ਨਵੀਂ ਦਿੱਲੀ (ਭਾਸ਼ਾ) – ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਣਵ ਨੇ ਬੁੱਧਵਾਰ ਨੂੰ ਦੱਸਿਆ ਕਿ ਸਰਕਾਰ ਨੇ 9,858 ਕਰੋੜ ਰੁਪਏ ਦੀ ਲਾਗਤ ਨਾਲ ਪੁਣੇ ਮੈਟਰੋ ਰੇਲ ਨੈੱਟਵਰਕ ਦੇ ਵਿਸਤਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ’ਚ ਹੋਈ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਵਿਚ ਪੁਣੇ ਮੈਟਰੋ ਰੇਲ ਪ੍ਰਾਜੈਕਟ ਦੇ ਦੂਜੇ ਪੜਾਅ ਤਹਿਤ ਲਾਈਨ-4 (ਖਰਾੜੀ-ਹਡਪਸਰ-ਸਵਾਰਗੇਟ-ਖੜਕਵਾਸਲਾ) ਤੇ ਲਾਈਨ 4 ਏ (ਨਲ ਸਟਾਪ-ਵਾਰਜੇ-ਮਾਣਿਕ ਬਾਗ) ਨੂੰ ਮਨਜ਼ੂਰੀ ਦਿੱਤੀ ਗਈ।
ਪੜ੍ਹੋ ਇਹ ਵੀ : ਬਰਗਰ, ਪੀਜ਼ਾ, ਸੈਂਡਵਿਚ ਤੇ ਪਾਣੀਪੁਰੀ, ਇਨ੍ਹਾਂ ਮੰਦਰਾਂ 'ਚ ਚੜ੍ਹਦਾ ਅਨੋਖਾ ਪ੍ਰਸਾਦ, ਜਾਣ ਤੁਸੀਂ ਵੀ ਹੋਵੇਗੇ ਹੈਰਾਨ
ਸਰਕਾਰ ਨੇ ਗੁਜਰਾਤ ’ਚ ਦੁਆਰਕਾ-ਕਾਨਾਲੁਸ ਰੇਲਵੇ ਲਾਈਨ ਦੇ ਦੋਹਰੀਕਰਨ ਅਤੇ ਮੁੰਬਈ ਮਹਾਨਗਰ ਖੇਤਰ ’ਚ ਬਦਲਾਪੁਰ ਤੇ ਕਰਜਤ ਦਰਮਿਆਨ ਤੀਜੀ ਤੇ ਚੌਥੀ ਲਾਈਨ ਦੇ ਨਿਰਮਾਣ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਪ੍ਰਾਜੈਕਟਾਂ ਦੀ ਲਾਗਤ 2,781 ਕਰੋੜ ਰੁਪਏ ਹੈ। ਦੇਵਭੂਮੀ ਦੁਆਰਕਾ (ਓਖਾ)-ਕਾਨਾਲੂਸ ਰੇਲਵੇ ਲਾਈਨ ਤੋਂ ਦੁਆਰਕਾਧੀਸ਼ ਮੰਦਰ ਤਕ ਕਨੈਕਟੀਵਿਟੀ ਬਿਹਤਰ ਹੋਵੇਗੀ ਅਤੇ ਕੋਲੇ, ਨਮਕ, ਸੀਮੈਂਟ ਆਦਿ ਦੀ ਢੋਆ-ਢੁਆਈ ’ਚ ਵੀ ਸਹੂਲਤ ਮਿਲੇਗੀ।ਕੇਂਦਰ ਸਰਕਾਰ ਨੇ ਦੁਰਲੱਭ ਖਣਿਜ ਸਥਾਈ ਚੁੰਬਕਾਂ ਦੇ ਘਰੇਲੂ ਨਿਰਮਾਣ ਨੂੰ ਵਧਾਉਣ ਲਈ 7,280 ਕਰੋੜ ਰੁਪਏ ਦੀ ਯੋਜਨਾ ਨੂੰ ਵੀ ਮਨਜ਼ੂਰੀ ਦਿੱਤੀ ਹੈ।
ਪੜ੍ਹੋ ਇਹ ਵੀ : WhatsApp ਯੂਜ਼ਰ ਲਈ ਵੱਡੀ ਖ਼ਬਰ : ਇਸ ਗਲਤ ਕੰਮ ਨਾਲ ਬੈਨ ਹੋ ਸਕਦਾ ਹੈ ਤੁਹਾਡਾ ਖਾਤਾ
ਇਸ ਕਦਮ ਨਾਲ ਦੇਸ਼ ਦੀ ਚੀਨ ’ਤੇ ਨਿਰਭਰਤਾ ਨੂੰ ਘੱਟ ਕਰਨ ’ਚ ਮਦਦ ਮਿਲੇਗੀ। ਇਹ ਖਣਿਜ ਇਲੈਕਟ੍ਰਿਕ ਵਾਹਨ, ਨਵਿਆਉਣਯੋਗ ਊਰਜਾ, ਇਲੈਕਟ੍ਰਾਨਿਕਸ, ਹਵਾਬਾਜ਼ੀ ਤੇ ਰੱਖਿਆ ਵਰਗੇ ਕਈ ਖੇਤਰਾਂ ਲਈ ਕਾਫੀ ਅਹਿਮ ਹੈ। ਅਸ਼ਵਨੀ ਵੈਸ਼ਣਵ ਨੇ ਪੱਤਰਕਾਰਾਂ ਨੂੰ ਕਿਹਾ,‘‘ਇਹ ਯੋਜਨਾ ਦੁਰਲੱਭ ਖਣਿਜ ਸਥਾਈ ਚੁੰਬਕ ਦੇ ਨਿਰਮਾਣ ਨੂੰ ਉਤਸ਼ਾਹਿਤ ਕਰੇਗੀ। ਇਸ ਦਾ ਮਨੋਰਥ 6,000 ਟਨ ਸਾਲਾਨਾ ਸਮਰੱਥਾ ਦੀ ਸਿਰਜਣਾ ਕਰਨਾ ਹੈ।’’
ਪੜ੍ਹੋ ਇਹ ਵੀ : Work From Home ਨੂੰ ਲੈ ਕੇ ਹੋ ਗਏ ਨਵੇਂ ਹੁਕਮ ਜਾਰੀ, ਜਾਣੋ ਕਿੰਨਾ ਨੂੰ ਨਹੀਂ ਮਿਲੇਗਾ ਲਾਭ
2 ਕਰੋੜ ਤੋਂ ਵੱਧ ਆਧਾਰ ਕਾਰਡ ਹੋਏ ਬੰਦ! UIDAI ਨੇ ਡੇਟਾਬੇਸ ਤੋਂ ਇਨ੍ਹਾਂ ਲੋਕਾਂ ਦੇ ਹਮੇਸ਼ਾ ਲਈ ਹਟਾਏ ਨਾਮ
NEXT STORY