ਨਵੀਂ ਦਿੱਲੀ (ਇੰਟ.)–ਭਾਰਤੀ ਮੁਕਾਬਲੇਬਾਜ਼ ਕਮਿਸ਼ਨ (ਸੀ. ਸੀ. ਆਈ.) ਨੇ ਧੜੇਬੰਦੀ ’ਚ ਸ਼ਾਮਲ 5 ਟਾਇਰ ਕੰਪਨੀਆਂ ’ਤੇ ਜੁਰਮਾਨਾ ਲਗਾਇਆ ਹੈ। ਇਨ੍ਹਾਂ ਕੰਪਨੀਆਂ ’ਚ ਐੱਮ. ਆਰ. ਐੱਫ., ਅਪੋਲੋ ਟਾਇਰਸ, ਬਿਰਲਾ ਟਾਇਰਸ, ਜੇ.ਕੇ. ਟਾਇਰਸ ਅਤੇ ਸੀਏਟ ਸ਼ਾਮਲ ਹਨ। ਸੀ. ਸੀ. ਆਈ. ਨੇ ਇਨ੍ਹਾਂ ਕੰਪਨੀਆਂ’ਤੇ ਕੁੱਲ 1788.06 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਸ ਕਾਰਨ ਵੀਰਵਾਰ ਸਵੇਰੇ ਸ਼ੇਅਰ ਬਾਜ਼ਾਰ ’ਚ ਟਾਇਰ ਕੰਪਨੀਆਂ ’ਚ ਮਾਮੂਲੀ ਗਿਰਾਵਟ ਨਜ਼ਰ ਆਈ।ਸੀ. ਸੀ. ਆਈ. ਨੇ ਅਪੋਲੋ ਟਾਇਰਸ ’ਤੇ 425.53 ਕਰੋੜ, ਐੱਮ. ਆਰ. ਐੱਫ. ਲਿਮਟਿਡ ’ਤੇ 622.09 ਕਰੋੜ, ਸੀਏਟ ਲਿਮਟਿਡ ’ਤੇ 252.16 ਕਰੋੜ, ਜੇ. ਕੇ. ਟਾਇਰ ’ਤੇ 309.95 ਕਰੋੜ ਅਤੇ ਬਿਰਲਾ ਟਾਇਰਸ ’ਤੇ 178.33 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਹੁਕਮ ’ਚ ਉਨ੍ਹਾਂ ਨੂੰ ਅਨੁਸੂਚਿਤ ਵਪਾਰ ਪ੍ਰੈਕਟਿਸ ’ਚ ਸ਼ਾਮਲ ਹੋਣ ਅਤੇ ਉਸ ਨੂੰ ਬੰਦ ਕਰਨ ਲਈ ਵੀ ਕਿਹਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਇਕ ਦਿਨ 'ਚ ਸਾਹਮਣੇ ਆਏ ਕੋਰੋਨਾ ਦੇ 1514 ਨਵੇਂ ਮਾਮਲੇ ਤੇ 25 ਲੋਕਾਂ ਦੀ ਹੋਈ ਮੌਤ
ਏ. ਟੀ. ਐੱਮ. ਏ. ’ਤੇ ਲੱਗਾ 8.4 ਲੱਖ ਕਰੋੜ ਦਾ ਜੁਰਮਾਨਾ
ਇਸ ਤੋਂ ਇਲਾਵਾ ਏ. ਟੀ. ਐੱਮ. ਏ. ’ਤੇ 8.4 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ ਅਤੇ ਇਸ ਦੇ ਮੈਂਬਰ ਟਾਇਰ ਕੰਪਨੀਆਂ ਦੇ ਮਾਧਿਅਮ ਰਾਹੀਂ ਜਾਂ ਹੋਰ ਥੋਕ ਅਤੇ ਪ੍ਰਚੂਨ ਮੁੱਲ ਇਕੱਠਾ ਕਰਨ ਤੋਂ ਖੁਦ ਨੂੰ ਵੱਖ ਕਰਨ ਦਾ ਹੁਕਮ ਦਿੱਤਾ ਗਿਆ ਹੈ। ਪ੍ਰੈੱਸ ਬਿਆਨ ’ਚ ਕਿਹਾ ਗਿਆ ਹੈ ਕਿ ਟਾਇਰ ਕੰਪਨੀਆਂ ਅਤੇ ਏ. ਟੀ. ਐੱਮ. ਏ. ਦੇ ਕੁੱਝ ਵਿਅਕੀਆਂ ਨੂੰ ਮੁਕਾਬਲੇਬਾਜ਼-ਵਿਰੋਧੀ ਵਿਵਹਾਲ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ।
ਇਹ ਵੀ ਪੜ੍ਹੋ :ਆਉਣ ਵਾਲੀ ਅਕਾਲੀ ਦਲ ਤੇ ਬਸਪਾ ਸਰਕਾਰ ਪੰਜਾਬ ਦੇ ਸਾਰੇ ਪਿੰਡਾਂ ’ਚ ਬੁਨਿਆਦੀ ਢਾਂਚੇ ’ਚ ਕਰੇਗੀ ਸੁਧਾਰ : ਸੁਖਬੀਰ ਬਾਦਲ
ਇਸ ਤੋਂ ਪਹਿਲਾਂ ਅਗਸਤ 2018 ’ਚ ਵਾਚਡਾਗ ਨੇ ਅਪੋਲੋ ਟਾਇਰਸ, ਐੱਮ. ਆਰ. ਐੱਫ, ਸੀਏਟ, ਬਿਰਲਾ ਟਾਇਰਸ, ਜੇ. ਕੇ. ਟਾਇਰ ਐਂਡ ਇੰਡਸਟ੍ਰੀਜ਼ ਐਂਡ ਆਟੋਮੋਟਿਵ ਟਾਇਰ ਮੈਨੂਫੈਕਚਰਰਸ ਐਸੋਸੀਏਸ਼ਨ (ਏ. ਟੀ. ਐੱਮ. ਏ.) ’ਤੇ ਕੁੱਲ 1,788 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਲਗਾਇਆ ਸੀ।
ਇਹ ਵੀ ਪੜ੍ਹੋ : ਫੇਸਬੁੱਕ ਯੂਜ਼ਰਸ ਦੀ ਘਟੀ ਗਿਣਤੀ, ਖਰਾਬ ਤਿਮਾਹੀ ਨਤੀਜਿਆਂ ਕਾਰਨ ਮੇਟਾ ਦੇ ਸ਼ੇਅਰਾਂ ’ਚ 25 ਫੀਸਦੀ ਦੀ ਗਿਰਾਵਟ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ISB ਦੇ ਵਿਦਿਆਰਥੀਆਂ ਨੂੰ 34.07 ਲੱਖ ਰੁਪਏ ਦੀ ਔਸਤ CTC 'ਤੇ ਦੋ ਹਜ਼ਾਰ ਤੋਂ ਵੱਧ ਨੌਕਰੀਆਂ ਦੇ ਆਫਰ ਮਿਲੇ
NEXT STORY