ਨਵੀਂ ਦਿੱਲੀ— ਜਨਤਕ ਖੇਤਰ ਦੇ ਇਲਾਹਾਬਾਦ ਬੈਂਕ ਨੇ ਆਪਣੇ ਬੇਸ ਰੇਟ ਅਤੇ ਮਿਆਰੀ ਪ੍ਰਧਾਨ ਉਧਾਰੀ ਦਰ (ਬੀ.ਪੀ.ਐੱਲ.ਆਰ) 'ਚ 0.45 ਫੀਸਦੀ ਜਾ 45 ਆਧਾਰ ਅੰਕ ਦੀ ਕਟੌਤੀ ਕੀਤੀ ਹੈ। ਇਸ ਨਾਲ ਬੈਂਕ ਦੇ ਕਰਜ਼ਦਾਰਾਂ ਦੀ ਈ.ਐੱਮ.ਆਈ. 'ਚ ਕਮੀ ਆਵੇਗੀ।
ਬੈਂਕ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਹੈ, ਬੈਂਕ ਦੀ ਜਾਇਦਾਦ ਜਵਾਬਦੇਹੀ ਪ੍ਰਬੰਧਕ ਕਮੇਟੀ ਨੇ ਬੇਸ ਰੇਟ ਅਤੇ ਬੀ.ਪੀ.ਐੱਲ.ਆਰ. 'ਚ 45 ਆਧਾਰ ਅੰਕਾਂ ਦੀ ਕਟੌਤੀ ਦਾ ਫੈਸਲਾ ਕੀਤਾ ਹੈ। ਬੈਂਕ ਦਾ ਬੇਸ ਰੇਟ ਹੁਣ 9.60 ਫੀਸਦੀ ਤੋਂ ਘੱਟ ਹੋ ਕੇ 9.15 ਫੀਸਦੀ ਅਤੇ ਬੀ.ਪੀ.ਐੱਲ.ਆਰ. 13.85 ਫੀਸਦੀ ਤੋਂ ਘੱਟ ਹੋ ਕੇ 13.40 ਫੀਸਦੀ 'ਤੇ ਆ ਗਿਆ ਹੈ। ਇਸ ਤਰ੍ਹਾਂ ਬੈਂਕ ਦੇ ਸਾਰੇ ਤਰ੍ਹਾਂ ਦੇ ਲੋਨ ਅਤੇ ਲੈਡਿੰਗ ਰੇਟ ਸਸਤੇ ਹੋ ਜਾਣਗੇ।
ਬੈਂਕ ਨੇ ਕਿਹਾ ਕਿ ਸੰਸ਼ੋਧਿਤ ਦਰ 2 ਅਪ੍ਰੈਲ ਤੋਂ ਲਾਗੂ ਹੋਣਗੀਆਂ। ਲਿਹਾਜਾ 2 ਅਪ੍ਰੈਲ ਤੋਂ ਬੈਂਕ ਦੇ ਨਵੇਂ ਰੇਟ 'ਤੇ ਗਾਹਕਾਂ ਨੂੰ ਲੋਨ ਮਿਲ ਸਕੇਗਾ। ਇਸ ਤੋਂ ਬਾਅਦ ਬੈਂਕ ਦੇ ਹੋਮ ਲੋਨ, ਕਾਰ ਲੋਨ, ਪਰਸਨਲ ਲੋਨ ਜਿਹੈ ਲੋਨ ਦੀ ਵਿਆਜ਼ ਦਰ ਆਉਣ ਵਾਲੀ 5 ਅਪ੍ਰੈਲ ਰਿਜ਼ਰਵ ਬੈਂਕ ਆਪਣੀ ਕ੍ਰੈਡਿਟ ਪਾਲਿਸੀ ਦਾ ਐਲਾਨ ਕਰੇਗਾ। ਹਾਲਾਂਕਿ ਇਸ ਵਾਰ ਬੈਂਕਰਸ ਅਤੇ ਟ੍ਰੇਡਰਸ ਨੂੰ ਰੇਪੋ ਰੇਟ ਅਤੇ ਰਿਵਰਸ ਰੇਪੋ ਰੇਟ 'ਚ ਕੋਈ ਕਟੌਤੀ ਹੋਣ ਦੀ ਗੁੰਝਾਈਸ਼ ਨਜ਼ਰ ਨਹੀਂ ਆਉਂਦੀ ਹੈ। ਇਸ ਵਾਰ ਰੇਪੋ 'ਚ ਕੋਈ ਬਦਲਾਅ ਨਾ ਆਉਂਣ ਦੇ ਚੱਲਦੇ ਬੈਂਕਾਂ ਦੇ ਰਾਹੀਂ ਵੀ ਵਿਆਜ਼ ਦਰਾਂ 'ਚ ਕਿਸੇ ਦੀ ਗਿਰਾਵਟ ਕਰਨ ਦੀ ਉਮੀਦ ਨਹੀਂ ਦਿਖ ਰਹੀ ਹੈ।
ਦਰਅਸਲ ਆਰ.ਬੀ.ਆਈ. ਪਹਿਲਾਂ ਵੀ ਕਈ ਵਾਰ ਇਹ ਕਹਿ ਚੁੱਕਾ ਹੈ ਕਿ ਬੈਂਕ ਆਰ.ਬੀ.ਆਈ. ਦੀ ਨੀਤੀਗਤ ਦਰਾਂ 'ਚ ਕਟੌਤੀ ਦਾ ਪੂਰਾ ਫਾਇਦਾ ਗਾਹਕਾਂ ਤੱਕ ਨਹੀਂ ਪਹੁੰਚਾ ਰਹੀ ਹੈ ਅਤੇ ਬੈਂਕਾਂ ਨੂੰ ਆਪਣੇ ਕਰਜੇ ਸਸਤੇ ਕਰਨ ਦੀ ਜਰੂਰਤ ਹੈ।
ਜੈੱਟ ਏਅਰਵੇਜ਼ ਈਸਟਰ ਲਈ ਕਿਰਾਏ 'ਚ ਦੇਵੇਗੀ ਛੋਟ
NEXT STORY