ਨਵੀਂ ਦਿੱਲੀ - ਯੂਰਪੀਅਨ ਕਮਿਸ਼ਨ ਨੇ ਜਾਸੂਸੀ ਦੇ ਡਰ ਕਾਰਨ ਚੀਨ ਦੇ ਸੋਸ਼ਲ ਮੀਡੀਆ ਐਪ 'ਟਿਕਟਾਕ ' 'ਤੇ ਬੈਨ ਲਗਾ ਦਿੱਤਾ ਹੈ। ਕਮਿਸ਼ਨ ਨੇ ਆਪਣੇ ਮੁਲਾਜ਼ਮਾਂ ਨੂੰ ਇਹ ਐਪ ਡਿਲੀਟ ਕਰਨ ਲਈ ਕਹਿ ਦਿੱਤਾ ਹੈ।
ਯੂਰਪੀਅਨ ਯੂਨੀਅਨ ਦੇ ਸਿਖ਼ਰ ਸੰਗਠਨ ਯੂਰਪੀਅਨ ਕਮਿਸ਼ਨ ਨੇ ਸੁਰੱਖ਼ਿਆ ਚਿੰਤਾਵਾਂ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਦੀ ਸਵੇਰ ਕਮਿਸ਼ਨ ਨੇ ਆਪਣੇ ਸਾਰੇ ਅਧਿਕਾਰੀਆਂ ਨੂੰ ਇਹ ਐਪ ਡਿਲੀਟ ਕਰਨ ਲਈ ਕਹਿ ਦਿੱਤਾ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ਨੇ ਚੀਨ ਦੀ ਇਕ ਕੰਪਨੀ 'ਤੇ ਲਗਾਇਆ ਹੈ 10 ਲੱਖ ਰੁਪਏ ਦਾ ਜੁਰਮਾਨਾ
ਦੂਜੇ ਪਾਸੇ 'ਟਿਕਟਾਕ' ਨੇ ਜਾਸੂਸੀ ਵਰਗੇ ਕਿਸੇ ਵੀ ਦੋਸ਼ ਤੋਂ ਇਨਕਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਅਤੇ ਯੂਰਪ ਦੇ ਕੁਝ ਅਧਿਕਾਰੀ ਵਾਰ-ਵਾਰ ਇਹ ਦੋਸ਼ ਲਗਾਉਂਦੇ ਰਹੇ ਹਨ ਕਿ ਟਿਕਟਾਕ ਦਾ ਇਸਤੇਮਾਲ ਖ਼ਤਰਨਾਕ ਹੋ ਸਕਦਾ ਹੈ। ਹੁਣ ਯੂਰਪੀਅਨ ਕਮਿਸ਼ਨ ਨੇ ਆਪਣੇ ਮੁਲਾਜ਼ਮਾਂ ਨੂੰ ਅਧਿਕਾਰਕ ਡਿਵਾਈਸ ਤੋਂ ਇਸ ਐਪ ਨੂੰ ਡਿਲੀਟ ਕਰਨ ਲਈ ਕਿਹਾ ਹੈ।
ਕਮਿਸ਼ਨ ਵਲੋਂ ਮੁਲਾਜ਼ਮਾਂ ਨੂੰ ਭੇਜੇ ਗਏ ਈ-ਮੇਲ ਵਿਚ ਕਿਹਾ ਗਿਆ ਹੈ ਕਿ ਕਮਿਸ਼ਨ ਨੇ ਡਾਟਾ ਨੂੰ ਬਚਾਉਣ ਅਤੇ ਸਾਈਬਰ ਸਕਿਊਰਿਟੀ ਨੂੰ ਦਰੁਸਤ ਕਰਨ ਲਈ ਈਸੀ ਦੇ ਕਾਰਪੋਰੇਟ ਮੈਨੇਜਮੈਂਟ ਬੋਰਡ ਨੇ ਕਾਰਪੋਰੇਟ ਡਿਵਾਈਸਾਂ ਵਿਚੋਂ ਟਿਕਟਾਕ ਐਪ ਨੂੰ ਡਿਲੀਟ ਕਰਨ ਦਾ ਫ਼ੈਸਲਾ ਕੀਤਾ ਹੈ।
ਇਹ ਵੀ ਪੜ੍ਹੋ : 9 ਮਹੀਨਿਆਂ 'ਚ 15 ਫ਼ੀਸਦੀ ਘਟਿਆ ਵਿਦੇਸ਼ੀ ਨਿਵੇਸ਼ , ਜਾਣੋ ਕਿਹੜੇ ਦੇਸ਼ ਤੋਂ ਕਿੰਨਾ ਆਇਆ ਭਾਰਤ 'ਚ ਪੈਸਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜੀ-20 ਦੀ ਅਹਿਮ ਬੈਠਕ ਤੋਂ ਪਹਿਲਾਂ ਸੀਤਾਰਮਨ ਨੇ ਅਮਰੀਕੀ ਹਮਰੁਤਬਾ ਯੇਲੇਨ ਨਾਲ ਕੀਤੀ ਮੁਲਾਕਾਤ
NEXT STORY