ਨੈਸ਼ਨਲ ਡੈਸਕ : ਹਰਿਆਣਾ 'ਚ ਬਾਸਕਟਬਾਲ ਖਿਡਾਰੀ ਦੀ ਦਰਦਨਾਕ ਮੌਤ ਨੇ ਪੂਰੇ ਸੂਬੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹਾਦਸੇ ਨੇ ਖੇਡਾਂ ਦੇ ਬੁਨਿਆਦੀ ਢਾਂਚੇ ਦੀ ਖਸਤਾਹਾਲ ਸਥਿਤੀ ਤੇ ਪ੍ਰਸ਼ਾਸਨਿਕ ਲਾਪਰਵਾਹੀ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਸਬੰਧੀ ਅੱਜ ਇਸ ਦੁਖਦਾਈ ਘਟਨਾ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰੋਹਤਕ ਦੇ ਲੱਖਨ ਮਾਜਰਾ ਵਿੱਚ 16 ਸਾਲਾ ਕੌਮੀ ਬਾਸਕਟਬਾਲ ਖਿਡਾਰੀ ਮਰਹੂਮ ਹਾਰਦਿਕ ਰਾਠੀ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਹਰਿਆਣਾ ਸਰਕਾਰ ਪੀੜਤ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਤੇ ਮੁਆਵਜ਼ਾ ਦੇਵੇ ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਰੋਹਤਕ ਦੇ ਲਖਨ ਮਾਜਰਾ ਪਿੰਡ ਵਿੱਚ ਖੇਡ ਦੇ ਮੈਦਾਨ ਵਿੱਚ ਪ੍ਰੈਕਟਿਸ ਕਰਦੇ ਸਮੇਂ 16 ਸਾਲਾ ਨੌਜਵਾਨ ਖਿਡਾਰੀ ਹਾਰਦਿਕ ਦੀ ਮੰਗਲਵਾਰ ਨੂੰ ਮੌਤ ਹੋ ਗਈ। ਉਸਦੀ ਬੇਵਕਤੀ ਮੌਤ ਕਾਰਨ ਹਰਿਆਣਾ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਓਲੰਪਿਕ ਐਸੋਸੀਏਸ਼ਨ ਨੇ ਫੈਸਲਾ ਕੀਤਾ ਹੈ ਕਿ ਅਗਲੇ ਤਿੰਨ ਦਿਨਾਂ ਤੱਕ ਹਰਿਆਣਾ ਵਿੱਚ ਕੋਈ ਵੀ ਖੇਡ ਸਮਾਗਮ ਨਹੀਂ ਕਰਵਾਇਆ ਜਾਵੇਗਾ। ਲਖਨ ਮਾਜਰਾ ਪਿੰਡ ਦਾ ਇੱਕ ਨੌਜਵਾਨ ਬਾਸਕਟਬਾਲ ਦੇ ਖੰਭੇ ਨਾਲ ਲਟਕਦੇ ਹੋਏ ਕਸਰਤ ਕਰ ਰਿਹਾ ਸੀ। ਕਸਰਤ ਦੌਰਾਨ, ਖੰਭਾ ਟੁੱਟ ਗਿਆ ਤੇ ਨੌਜਵਾਨ ਦੀ ਛਾਤੀ 'ਤੇ ਡਿੱਗ ਪਿਆ। ਮੈਦਾਨ ਵਿੱਚ ਅਭਿਆਸ ਕਰ ਰਹੇ ਹੋਰ ਖਿਡਾਰੀਆਂ ਨੇ ਇਹ ਦੇਖਿਆ ਅਤੇ ਤੁਰੰਤ ਉਸਨੂੰ ਚੁੱਕਣ ਲਈ ਭੱਜੇ। ਹਾਲਾਂਕਿ, ਖੰਭਾ ਦੇ ਭਾਰੀ ਭਾਰ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਸੀ।
CM ਸੈਣੀ ਨੇ ਨੌਜਵਾਨ ਖਿਡਾਰੀ ਦੀ ਮੌਤ ਮਗਰੋਂ ਖੇਡ ਕੰਪਲੈਕਸਾਂ ਦਾ ਨਿਰੀਖਣ ਕਰਨ ਦੇ ਦਿੱਤੇ ਹੁਕਮ
NEXT STORY