ਨਵੀਂ ਦਿੱਲੀ - ਪੂੰਜੀਵਾਦੀ ਉੱਦਮੀ ਟਿਮ ਡਰਾਪਰ ਦਾ ਕਹਿਣਾ ਹੈ ਕਿ ਉਦਯੋਗਿਕ ਅਸਫਲਤਾਵਾਂ ਅਤੇ ਡਿੱਗਦੀਆਂ ਕੀਮਤਾਂ ਦੇ ਬਾਵਜੂਦ ਚਿੰਨ੍ਹਿਤ ਕ੍ਰਿਪਟੋਕਰੰਸੀ ਲਈ ਇੱਕ ਖਰਾਬ ਸਾਲ ਦੇ ਬਾਅਦ ਵੀ 2023 ਦੇ ਮੱਧ ਤੱਕ ਇੱਕ ਬਿੱਟਕੁਆਇਨ 250,000 ਡਾਲਰ ਤੱਕ ਪਹੁੰਚ ਜਾਵੇਗਾ।
ਡਰੈਪਰ ਨੇ ਪਹਿਲਾਂ ਭਵਿੱਖਬਾਣੀ ਕੀਤੀ ਸੀ ਕਿ 2022 ਦੇ ਅੰਤ ਤੱਕ ਬਿਟਕੁਆਇਨ 250,000 ਡਾਲਰ ਤੋਂ ਉੱਪਰ ਜਾਵੇਗਾ। ਪਰ ਨਵੰਬਰ ਦੇ ਸ਼ੁਰੂ ਵਿੱਚ ਲਿਸਬਨ ਵਿੱਚ ਵੈੱਬ ਸਮਿਟ ਟੈਕ ਕਾਨਫਰੰਸ ਵਿੱਚ ਉਸ ਨੇ ਕਿਹਾ ਕਿ ਇਸ ਨੂੰ ਪੂਰਾ ਕਰਨ ਲਈ ਜੂਨ 2023 ਤੱਕ ਦਾ ਸਮਾਂ ਲੱਗੇਗਾ।
ਉਸਨੇ ਸ਼ਨੀਵਾਰ ਨੂੰ ਇਸ ਸਥਿਤੀ ਦੀ ਪੁਸ਼ਟੀ ਕੀਤੀ ਜਦੋਂ ਉਸਨੂੰ ਪੁੱਛਿਆ ਗਿਆ ਕਿ ਉਹ FTX ਦੇ ਪਤਨ ਤੋਂ ਬਾਅਦ ਉਹ ਆਪਣੀ ਭਵਿੱਖਬਾਣੀ ਬਾਰੇ ਬਾਰੇ ਕਿਵੇਂ ਮਹਿਸੂਸ ਕਰਦੇ ਹਨ।
ਡਰਾਪਰ ਨੇ ਈ-ਮੇਲ ਰਾਹੀਂ CNBC ਨੂੰ ਦੱਸਿਆ, “ਮੈਂ ਆਪਣੀ ਭਵਿੱਖਬਾਣੀ ਨੂੰ ਛੇ ਮਹੀਨਿਆਂ ਤੱਕ ਵਧਾ ਦਿੱਤਾ ਹੈ। ਅਜੇ ਵੀ ਮੇਰੀ ਸੰਖਿਆ 250,000 ਡਾਲਰ ਹੈ।"
ਡਰੈਪਰ ਦੀ ਭਵਿੱਖਬਾਣੀ ਨੂੰ ਪੂਰਾ ਕਰਨ ਲਈ ਬਿਟਕੁਆਇਨ ਨੂੰ ਇਸਦੀ ਮੌਜੂਦਾ ਕੀਮਤ 17,000 ਡਾਲਰ ਤੋਂ ਲਗਭਗ 1,400% ਵਾਧੇ ਦੀ ਜ਼ਰੂਰਤ ਹੋਏਗੀ। ਜ਼ਿਕਰਯੋਗ ਹੈ ਕਿ ਸਾਲ ਦੀ ਸ਼ੁਰੂਆਤ ਤੋਂ ਕ੍ਰਿਪਟੋਕਰੰਸੀ 60% ਤੋਂ ਵੱਧ ਟੁੱਟ ਚੁੱਕੀ ਹੈ।
ਫੇਡ ਦੀਆਂ ਸਖ਼ਤ ਮੁਦਰਾ ਨੀਤੀਆਂ ਅਤੇ ਟੈਰਾ, ਸੈਲਸੀਅਸ ਅਤੇ FTX ਸਮੇਤ ਪ੍ਰਮੁੱਖ ਉਦਯੋਗਿਕ ਫਰਮਾਂ ਵਿੱਚ ਦੀਵਾਲੀਆਪਨ ਦੀ ਪ੍ਰਤੀਕ੍ਰਿਆ ਨੇ ਕੀਮਤਾਂ 'ਤੇ ਵੱਡਾ ਦਬਾਅ ਬਣਾਇਆ ਹੈ। ਜਿਸ ਕਾਰਨ ਡਿਜੀਟਲ ਮੁਦਰਾਵਾਂ ਨੂੰ ਲੈ ਕੇ ਨਿਵੇਸ਼ਕਾਂ ਦਾ ਮੋਹ ਭੰਗ ਹੋਇਆ ਹੈ।
ਇਹ ਵੀ ਪੜ੍ਹੋ : ਡਿਜੀਟਲ ਕਰੰਸੀ ਨੂੰ ਅਜੇ ਤੈਅ ਕਰਨਾ ਹੈ ਲੰਬਾ ਸਫ਼ਰ : ਸੁਭਾਸ਼ ਚੰਦਰ ਗਰਗ
ਪਿਛਲੇ ਹਫ਼ਤੇ ਅਨੁਭਵੀ ਨਿਵੇਸ਼ਕ ਮਾਰਕ ਮੋਬੀਅਸ ਨੇ ਸੀਐਨਬੀਸੀ ਨੂੰ ਦੱਸਿਆ ਕਿ ਅਗਲੇ ਸਾਲ ਬਿਟਕੁਆਇਨ ਮੌਜੂਦਾ ਕੀਮਤਾਂ ਤੋਂ 40% ਤੋਂ ਵੱਧ ਦੀ ਗਿਰਾਵਟ ਨਾਲ 10,000 ਡਾਲਰ ਤੱਕ ਡਿੱਗ ਸਕਦਾ ਹੈ । ਮੋਬੀਅਸ ਕੈਪੀਟਲ ਪਾਰਟਨਰਜ਼ ਦੇ ਸਹਿ-ਸੰਸਥਾਪਕ ਨੇ ਇਸ ਸਾਲ 20,000 ਡਾਲਰ ਦੀ ਗਿਰਾਵਟ ਦੀ ਸਹੀ ਭਵਿੱਖਬਾਣੀ ਕੀਤੀ ਹੈ।
ਇਸ ਦੇ ਬਾਵਜੂਦ ਡਰੈਪਰ ਨੂੰ ਭਰੋਸਾ ਹੈ ਕਿ ਬਿਟਕੁਆਇਨ ਦੁਨੀਆ ਦੀ ਸਭ ਤੋਂ ਵੱਡੀ ਕ੍ਰਿਪਟੋਕੁਰੰਸੀ ਨਵੇਂ ਸਾਲ ਵਿੱਚ ਵਧਣਾ ਜਾਰੀ ਰੱਖਣ ਲਈ ਤਿਆਰ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਰੂਸੀ ਤੇਲ 'ਤੇ ਕੀਮਤ ਹੱਦ ਲਾਗੂ, ਯੂਕਰੇਨ ਨੂੰ ਲੈ ਕੇ ਪੁਤਿਨ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼
NEXT STORY