਲੀ ਵੱਡੀ ਜਿੰਮੇਵਾਰੀ, 25 ਸਾਲ ਦੀ ਉਮਰ 'ਚ ਬਣੇ ਐਡੀਸ਼ਨਲ ਡਾਇਰੈਕਟਰ
- ਜੇਕਰ ਫੋਨ ਐਪ ਲਈ ਅਨੁਕੂਲ(ਕਾਮਪੇਟਿਬਲ) ਨਹੀਂ ਹੈ ਤਾਂ ਯਾਤਰੀਆਂ ਨੂੰ ਸਵੈ-ਘੋਸ਼ਣਾ ਕਰਨੀ ਹੋਵੇਗੀ ਕਿ ਉਹ ਕੰਟੇਨਮੈਂਟ ਜ਼ੋਨ ਵਿਚ ਨਹੀਂ ਰਹਿ ਰਹੇ ਹਨ ਅਤੇ ਕੋਵਿਡ -19 ਦੇ ਮਰੀਜ਼ ਨਹੀਂ ਮਿਲੇ ਹਨ।
- ਇਸ ਦੇ ਨਾਲ ਹੀ ਉਨ੍ਹਾਂ ਨੂੰ ਇਹ ਵੀ ਦੱਸਣਾ ਹੋਵੇਗਾ ਕਿ ਉਹ ਕੋਵਿਡ-19 ਦੇ ਲੱਛਣਾਂ ਤੋਂ ਮੁਕਤ ਹਨ। ਹਵਾਈ ਅੱਡੇ 'ਤੇ ਇਨ੍ਹਾਂ ਯਾਤਰੀਆਂ ਦੀ ਸਕ੍ਰੀਨਿੰਗ ਅਤੇ ਸੁਰੱਖਿਆ ਜਾਂਚ ਵੀ ਬਾਕੀ ਹੋਰ ਯਾਤਰੀਆਂ ਦੀ ਤਰ੍ਹਾਂ ਹੀ ਹੋਵੇਗੀ।
- ਹਾਲਾਂਕਿ ਨਿਯਮਤ ਉਡਾਣਾਂ ਦੇ ਯਾਤਰੀਆਂ ਲਈ ਹਵਾਈ ਅੱਡੇ 'ਤੇ ਘੱਟੋ-ਘੱਟ ਦੋ ਘੰਟੇ ਪਹਿਲਾਂ ਪਹੁੰਚਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਉਥੇ ਚਾਰਟਰਡ ਉਡਾਣ ਦੇ ਯਾਤਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਘੱਟ-ਘੱਟ 45 ਮਿੰਟ ਪਹਿਲਾਂ ਆਉਣ।
- ਆਪਰੇਟਰਾਂ ਨੂੰ ਕਿਹਾ ਗਿਆ ਹੈ ਕਿ ਉਹ ਯਾਤਰੀ ਦਾ ਫੋਨ ਨੰਬਰ ਅਤੇ ਪੂਰਾ ਪਤਾ ਲੈ ਕੇ ਸਬੰਧਤ ਸੂਬਾ ਸਰਕਾਰਾਂ ਨਾਲ ਸਾਂਝਾ ਕਰਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਵੀ ਇਸ ਦਾ ਰਿਕਾਰਡ ਰੱਖਣਾ ਚਾਹੀਦਾ ਹੈ ਤਾਂ ਜੋ ਕਿਸੇ ਯਾਤਰੀ ਦੇ ਬਾਅਦ ਵਿਚ ਕੋਵਿਡ-19 ਨਾਲ ਸੰਕਰਮਿਤ ਹੋਣ 'ਤੇ ਉਸ ਦੇ ਸੰਪਰਕ ਵਿਚ ਆਏ ਹੋਰ ਯਾਤਰੀਆਂ ਦੀ ਪਛਾਣ ਅਸਾਨੀ ਨਾਲ ਹੋ ਸਕੇ।
- ਕਰੂ ਮੈਂਬਰਾਂ ਲਈ ਪੀ.ਪੀ.ਈ. ਕਿੱਟ ਵਿਚ ਹੋਣਾ ਲਾਜ਼ਮੀ ਕੀਤਾ ਗਿਆ ਹੈ। ਹਵਾਈ ਜਹਾਜ਼ ਵਿਚ ਯਾਤਰੀਆਂ ਨੂੰ ਭੋਜਨ ਨਹੀਂ ਦਿੱਤਾ ਜਾਵੇਗਾ। ਓਪਰੇਟਰਾਂ ਨੂੰ ਨਿਯਮਤ ਤੌਰ 'ਤੇ ਜਹਾਜ਼ ਦੀ ਰੋਗਾਣੂ ਮੁਕਤ ਕਰਨਾ ਹੋਵੇਗਾ।
ਇਹ ਵੀ ਪੜ੍ਹੋ: 6 ਜੂਨ ਤੱਕ ਵਿਚਕਾਰਲੀ ਸੀਟ 'ਤੇ ਵੀ ਯਾਤਰੀਆਂ ਨੂੰ ਬਿਠਾ ਸਕੇਗੀ AIR INDIA : ਸੁਪਰੀਮ ਕੋਰਟ
ਜਨਾਨੀਆਂ ਲਈ ਬਾਜ਼ਾਰ 'ਚ ਆਇਆ ਨਵਾਂ ਸਕੂਟਰ, ਪੂਰਾ ਚਾਰਜ ਹੋਣ 'ਤੇ ਚੱਲੇਗਾ 65 ਕਿ.ਮੀ.
NEXT STORY