ਨਵੀਂ ਦਿੱਲੀ - ਆਰ. ਬੀ. ਆਈ. ਨੇ ਦੇਸ਼ ਦੇ ਤੀਜੇ ਸਾਵਰੇਨ ਗੋਲਡ ਬਾਂਡ (ਐੱਸ. ਜੀ. ਬੀ.) ਦੀ ਫਾਈਨਲ ਰਿਡੰਪਸ਼ਨ ਲਈ ਰਿਡੰਪਸ਼ਨ ਪ੍ਰਾਈਸ 6,601 ਰੁਪਏ ਪ੍ਰਤੀ ਗ੍ਰਾਮ ਤੈਅ ਕੀਤਾ ਹੈ, ਜੋ ਹੁਣ ਤੱਕ ਦਾ ਸਭ ਤੋਂ ਵੱਧ ਫਾਈਨਲ ਰਿਡੰਪਸ਼ਨ ਪ੍ਰਾਈਸ ਹੈ। ਇਹ ਸਾਵਰੇਨ ਗੋਲਡ ਬਾਂਡ (2016-II) ਇਸੇ ਮਹੀਨੇ ਦੀ 29 ਤਰੀਕ ਨੂੰ ਮੈਚਿਓਰ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਦੇਸ਼ ਦੇ ਪਹਿਲੇ ਦੋ ਸਾਵਰੇਨ ਗੋਲਡ ਬਾਂਡ ਨਵੰਬਰ 2023 ਅਤੇ ਫਰਵਰੀ 2024 ’ਚ ਕ੍ਰਮਵਾਰ 6,132 ਅਤੇ 6,271 ਰੁਪਏ ਪ੍ਰਤੀ ਗ੍ਰਾਮ ਦੇ ਫਾਈਨਲ ਰਿਡੰਪਸ਼ਨ ਪ੍ਰਾਈਸ ’ਤੇ ਮੈਚਿਓਰ ਹੋਏ। ਸਾਵਰੇਨ ਗੋਲਡ ਬਾਂਡ ਦਾ ਮੈਚਿਓਰਿਟੀ ਪੀਰੀਅਡ 8 ਸਾਲ ਹੈ।
ਇਹ ਵੀ ਪੜ੍ਹੋ : ਈ-ਕਾਮਰਸ ਪਲੇਟਫਾਰਮ ’ਤੇ ਚੜ੍ਹਿਆ ਆਮ ਚੋਣਾਂ ਦਾ ਬੁਖ਼ਾਰ, ਖੂਬ ਵਿਕ ਰਹੇ ਸਿਆਸੀ ਪਾਰਟੀਆਂ ਨਾਲ ਜੁੜੇ ਉਤਪਾਦ
ਇਹ ਆਰ. ਬੀ. ਆਈ. ਵੱਲੋਂ ਜਾਰੀ ਤੀਸਰੀ ਸੀਰੀਜ਼ ਹੈ, ਇਸ ਲਈ ਰਿਡੰਪਸ਼ਨ ਪ੍ਰਾਈਸ ਮੈਚਿਓਰਿਟੀ ਦੀ ਤਰੀਕ ਤੋਂ ਠੀਕ ਪਹਿਲਾਂ ਦੇ ਹਫਤੇ ਦੇ ਭਾਅ ਦੇ ਆਧਾਰ ’ਤੇ ਨਿਰਧਾਰਿਤ ਕੀਤਾ ਗਿਆ ਹੈ। ਇਹ ਸੀਰੀਜ਼ 29 ਮਾਰਚ 2024 ਨੂੰ ਮੈਚਿਓਰ ਹੋ ਰਹੀ ਹੈ, ਇਸ ਲਈ ਰਿਡੰਪਸ਼ਨ ਪ੍ਰਾਈਸ ਇਸ ਤੋਂ ਠੀਕ ਪਹਿਲਾਂ ਦੇ ਹਫਤੇ ਭਾਵ 18 ਮਾਰਚ ਤੋਂ ਲੈ ਕੇ 22 ਮਾਰਚ 2024 (ਸੋਮਵਾਰ-ਸ਼ੁੱਕਰਵਾਰ) ਦੇ ਬੰਦ ਭਾਅ ਦੀ ਔਸਤ ਹੈ। ਆਈ. ਬੀ. ਜੇ. ਏ. ਮੁਤਾਬਕ 18 ਮਾਰਚ ਤੋਂ ਲੈ ਕੇ 22 ਮਾਰਚ 2024 ਦਾ ਔਸਤ ਬੰਦ ਭਾਅ 6,601 ਰੁਪਏ ਪ੍ਰਤੀ ਗ੍ਰਾਮ ਰਿਹਾ, ਇਸ ਲਈ ਇਸ ਤੀਜੇ ਗੋਲਡ ਬਾਂਡ ਦਾ ਰਿਡੰਪਸ਼ਨ ਪ੍ਰਾਈਸ 6,601 ਰੁਪਏ ਪ੍ਰਤੀ ਗ੍ਰਾਮ ਤੈਅ ਕੀਤਾ ਗਿਆ ਹੈ।
ਇਹ ਵੀ ਪੜ੍ਹੋ : Paytm-Flipkart ਛੱਡਣ ਵਾਲੇ ਲੋਕਾਂ ਨੇ ਦੇਸ਼ ਨੂੰ ਦਿੱਤੇ 22 ਸਟਾਰਟਅੱਪਸ, 2,500 ਨੂੰ ਦਿੱਤੇ ਰੁਜ਼ਗਾਰ
ਇਹ ਵੀ ਪੜ੍ਹੋ : ਭਾਜਪਾ ਨੇ ਨਿਫਟੀ, ਸੈਂਸੈਕਸ ਕੰਪਨੀਆਂ ਦੁਆਰਾ ਖਰੀਦੇ ਗਏ 81% ਚੋਣ ਬਾਂਡ ਨੂੰ ਕਰਵਾਇਆ ਕੈਸ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਸਥਾਰ ’ਤੇ ਧਿਆਨ ਦੇ ਰਹੀ Indigo, ਬੇੜੇ ’ਚ ਹਰ ਹਫਤੇ ਇਕ ਤੋਂ ਜ਼ਿਆਦਾ ਜਹਾਜ਼ ਜੋੜਨ ਦੀ ਯੋਜਨਾ
NEXT STORY