ਨਵੀਂ ਦਿੱਲੀ — ਨਵਾਂ ਵਾਹਨ ਖਰੀਦਣ ਵਾਲਿਆਂ ਨੂੰ ਲਾਗਤ ਅਤੇ ਬੀਮਾ ਪ੍ਰੀਮੀਅਮ ਦਾ ਭੁਗਤਾਨ ਵੱਖ-ਵੱਖ ਚੈੱਕ ਦੇ ਜ਼ਰੀਏ ਕਰਨਾ ਪੈ ਸਕਦਾ ਹੈ। ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (ਇਰਡਾਈ) ਜੇਕਰ ਮੋਟਰ ਬੀਮਾ ਸੇਵਾ ਪ੍ਰਦਾਤਾ (ਐਮਆਈਐਸਪੀ) ਦੇ ਦਿਸ਼ਾ ਨਿਰਦੇਸ਼ਾਂ ਦੀ ਸਮੀਖਿਆ ਕਰਨ ਲਈ ਕਮੇਟੀ ਦੀ ਸਿਫਾਰਸ਼ ਨੂੰ ਸਵੀਕਾਰ ਕਰਦੀ ਹੈ ਤਾਂ ਇਹ ਵਿਵਸਥਾ ਲਾਗੂ ਹੋ ਸਕਦੀ ਹੈ।
ਆਈਆਰਡੀਏ ਨੇ ਪ੍ਰਕਿਰਿਆ ਨੂੰ ਤਰਕਸੰਗਤ ਕਰਨ ਦੇ ਇਰਾਦੇ ਨਾਲ ਐਮਆਈਐਸਪੀ ਦਿਸ਼ਾ ਨਿਰਦੇਸ਼ 2017 ਵਿਚ ਜਾਰੀ ਕੀਤੇ ਸਨ। ਇਸ ਦੇ ਨਾਲ ਹੀ ਇਸਦਾ ਉਦੇਸ਼ ਵਾਹਨ ਡੀਲਰਾਂ ਦੁਆਰਾ ਵੇਚੇ ਜਾਣ ਵਾਲੇ ਵਾਹਨ ਬੀਮੇ ਨੂੰ ਬੀਮਾ ਐਕਟ -1938 ਦੀਆਂ ਧਾਰਾਵਾਂ ਅਧੀਨ ਲਿਆਉਣਾ ਸੀ। ਐਮਆਈਐਸਪੀ ਤੋਂ ਅਰਥ ਹੈ ਇੱਕ ਬੀਮਾ ਕੰਪਨੀ ਜਾਂ ਕਿਸੇ ਬੀਮਾ ਵਿਚੋਲਗੀ ਇਕਾਈ ਵਲੋਂ ਨਿਯੁਕਤ ਵਾਹਨ ਡੀਲਰ ਤੋਂ ਹੈ, ਜੋ ਆਪਣੇ ਵਲੋਂ ਵੇਚੇ ਜਾਣ ਵਾਲੇ ਵਾਹਨਾਂ ਲਈ ਬੀਮਾ ਸੇਵਾਵਾਂ ਵੀ ਪ੍ਰਦਾਨ ਕਰਦਾ ਹੈ।
ਇਹ ਵੀ ਪੜ੍ਹੋ : PNB ਦੇ ਖ਼ਾਤਾਧਾਰਕਾਂ ਲਈ ਜ਼ਰੂਰੀ ਖ਼ਬਰ, 31 ਮਾਰਚ ਤੋਂ ਪੈਸਿਆਂ ਦੇ ਲੈਣਦੇਣ ਲਈ ਕਰਨਾ ਹੋਵੇਗਾ ਇਹ ਕੰਮ
ਕਮੇਟੀ ਦਾ ਗਠਨ 2019 ਵਿਚ ਕੀਤਾ ਗਿਆ ਸੀ
2019 ਵਿਚ ਰੈਗੂਲੇਟਰ ਨੇ ਐਮਆਈਐਸਪੀ ਦੇ ਦਿਸ਼ਾ ਨਿਰਦੇਸ਼ਾਂ ਦੀ ਸਮੀਖਿਆ ਕਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ ਸੀ। ਕਮੇਟੀ ਨੇ ਐਮਆਈਐਸਪੀ ਦੇ ਜ਼ਰੀਏ ਮੋਟਰ ਬੀਮਾ ਕਾਰੋਬਾਰ ਦੇ ਯੋਜਨਾਬੱਧ ਢੰਗ ਨਾਲ ਚਲਾਉਣ ਲਈ ਆਪਣੀ ਰਿਪੋਰਟ ਵਿਚ ਕਈ ਸਿਫਾਰਸ਼ਾਂ ਕੀਤੀਆਂ ਹਨ। ਕਮੇਟੀ ਨੇ ਹੋਰ ਮੁੱਦਿਆਂ ਦੇ ਨਾਲ-ਨਾਲ ਮੋਟਰ ਵਾਹਨ ਬੀਮਾ ਪਾਲਸੀ ਬਣਾਉਣ ਸਮੇਂ ਗਾਹਕਾਂ ਤੋਂ ਪ੍ਰੀਮੀਅਮ ਅਦਾਇਗੀ ਲੈਣ ਦੀ ਮੌਜੂਦਾ ਪ੍ਰੈਕਟਿਸ ਦਾ ਵੀ ਜਾਇਜ਼ਾ ਲਿਆ।
ਇਹ ਵੀ ਪੜ੍ਹੋ : National Girl Child Day: ਪਿਤਾ ਦੀ ਜਾਇਦਾਦ ’ਤੇ ਕਿੰਨਾ ਹੱਕ ? ਇਹ ਕਾਨੂੰਨੀ ਸਲਾਹ ਹਰ ਧੀ ਲਈ ਜਣਨਾ ਜ਼ਰੂਰੀ
ਕਮੇਟੀ ਨੇ ਕਿਹਾ ਕਿ ਮੌਜੂਦਾ ਪ੍ਰਣਾਲੀ ਵਿਚ ਪਹਿਲੀ ਵਾਰ ਕੋਈ ਗਾਹਕ ਵਾਹਨ ਡੀਲਰ ਤੋਂ ਵਾਹਨ ਖਰੀਦਣ ਵੇਲੇ ਬੀਮਾ ਪ੍ਰੀਮੀਅਮ ਅਦਾ ਕਰਨ ਦੀ ਲਾਗਤ ਬਾਰੇ ਪਾਰਦਰਸ਼ਤਾ ਦੀ ਘਾਟ ਹੈ। ਇਸ ਵਿਚ ਭੁਗਤਾਨ ਗਾਹਕ ਦੁਆਰਾ ਇੱਕ ਚੈੱਕ ਦੁਆਰਾ ਕੀਤਾ ਜਾਂਦਾ ਹੈ। ਐਮਆਈਐਸਪੀ ਆਪਣੇ ਖਾਤੇ ਵਿਚੋਂ ਬੀਮਾ ਕੰਪਨੀ ਨੂੰ ਭੁਗਤਾਨ ਕਰਦੇ ਹਨ, ਅਜਿਹੀ ਸਥਿਤੀ ਵਿੱਚ ਗਾਹਕ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਨ੍ਹਾਂ ਦੁਆਰਾ ਅਦਾ ਕੀਤੀ ਬੀਮਾ ਪ੍ਰੀਮੀਅਮ ਕਿੰਨੀ ਹੈ ਕਿਉਂਕਿ ਇਹ ਵਾਹਨ ਦੀ ਲਾਗਤ ਵਿਚ ਸ਼ਾਮਲ ਹੁੰਦਾ ਹੈ।
ਕਮੇਟੀ ਨੇ ਕਿਹਾ ਹੈ ਕਿ ਪਾਰਦਰਸ਼ਤਾ ਦੀ ਘਾਟ ਪਾਲਸੀ ਧਾਰਕ ਦੇ ਹਿੱਤ ਵਿੱਚ ਨਹੀਂ ਹੈ ਕਿਉਂਕਿ ਗਾਹਕ ਬੀਮੇ ਦੀ ਅਸਲ ਕੀਮਤ ਨਹੀਂ ਜਾਣ ਪਾਉਂਦਾ ਹੈ। ਇਸ ਦੇ ਨਾਲ ਹੀ ਗਾਹਕ ਨੂੰ ਕਵਰੇਜ ਵਿਕਲਪਾਂ ਅਤੇ ਰਿਆਇਤਾਂ ਆਦਿ ਬਾਰੇ ਜਾਣਕਾਰੀ ਵੀ ਪ੍ਰਾਪਤ ਨਹੀਂ ਹੁੰਦੀ।
ਇਹ ਵੀ ਪੜ੍ਹੋ : ਕੋਰੋਨਾ ਟੀਕੇ ਦੇ ਨਾਮ ’ਤੇ ਧੋਖਾਧੜੀ ਤੋਂ ਬਚੋ! ਫ਼ੋਨ ਕਾਲ ਆਉਣ ’ਤੇ ਇਸ ਤਰ੍ਹਾਂ ਰਹੋ ਸੁਚੇਤ
ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਕੋਰੋਨਾ ਟੀਕੇ ਦੇ ਨਾਮ ’ਤੇ ਧੋਖਾਧੜੀ ਤੋਂ ਬਚੋ! ਫ਼ੋਨ ਕਾਲ ਆਉਣ ’ਤੇ ਇਸ ਤਰ੍ਹਾਂ ਰਹੋ ਸੁਚੇਤ
NEXT STORY